Begin typing your search above and press return to search.

ਲੈਫਟੀਨੈਂਟ ਬਣਿਆ ਵਜ਼ੀਦਪੁਰ ਦੇ ਮੱਧ ਵਰਗੀ ਪਰਿਵਾਰ ਦਾ ਮੁੰਡਾ

ਜੇਕਰ ਮਨ ਵਿੱਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਸਖਤ ਮਿਹਨਤ ਅਤੇ ਦਰਿੜ ਇਰਾਦੇ ਅਤੇ ਜਜ਼ਬੇ ਦੇ ਨਾਲ ਹਾਸਿਲ ਕੀਤਾਂ ਜਾ ਸਕਦਾ ਹਾਂ। ਅਜਿਹਾ ਹੀ ਕੁਝ ਕਰ ਦਿਖਾਇਆ, ਨਾਭਾ ਬਲਾਕ ਦੇ ਪਿੰਡ ਵਜੀਦਪੁਰ ਦੇ ਮੱਧ ਵਰਗੀ ਪਰਿਵਾਰ ਦੇ 24 ਸਾਲਾ ਹੋਣਹਾਰ ਨੌਜਵਾਨ ਇੰਦਰਜੀਤ ਸਿੰਘ ਨੇ, ਜਿਸ ਨੇ ਫੌਜ ਦੇ ਵਿੱਚ ਲੈਫਟੀਨੈਂਟ ਦਾ ਟੈਸਟ ਪਾਸ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ।

ਲੈਫਟੀਨੈਂਟ ਬਣਿਆ ਵਜ਼ੀਦਪੁਰ ਦੇ ਮੱਧ ਵਰਗੀ ਪਰਿਵਾਰ ਦਾ ਮੁੰਡਾ
X

Makhan shahBy : Makhan shah

  |  2 Jun 2025 8:37 PM IST

  • whatsapp
  • Telegram

ਨਾਭਾ : ਜੇਕਰ ਮਨ ਵਿੱਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਸਖਤ ਮਿਹਨਤ ਅਤੇ ਦਰਿੜ ਇਰਾਦੇ ਅਤੇ ਜਜ਼ਬੇ ਦੇ ਨਾਲ ਹਾਸਿਲ ਕੀਤਾਂ ਜਾ ਸਕਦਾ ਹਾਂ। ਅਜਿਹਾ ਹੀ ਕੁਝ ਕਰ ਦਿਖਾਇਆ, ਨਾਭਾ ਬਲਾਕ ਦੇ ਪਿੰਡ ਵਜੀਦਪੁਰ ਦੇ ਮੱਧ ਵਰਗੀ ਪਰਿਵਾਰ ਦੇ 24 ਸਾਲਾ ਹੋਣਹਾਰ ਨੌਜਵਾਨ ਇੰਦਰਜੀਤ ਸਿੰਘ ਨੇ, ਜਿਸ ਨੇ ਫੌਜ ਦੇ ਵਿੱਚ ਲੈਫਟੀਨੈਂਟ ਦਾ ਟੈਸਟ ਪਾਸ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ।


ਜਿਵੇਂ ਹੀ ਲੈਫਟੀਨੈਂਟ ਦਾ ਟੈਸਟ ਪਾਸ ਹੁੰਦਾ ਹੈ ਤਾਂ ਨੌਜਵਾਨ ਦੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ, ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਨੌਜਵਾਨ ਇੰਦਰਜੀਤ ਸਿੰਘ ਦਾ ਪਿੰਡ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਉਥੇ ਹੀ ਫੁੱਲਾਂ ਦੀ ਵਰਖਾ ਕੀਤੀ ਅਤੇ ਖੂਬ ਪਟਾਖ਼ੇ ਵੀ ਬਜਾਏ ਅਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਢੋਲ ਦੇ ਡਗੇ ਤੇ ਖੂਬ ਭੰਗੜੇ ਪਾਏ ਅਤੇ ਨੱਚ ਟੱਪ ਕੇ ਖੁਸ਼ੀ ਸਾਂਝੀ ਕੀਤੀ।

ਨਾਭਾ ਬਲਾਕ ਦੇ ਪਿੰਡ ਵਜੀਦਪੁਰ ਦੇ ਮੱਧ ਵਰਗੀ ਪਰਿਵਾਰ ਮਾਤਾ ਪਿਤਾ ਦੇ ਵੱਲੋਂ ਦਰਜੀ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਤੇ ਅੱਜ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਪੁੱਤਰ ਦੇ ਇਸ ਮੁਕਾਮ ਹਾਸਿਲ ਕਰਨ ਤੋਂ ਬਾਅਦ ਮਾਣ ਮਹਿਸੂਸ ਹੋ ਰਿਹਾ ਹੈ। ਕਿਉਂਕਿ ਆਪਣੇ ਪੁੱਤਰ ਨੂੰ ਮਾਤਾ ਪਿਤਾ ਦੇ ਵੱਲੋਂ ਮਿਹਨਤ ਮੁਸ਼ੱਕਤ ਕਰਕੇ ਇਸ ਮੁਕਾਮ ਤੱਕ ਪਹੁੰਚਾਇਆ ਅਤੇ ਪੁੱਤਰ ਇੰਦਰਜੀਤ ਸਿੰਘ ਦੇ ਵੱਲੋਂ ਵੀ ਸਖਤ ਮਿਹਨਤ ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਪਹਿਲਾ ਹੀ ਫੌਜ ਦੇ ਵਿੱਚ ਕਲੈਰੀਕਲ ਜੋਬ ਤੇ ਨੌਕਰੀ ਕਰਦਾ ਸੀ, ਅਤੇ ਨੌਜਵਾਨ ਇੰਦਰਜੀਤ ਸਿੰਘ ਨੇ ਲੈਫਟੀਨੈਂਟ ਦਾ ਪੇਪਰ ਪਾਸ ਕਰਕੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਹੈ।

ਇਸ ਮੌਕੇ ਤੇ ਨਵ ਨਿਯੁਕਤ ਲੈਫਟੀਨੈਂਟ ਇੰਦਰਜੀਤ ਸਿੰਘ ਨੇ ਕਿਹਾ ਕਿ ਮੈਂ ਸਿਰਫ ਚਾਰ ਘੰਟੇ ਹੀ ਸੌਂਦਾ ਸੀ ਕਿਉਂਕਿ ਮੇਰੇ ਸੁਪਨੇ ਬਹੁਤ ਵੱਡੇ ਸਨ ਮੇਨੇ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦੇ ਨਾਲ ਆਪਣੇ ਮਨ ਦੇ ਵਿੱਚ ਧਾਰ ਲਿਆ ਸੀ ਕਿ ਵੱਡਾ ਮੁਕਾਮ ਹਾਸਿਲ ਕਰਨਾ ਹੈ ਅਤੇ ਮੈਨੇ ਲੈਫਟੀਨੈਂਟ ਦਾ ਪੇਪਰ ਪਾਸ ਕਰਕੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਹੈ। ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਮਾਤਾ ਪਿਤਾ, ਦੋਸਤ, ਪਰਿਵਾਰਿਕ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਹੈ।


ਇਸ ਮੌਕੇ ਤੇ ਲੈਫਟੀਨੈਂਟ ਇੰਦਰਜੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਅਤੇ ਮਾਤਾ ਨਿਰਮਲ ਕੌਰ ਨੇ ਕਿਹਾ ਕਿ ਅਸੀਂ ਦਰਜੀ ਦਾ ਕੰਮ ਕਰਕੇ ਸਖਤ ਮਿਹਨਤ ਦੇ ਨਾਲ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ, ਅੱਜ ਅਸੀਂ ਬਹੁਤ ਖੁਸ਼ ਹਾਂ ਸਾਡੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ, ਸਾਰੇ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਵਧਾਈਆਂ ਦੇ ਰਹੇ ਹਨ ਅਤੇ ਸਾਨੂੰ ਆਪਣੇ ਬੇਟੇ ਤੇ ਪੂਰਾ ਮਾਣ ਹੈ ਜੋ ਉਸ ਨੇ ਇਹ ਲੈਫਟੀਨੈਂਟ ਦਾ ਟੈਸਟ ਪਾਸ ਕੀਤਾ ਹੈ।

ਇਸ ਮੌਕੇ ਤੇ ਇੰਦਰਜੀਤ ਸਿੰਘ ਦੇ ਭਰਾ ਜਸਬੀਰ ਸਿੰਘ ਛਿੰਦਾ ਅਤੇ ਦੋਸਤ ਸੁਖਜੀਵਨ ਸਿੰਘ ਨੇ ਕਿਹਾ ਕਿ ਇਸ ਦੇ ਵਿੱਚ ਕੁਝ ਨਾ ਕੁਝ ਕਾਰ ਗੁਜਰਨ ਦਾ ਜਜ਼ਬਾ ਸੀ, ਇਸ ਨੇ ਜੋ ਮੁਕਾਮ ਹਾਸਿਲ ਕੀਤਾ, ਅੱਜ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਾਰੇ ਸਾਨੂੰ ਵਧਾਈਆਂ ਦੇ ਰਹੇ ਹਨ।

Next Story
ਤਾਜ਼ਾ ਖਬਰਾਂ
Share it