Begin typing your search above and press return to search.

ਸੰਗਰੂਰ ਤੋਂ ਪਾਰਸਲ 'ਚ ਨਸ਼ਾ ਭੇਜਣ ਦੀ ਕੋਸ਼ਿਸ਼ ਨਾਕਾਮ, ਚੰਡੀਗੜ੍ਹ DTDC ਦਫ਼ਤਰ 'ਚ ਫੜਿਆ ਗਿਆ ਪਾਰਸਲ

ਪੰਜਾਬ ਦੇ ਸ਼ਹਿਰ ਸੰਗਰੂਰ ਤੋਂ ਪਾਰਸਲਾਂ ਰਾਹੀਂ ਅਫ਼ੀਮ ਕੈਨੇਡਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਸੰਗਰੂਰ ਦੀ ਗੁਰੂ ਨਾਨਕ ਕੁਰੀਅਰ ਸਰਵਿਸ ਕੋਲ਼ ਦੋ ਵੱਖੋ–ਵੱਖਰੇ ਪਾਰਸਲ ਕੈਨੇਡਾ ਦੇ ਦੋ ਵੱਖੋ–ਵੱਖਰੇ ਪਤਿਆਂ ਉਤੇ ਪਹੁੰਚਾਉਣ ਲਈ ਜਮ੍ਹਾ ਕਰਵਾਏ ਗਏ ਸਨ

ਸੰਗਰੂਰ ਤੋਂ ਪਾਰਸਲ ਚ ਨਸ਼ਾ ਭੇਜਣ ਦੀ ਕੋਸ਼ਿਸ਼ ਨਾਕਾਮ, ਚੰਡੀਗੜ੍ਹ DTDC ਦਫ਼ਤਰ ਚ ਫੜਿਆ ਗਿਆ ਪਾਰਸਲ
X

mehtabmasih@gmail.comBy : [email protected]

  |  12 March 2026 3:00 PM IST

  • whatsapp
  • Telegram

ਚੰਡੀਗੜ੍ਹ ਪੁਲਿਸ ਨੂੰ 'ਨਸ਼ਾ ਤਸਕਰਾਂ' ਦੀ ਤਲਾਸ਼

ਚੰਡੀਗੜ੍ਹ: ਪੰਜਾਬ ਦੇ ਸ਼ਹਿਰ ਸੰਗਰੂਰ ਤੋਂ ਪਾਰਸਲਾਂ ਰਾਹੀਂ ਅਫ਼ੀਮ ਕੈਨੇਡਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਸੰਗਰੂਰ ਦੀ ਗੁਰੂ ਨਾਨਕ ਕੁਰੀਅਰ ਸਰਵਿਸ ਕੋਲ਼ ਦੋ ਵੱਖੋ–ਵੱਖਰੇ ਪਾਰਸਲ ਕੈਨੇਡਾ ਦੇ ਦੋ ਵੱਖੋ–ਵੱਖਰੇ ਪਤਿਆਂ ਉਤੇ ਪਹੁੰਚਾਉਣ ਲਈ ਜਮ੍ਹਾ ਕਰਵਾਏ ਗਏ ਸਨ। ਉਥੋਂ ਕੈਨੇਡਾ ਭੇਜਣ ਲਈ ਉਹ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਦੇ ਫ਼ੇਜ਼–1 'ਚ DTDC ਦੇ ਇੱਕ ਦਫ਼ਤਰ ਪੁੱਜ ਗਏ।

ਜਦੋਂ ਇਨ੍ਹਾਂ ਦੋਵੇਂ ਪਾਰਸਲਾਂ ਦੀ ਜਾਂਚ ਹੋਈ, ਤਾਂ ਉਨ੍ਹਾਂ ਵਿੱਚ ਅਫ਼ੀਮ ਵਰਗਾ ਕੋਈ ਨਸ਼ੀਲਾ ਪਦਾਰਥ ਮੌਜੂਦ ਪਾਇਆ ਗਿਆ। ਇਨ੍ਹਾਂ ਦੋਵੇਂ ਪਾਰਸਲਾਂ ਉਤੇ ਪਤੇ ਭਾਵੇਂ ਵੱਖੋ–ਵੱਖਰੇ ਦਰਸਾਏ ਗਏ ਹਨ ਪਰ ਉਨ੍ਹਾਂ ਉਤੇ ਮੋਬਾਇਲ ਫ਼ੋਨ ਦੇ ਨੰਬਰ ਤੇ ਈ–ਮੇਲ IDs ਇੱਕੋ ਹੀ ਦਰਜ ਹਨ। ਚੰਡੀਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ NDPS ਕਾਨੂੰਨ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ –56 ਨਿਵਾਸੀ ਰਾਜੀਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ DTDC ਕੰਪਨੀ 'ਚ ਮੈਨੇਜਰ ਹੈ। ਉਨ੍ਹਾਂ ਨੂੰ ਕੈਨੇਡਾ ਜਾਣ ਵਾਲ਼ੇ ਦੋ ਪਾਰਸਲਾਂ ਉਤੇ ਸ਼ੱਕ ਪਿਆ। ਤਦ ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਇੰਡਸਟ੍ਰੀਅਲ ਏਰੀਆ ਦੇ ਫ਼ੇਜ਼–1 ਦੀ ਪੁਲਿਸ ਟੀਮ ਤੁਰੰਤ ਮੌਕੇ ਉਤੇ ਪੁੱਜੀ। ਦੋਵੇਂ ਪਾਰਸਲ ਕਬਜ਼ੇ 'ਚ ਲੈ ਲਏ ਗਏ। ਫ਼ਾਰੈਂਸਿਕ ਟੀਮ ਨੂੰ ਵੀ ਸੱਦ ਲਿਆ ਗਿਆ।

ਫਿਰ ਦੋਵੇਂ ਪਾਰਸਲ ਖੋਲ੍ਹੇ ਗਏ। ਇਸ ਪ੍ਰਕਿਰਿਆ ਦੀ ਬਾਕਾਇਦਾ ਵਿਡੀਓਗ੍ਰਾਫ਼ੀ ਵੀ ਕੀਤੀ ਗਈ। ਪਾਰਸਲ ਅੰਦਰੋਂ ਕਾਲ਼ੇ ਰੰਗ ਦੀਆਂ ਪਲਾਸਟਿਕ ਦੀਆਂ ਸ਼ੈਂਪੂ ਦੀਆਂ ਬੋਤਲਾਂ ਤੇ ਦਵਾਈਆਂ ਦੀਆਂ ਪੰਜ ਸਟ੍ਰਿਪਸ ਮਿਲ਼ੀਆਂ। ਬੋਤਲਾਂ 'ਚੋਂ ਅਫ਼ੀਮ ਵਰਗਾ ਨਸ਼ੀਲਾ ਪਦਾਰਥ ਮਿਲ਼ਿਆ ਹੈ।

ਪੁਲਿਸ ਹੁਣ ਸੰਗਰੂਰ 'ਚ ਪਾਰਸਲ ਬੁੱਕ ਕਰਨ ਵਾਲ਼ੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it