ਟਰੱਕ ਯੂਨੀਅਨ ਬਰਨਾਲਾ 'ਚ ਪੈ ਗਿਆ ਰੌਲਾ, ਪ੍ਰਧਾਨ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼
ਰੋੜਾਂ ਰੁਪਏ ਮੁੱਲ ਦੀ ਸ਼ਹਿਰੀ ਜਮੀਨ ਕੌੜੀਆਂ ਦੇ ਭਾਅ ਆਪਣੇ ਕਰੀਬੀ ਨੂੰ 20 ਵਰ੍ਹਿਆਂ ਲਈ ਲੀਜ ਤੇ ਦੇਣ ਕਾਰਨ ਪੂਰਾ ਰੋਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਹੈ। ਇਹ ਕਥਿਤ ਘਪਲੇ ਦਾ ਸਿਹਰਾ ਟਰੱਕ ਯੂਨੀਅਨ ਬਰਨਾਲਾ ਦੇ ਬਣੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੇ ਸਿਰ ਬੱਝਿਆ ਹੈ ਪਰੰਤੂ ਫਿਰ ਟਰੱਕ ਯੂਨੀਅਨ ਦਾ ਪ੍ਰਧਾਨ ਹਰਦੀਪ ਸਿੱਧੂ, ਇਸ ਤਰਾਂ ਦੇ ਘਪਲੇ ਤੋਂ ਪੂਰੀ ਤਰਾਂ ਮੁਨਕਰ ਹੈ

By : Makhan shah
ਬਰਨਾਲਾ : ਕਰੋੜਾਂ ਰੁਪਏ ਮੁੱਲ ਦੀ ਸ਼ਹਿਰੀ ਜਮੀਨ ਕੌੜੀਆਂ ਦੇ ਭਾਅ ਆਪਣੇ ਕਰੀਬੀ ਨੂੰ 20 ਵਰ੍ਹਿਆਂ ਲਈ ਲੀਜ ਤੇ ਦੇਣ ਕਾਰਨ ਪੂਰਾ ਰੋਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਹੈ। ਇਹ ਕਥਿਤ ਘਪਲੇ ਦਾ ਸਿਹਰਾ ਟਰੱਕ ਯੂਨੀਅਨ ਬਰਨਾਲਾ ਦੇ ਬਣੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੇ ਸਿਰ ਬੱਝਿਆ ਹੈ ਪਰੰਤੂ ਫਿਰ ਟਰੱਕ ਯੂਨੀਅਨ ਦਾ ਪ੍ਰਧਾਨ ਹਰਦੀਪ ਸਿੱਧੂ, ਇਸ ਤਰਾਂ ਦੇ ਘਪਲੇ ਤੋਂ ਪੂਰੀ ਤਰਾਂ ਮੁਨਕਰ ਹੈ। ਵਰਨਣਯੋਗ ਹੈ ਕਿ ਬਰਨਾਲਾ ਸ਼ਹਿਰ ਅੰਦਰ ਰਾਏਕੋਟ ਰੋਡ ਤੇ ਕੋਈ ਛੋਟੀ ਤੋਂ ਛੋਟੀ ਦੁਕਾਨ ਦਾ ਪ੍ਰਤੀ ਮਹੀਨਾ ਕਿਰਾਇਆ 10 ਹਜ਼ਾਰ ਰੁਪਏ ਤੋਂ ਘੱਟ ਨਹੀਂ ਅਤੇ ਵਾਹੀਯੋਗ ਜਮੀਨ ਦਾ ਪ੍ਰਤੀ ਕਿੱਲਾ ਠੇਕਾ 75/80 ਹਜ਼ਾਰ ਰੁਪਏ ਤੋਂ ਘੱਟ ਨਹੀਂ ਹੈ।
ਜੇਕਰ ਉਕਤ ਜਗ੍ਹਾ ਅੱਧਾ ਕਿੱਲਾ ਦਾ ਠੇਕਾ ਵੀ ਦੇਖਿਆ ਜਾਵੇ ਤਾਂ 40 ਹਜ਼ਾਰ ਰੁਪਏ ਪ੍ਰਤੀ ਸਾਲ ਬਣਦਾ ਹੈ। ਜਦੋਂਕਿ ਕਾਰੋਬਾਰੀ ਮੰਤਵ ਲਈ ਵਰਤੀ ਜਾਣ ਵਾਲੀ ਖਾਲ੍ਹੀ ਜਗ੍ਹਾ ਦਾ ਪ੍ਰਤੀ ਮਹੀਨਾ ਕਿਰਾਇਆ ਹੀ 35/40 ਹਜ਼ਾਰ ਰੁਪਏ ਹੋ ਚੁੱਕਾ ਹੈ। ਰਾਏਕੋਟ ਰੋਡ ਬਰਨਾਲਾ ਤੇ 9ਸਥਿਤ ਟਰੱਕ ਯੂਨੀਅਨ ਦੀ ਮਾਲਿਕੀ ਵਾਲੇ ਧਰਮ ਕੰਡੇ ਨੇੜੇ 4 ਕਨਾਲ 4 ਮਰਲੇ ਜੀਮਨ, ਟਰੱਕ ਯੂਨੀਅਨ ਬਰਨਾਲਾ ਦੀ ਮਾਲਿਕੀ ਅਤੇ ਕਾਬਿਜੀ ਦੀ ਹੈ। ਇਸ ਸਬੰਧੀ ਇੱਕ ਵਸੀਕਾ ਪਟਾ ਨਾਮਾ 16 ਜੂਨ 2025 ਨੂੰ ਮੁਕਾਮ ਬਰਨਾਲਾ ਵਿਖੇ " ਦੀ ਟਰੱਕ ਉਪਰੇਟਰ ਯੂਨੀਅਨ, ਬਰਨਾਲਾ ਰਾਂਹੀ ਇਸ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਵਾਸੀ ਗੁਰੂ ਤੇਗ ਬਹਾਦਰ ਨਗਰ ਵਾਰਡ ਨੰਬਰ: 18. ਹੱਡਿਆਇਆ ਰੋਡ, ਬਰਨਾਲਾ ਅਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸਰਦਾਰ ਬਸਤੀ -6,ਸੰਗਰੂਰ, ਤਹਿਸੀਲ ਵਾ ਜਿਲਾ ਸੰਗਰੂਰ ਦੇ ਦਰਮਿਆਨ ਲਿਖਿਆ ਗਿਆ ਹੈ।
ਪਟੇ ਨਾਮੇ ਵਿੱਚ ਬਕਾਇਦਾ ਤੌਰ ਤੇ ਇਹ ਵੀ ਲਿਖਿਆ ਗਿਆ ਹੈ ਕਿ ਪਟਾ ਨਾਮਾ ਲਿਖਣ ਦਾ ਅਧਿਕਾਰ ਬਕਾਇਦਾ ਮਤੇ ਰਾਹੀਂ ਦਿੱਤਾ ਗਿਆ ਹੈ, ਜਿਸ ਦੀ ਕਾਪੀ ਵੀ ਨਾਲ ਨੱਥੀ ਹੈ। ਅਗਰ ਕੋਈ ਨੁਕਸ ਹੋਵੇਗਾ ਤਾਂ ਉਸ ਦੀ ਪੁਰੀ ਪੁਰੀ ਜਿੰਮੇਵਾਰੀ ਹਰਦੀਪ ਸਿੰਘ ਸਿੱਧੂ ਦੀ ਹੋਵੇਗੀ ਅਤੇ ਜਿਸ ਦਾ ਹਰਜਾਨਾ ਹਰਦੀਪ ਸਿੰਘ ਸਿੱਧੂ ਦੀ ਜਾਇਦਾਦ ਤੇ ਪੂਰਾ ਕੀਤਾ ਜਾਵੇਗਾ । ਪਟਾ ਨਾਮਾ ਵਿੱਚ ਦਰਜ ਹੈ ਕਿ ਇਹ ਜਗ੍ਹਾ ਤਦਾਦੀ 4 ਕਨਾਲ 4 ਮਰਲਾ, ਜਿਸ ਦੇ ਪੂਰਬ ਵੱਲ 100 ਫੁੱਟ ਰਾਏਕੋਟ ਰੋਡ, ਵਾ ਪੱਛਮ ਵੱਲ 100 ਫੁੱਟ ਬਣਿਆ ਹੋਇਆ ਮਕਾਨ, ਪਹਾੜ ਵੱਲ 225 ਫੁੱਟ ਖਾਲੀ ਪਲਾਟ ਵਾ ਦੱਖਣ ਵੱਲ 225 ਫੁੱਟ ਖਾਲੀ ਪਲਾਟ ਲੱਗਦੇ ਹਨ। (ਜੋ ਹੁਣ ਮਿਊਂਸਪਲ ਹਦੂਦ ਬਰਨਾਲਾ ਦੇ ਅੰਦਰ ਹੈ ਅਤੇ ਰਾਏਕੇਟ ਰੋਡ, ਬਰਨਾਲਾ ਵਿਖੇ ਹੈ।
ਇਹ ਜਗ੍ਹਾ ਦੀ ਟਰੱਕ ਉਪਰੇਟਰ ਯੂਨੀਅਨ, ਬਰਨਾਲਾ ਵਲੋਂ ਇਸ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਦੇਖ-ਰੇਖ ਵਿਚ ਹੈ। ਧਿਰਾਂ ਦਰਮਿਆਨ ਪਟਾ ਦੀ ਰਕਮ ਮੁ: 6500/- ਰੁਪਏ ਪ੍ਰਤੀ ਸਲਾਨਾ ਦੇ ਹਿਸਾਬ ਨਾਲ ਤਹਿ ਹੋਈ ਹੈ । ਇਹ ਪਟਾ ਨਾਮਾ 14-6-2025 ਤੋਂ ਬਾਬਤ ਕਿਰਾਇਆ ਵਾ ਪਟੇ ਦੀ ਰਕਮ ਮੁਤਲਕਾ ਲਾਗੂ ਹੈ। ਇਸ ਦੀ ਮਿਆਦ 20 ਸਾਲ ਤੱਕ ਵੈਲਿਡ ਹੈ। ਪਟੇ ਤੋ ਲੈਣ ਵਾਲਾ ਅਗਰ ਚਾਹੇ ਤਾਂ ਇਸ ਪਟੇ ਦੀ ਮਿਆਦ ਨੂੰ, ਪਟੇ ਦੀ ਮਿਆਦ ਖਤਮ ਹੋਣ ਤੋਂ, ਅੱਗੇ 15 ਸਾਲਾਂ ਵਾਸਤੇ ਵਧਾ ਵੀ ਸਕਦਾ ਹੈ। ]
ਜੇ ਪਟੇ ਤੇ ਲੈਣ ਵਾਲਾ ਚਾਹੇ ਤਾਂ ਓਹ ਪਟੇ ਨਾਮੇ ਵਿੱਚ ਇਹ ਵੀ ਖੁੱਲ ਦਿਲੀ ਦਿਖਾਈ ਗਈ ਹੈ ਕਿ ਜੇਕਰ ਪਟੇ ਤੇ ਲੈਣ ਵਾਲਾ ਇਸ ਜਗ੍ਹਾ ਉਕਤ ਜਾਂ ਇਸ ਜਗ੍ਹਾ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਮਰਜੀ ਅਨੁਸਾਰ ਅੱਗੇ ਪਟੇ ਤੇ ਦੇ ਸਕਦਾ ਹੈ ਅਤੇ ਓਹ ਇਸ ਜਗ੍ਹਾ ਉਕਤ ਜਾਂ ਇਸ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਕਿਸੇ ਤਰਾਂ ਦੀ ਜਰੂਰਤ ਅਨੁਸਾਰ ਵਰਤ ਸਕਦਾ ਹੈ। ਪਟੇ ਤੇ ਦੇਣ ਵਾਲਾ ਜਗ੍ਹਾ ਉਕਤ ਸਬੰਧੀ ਹਰ ਤਰਾਂ ਦੇ ਅਧਿਕਾਰ, ਰਾਸਤਾ, ਪਾਣੀ, ਹਵਾ, ਰੋਸ਼ਨੀ ਅਤੇ ਹੋਰ ਹਰ ਤਰਾਂ ਦੇ ਅਧਿਕਾਰ ਮੁਹੱਈਆ ਕਰਵਾਏਗਾ।
ਪਟੇ ਤੇ ਲੈਣ ਵਾਲਾ ਆਪਣੇ ਕਾਰੋਬਾਰ ਲਈ ਇਸ ਜਗ੍ਹਾ ਨੂੰ ਵਰਤ ਸਕਦਾ ਹੈ। ਇਸ ਪਟੇ ਨਾਮੇ ਪਰ ਬਕਾਇਦਾ ਹਰਦੀਪ ਸਿੰਘ ਸਿੱਧੂ, ਪ੍ਰਧਾਨ ਟਰੱਕ ਯੂਨੀਅਨ ਬਰਨਾਲਾ, ਪਟੇ ਤੇ ਜਗ੍ਹਾ ਲੈਣ ਵਾਲੀ ਮਨਜੀਤ ਕੌਰ ਹਰਬੰਸ ਸਿੰਘ ਪੰਚ ਪੁੱਤਰ ਬਲਦੇਵ ਸਿੰਘ,ਵਾਸੀ ਧਨੌਲਾ ਖੁਰਦ, ਗਵਾਹ ਸੁਰਜੀਤ ਸਿੰਘ ਪੁੱਤਰ ਜਗਨ ਸਿੰਘ, ਵਾਸੀ ਧਨੌਲਾ ਦੇ ਦਸਤਖਤ ਵੀ ਹਨ।


