ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਵਿਅਕਤੀ ਨੇ ਮਚਾਈ ਦਹਿਸ਼ਤ
ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਹਰਿਆਣਾ ਦੇ ਰਹਿਣ ਵਾਲੇ ਜ਼ੁਲਫਾਨ ਨਾਂ ਦੇ ਪ੍ਰਵਾਸੀ ਵੱਲੋਂ ਇੱਕ ਦਮ ਇੰਨੀ ਜਿਆਦਾ ਹਫੜਾ ਦਫੜੀ ਅਤੇ ਦਹਿਸ਼ਤ ਮਚਾ ਦਿੱਤੀ ਕਿ ਜਿਸ ਦੌਰਾਨ ਇਸ ਪ੍ਰਵਾਸੀ ਵੱਲੋਂ ਲੋਹੇ ਦੀ ਪਾਈਪ ਨਾਲ ਇਕਦਮ ਅਨੇਕਾਂ ਲੋਕਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ।

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਹਰਿਆਣਾ ਦੇ ਰਹਿਣ ਵਾਲੇ ਜ਼ੁਲਫਾਨ ਨਾਂ ਦੇ ਪ੍ਰਵਾਸੀ ਵੱਲੋਂ ਇੱਕ ਦਮ ਇੰਨੀ ਜਿਆਦਾ ਹਫੜਾ ਦਫੜੀ ਅਤੇ ਦਹਿਸ਼ਤ ਮਚਾ ਦਿੱਤੀ ਕਿ ਜਿਸ ਦੌਰਾਨ ਇਸ ਪ੍ਰਵਾਸੀ ਵੱਲੋਂ ਲੋਹੇ ਦੀ ਪਾਈਪ ਨਾਲ ਇਕਦਮ ਅਨੇਕਾਂ ਲੋਕਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਦੌਰਾਨ ਦੋ ਸੇਵਾਦਾਰਾ ਸਮੇਤ ਚਾਰ ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜਖਮੀ ਹੋਏ, ਜਿਨਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ.ਉੱਥੇ ਹੀ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਇਸ ਪ੍ਰਵਾਸੀ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਦਾ ਇੱਕ ਵਿਅਕਤੀ ਉਹਨਾਂ ਨੂੰ ਸੌਂਪਿਆ ਗਿਆ ਹੈ ਜਿਸ ਵੱਲੋਂ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਕਾਫੀ ਹੱਲਾ ਗੁੱਲਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ। ਅਤੇ ਇਸ ਝਗੜੇ ਦੌਰਾਨ ਜੋ ਲੋਕ ਜ਼ਖਮੀ ਹੋਏ ਹਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਪੰਜ ਦੇ ਕਰੀਬ ਲੋਕ ਆਏ ਹਨ ਜਿੰਨ੍ਾਂ ਵਿੱਚੋਂ ਇੱਕ ਵਿਅਕਤੀ ਬਹੁਤ ਜਿਆਦਾ ਸੀਰੀਅਸ ਹੈ ਜਿਸ ਨੂੰ ਤੁਰੰਤ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਦੇ ਚਾਰ ਲੋਕ ਵੀ ਗੰਭੀਰ ਰੂਪ ਵਿੱਚ ਜਖਮੀ ਹਨ ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।