ਬਜ਼ੁਰਗ ਕਿਸਾਨ ਦੀ ਚਮਕੀ ਕਿਸਮਤ, ਡੇਢ ਕਰੋੜ ਰੁਪਏ ਦੀ ਨਿਕਲੀ ਲਾਟਰੀ
ਪਟਿਆਲਾ ਵਿਖੇ ਇਕ ਬਜ਼ੁਰਗ ਕਿਸਾਨ ਦੀ ਉਸ ਸਮੇਂ ਕਿਸਮਤ ਚਮਕ ਗਈ ਜਦੋਂ ਉਸ ਨੂੰ ਲੱਖ ਜਾਂ ਦੋ ਲੱਖ ਨਹੀਂ ਬਲਕਿ ਡੇਢ ਕਰੋੜ ਦੀ ਲਾਟਰੀ ਨਿਕਲ ਆਈ, ਜਿਵੇਂ ਇਹ ਗੱਲ ਬਜ਼ੁਰਗ ਸੁਖਦੇਵ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪਤਾ ਚੱਲੀ ਤਾਂ ਸਾਰੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਕਿਸਾਨ ਵੱਲੋਂ ਵੀ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਜਾ ਰਿਹਾ ਏ, ਜਿਸ ਨੇ ਉਨ੍ਹਾਂ ’ਤੇ ਇਹ ਕ੍ਰਿਪਾ ਕੀਤੀ।

ਪਟਿਆਲਾ : ਪਟਿਆਲਾ ਵਿਖੇ ਇਕ ਬਜ਼ੁਰਗ ਕਿਸਾਨ ਦੀ ਉਸ ਸਮੇਂ ਕਿਸਮਤ ਚਮਕ ਗਈ ਜਦੋਂ ਉਸ ਨੂੰ ਲੱਖ ਜਾਂ ਦੋ ਲੱਖ ਨਹੀਂ ਬਲਕਿ ਡੇਢ ਕਰੋੜ ਦੀ ਲਾਟਰੀ ਨਿਕਲ ਆਈ, ਜਿਵੇਂ ਇਹ ਗੱਲ ਬਜ਼ੁਰਗ ਸੁਖਦੇਵ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਪਤਾ ਚੱਲੀ ਤਾਂ ਸਾਰੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਕਿਸਾਨ ਵੱਲੋਂ ਵੀ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਜਾ ਰਿਹਾ ਏ, ਜਿਸ ਨੇ ਉਨ੍ਹਾਂ ’ਤੇ ਇਹ ਕ੍ਰਿਪਾ ਕੀਤੀ।
ਜ਼ਿਲ੍ਹਾ ਪਟਿਆਲਾ ਦੇ ਪਿੰਡ ਦਿੱਤੂਪੁਰ ਦੇ ਰਹਿਣ ਵਾਲੇ ਬਜ਼ੁਰਗ ਕਿਸਾਨ ਸੁਖਦੇਵ ਸਿੰਘ ਦੇ ਘਰ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਸ ਨੂੰ ਡੇਢ ਕਰੋੜ ਦੀ ਲਾਟਰੀ ਨਿਕਲਣ ਦੀ ਖ਼ਬਰ ਮਿਲੀ। ਸੁਖਦੇਵ ਸਿੰਘ ਘਰ ਵਿਚ ਆਪਣੀ ਧਰਮਪਤੀ ਦੇ ਨਾਲ ਰਹਿੰਦਾ ਏ, ਜਦਕਿ ਉਸ ਨੇ ਆਪਣੀਆਂ ਤਿੰਨ ਧੀਆਂ ਦਾ ਵਿਆਹ ਕਰ ਦਿੱਤਾ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਪਾਉਂਦਾ ਆ ਰਿਹਾ ਸੀ। ਸੁਖਦੇਵ ਸਿੰਘ ਨੇ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਆਖਿਆ ਕਿ ਬੇਸ਼ੱਕ ਉਸ ਦੀ ਲਾਟਰੀ ਨਿਕਲ ਆਈ ਐ ਪਰ ਉਹ ਆਪਣੀ ਮਿਹਨਤ ਕਰਨੀ ਨਹੀਂ ਛੱਡੇਗਾ। ਉਸ ਨੇ ਇਹ ਵੀ ਆਖਿਆ ਕਿ ਉਹ ਆਪਣੀ ਵਿਕੀ ਹੋਈ ਜ਼ਮੀਨ ਨੂੰ ਦੁਬਾਰਾ ਖ਼ਰੀਦੇਗਾ।
ਦੱਸ ਦਈਏ ਕਿ ਇਸ ਦੌਰਾਨ ਲਾਟਰੀ ਦੀ ਦੁਕਾਨ ’ਤੇ ਸੁਖਦੇਵ ਸਿੰਘ ਦਾ ਢੋਲ ਵਜਾ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ ਗਿਆ।