ਗੋਇੰਦਵਾਲ ਸਾਹਿਬ ਜੇਲ੍ਹ 'ਚ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
ਅਕਸਰ ਹੀ ਪੰਜਾਬ ਦੀਆ ਜੇਲ੍ਹਾਂ ਵਿਵਾਦਾਂ 'ਚ ਰਹਿੰਦੀਆਂ ਨੇ। ਜੇਲ੍ਹਾਂ 'ਚੋ ਕਈ ਵਾਰ ਆਪਸੀ ਰੰਜਿਸ਼ ਤੇ ਕੁੱਟਮਾਰ ਦੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਇਕ ਹੋਰ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਣੀ ਜੇਲ੍ਹ ਤੋਂ ਸਸਾਹਮਣੇ ਆਇਆ ਹੈ ਜਿਥੇ ਜੇਲ੍ਹ ਦੇ ਅੰਦਰ ਪਵਨਦੀਪ ਸਿੰਘ ਉਰਫ ਪ੍ਰਿੰਸ ਨਾ ਦੇ ਨੌਜਵਾਨ ਨੇ ਫਾਹਾ ਲਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

By : Makhan shah
ਤਰਨਤਾਰਨ (ਵਿਵੇਕ ਕੁਮਾਰ) : ਅਕਸਰ ਹੀ ਪੰਜਾਬ ਦੀਆ ਜੇਲ੍ਹਾਂ ਵਿਵਾਦਾਂ 'ਚ ਰਹਿੰਦੀਆਂ ਨੇ। ਜੇਲ੍ਹਾਂ 'ਚੋ ਕਈ ਵਾਰ ਆਪਸੀ ਰੰਜਿਸ਼ ਤੇ ਕੁੱਟਮਾਰ ਦੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਇਕ ਹੋਰ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਣੀ ਜੇਲ੍ਹ ਤੋਂ ਸਸਾਹਮਣੇ ਆਇਆ ਹੈ ਜਿਥੇ ਜੇਲ੍ਹ ਦੇ ਅੰਦਰ ਪਵਨਦੀਪ ਸਿੰਘ ਉਰਫ ਪ੍ਰਿੰਸ ਨਾ ਦੇ ਨੌਜਵਾਨ ਨੇ ਫਾਹਾ ਲਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮਿਲ ਰਹੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦੀ ਉਮਰ ਕਰੀਬ 24 ਸਾਲ ਦਸੀ ਜਾ ਰਹੀ ਹੈ।ਇਹ ਨੌਜਵਾਨ ਇਰਾਦ-ਏ- ਕਤਲ ਦੇ ਮਾਮਲੇ 'ਚ ਸਜਾ ਕੱਟ ਰਿਹਾ ਸੀ। ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਹੈ।ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਤੁਲ ਸੋਨੀ ਨੇ ਕਿਹਾ ਕਿ ਸਾਨੂੰ ਜੇਲ੍ਹ ਵਿੱਚੋਂ ਜਾਣਕਾਰੀ ਆਈ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਅਸੀਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਜੋ ਪੋਸਟਮਾਰਟਮ ਰਿਪੋਰਟ ਆਵੇਗੀ, ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸਦੇ ਨਾਲ ਹੀ ਓਹਨਾ ਕਿਹਾ ਕਿ ਬੀਤੀ 22 ਅਪ੍ਰੈਲ ਨੂੰ ਹਵਾਲਾਤੀ ਪਵਨਦੀਪ ਸਿੰਘ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਪੁੱਜਾ ਸੀ ਜਿਸ ਖ਼ਿਲਾਫ ਸਾਲ 2001 ਦੌਰਾਨ ਅੰਮ੍ਰਿਤਸਰ ਵਿਖੇ ਇਰਾਦਾ ਕਤਲ ਤਹਿਤ ਮਾਮਲਾ ਦਰਜ ਸੀ। ਇਸ ਮਗਰੋਂ ਇਹ ਪਹਿਲਾਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਰਿਹਾ ਅਤੇ ਬਾਅਦ ਵਿਚ ਬੀਤੀ 22 ਅਪ੍ਰੈਲ ਵਾਲੇ ਦਿਨ ਗੋਇੰਦਵਾਲ ਸਾਹਿਬ ਜੇਲ੍ਹ ਅੰਦਰ ਤਬਦੀਲ ਕਰ ਦਿੱਤਾ ਗਿਆ। ਜਿਸ ਵੱਲੋਂ ਜੇਲ੍ਹ ਦੇ ਬਾਥਰੂਮ ਵਿਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਗਈ।
ਮ੍ਰਿਤਕ ਨੌਜਵਾਨ ਨੇ ਪਿਤਾ ਮੰਗਲ ਸਿੰਘ ਨੇ ਦੱਸਿਆ ਕਿ ਉਹ ਗੁੰਮਟਾਲਾ ਕਲੋਨੀ ਅੰਮ੍ਰਿਤਸਰ ਦੇ ਵਾਸੀ ਹਨ। ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪੁੱਤ ਨੇ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੇਰੇ ਪੁੱਤ ਦਾ ਕਿਸੇ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਬੰਦ ਸੀ। ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ ਹੈ।


