ਅਮਰੀਕਾ ਵਿਚ 3 ਬੱਚਿਆਂ ਦੇ ਪਿਓ ਨਾਲ ਵਾਪਰਿਆ ਵੱਡਾ ਭਾਣਾ
ਮਾਛੀਵਾੜਾ ਸਾਹਿਬ ਤੋਂ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇੱਕੋ ਸਕਿੰਟ ਵਿੱਚ ਪੂਰਾ ਪਰਿਵਾਰ ਉਜੜ ਗਿਆ। ਪਿਓ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸਦੇ ਕਾਰਨ ਪੁੱਤ ਆਪਣਾ ਘਰ ਚਲਾਉਣ ਲਈ ਆਪਣੇ 3 ਬੱਚੇ, ਪਤਨੀ ਤੇ ਮਾਤਾ ਨੂੰ ਛੱਡ ਕੇ ਕਰੀਬ 5 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਤਾਂ ਜੋ ਉਸਦੇ ਬਚਿਆਂ ਦਾ ਭਵਿੱਖ ਸੁਨਹਿਰਾ ਹੋ ਸਕੇ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮੰਨਜੂਰ ਸੀ।

ਮਾਛੀਵਾੜਾ ਸਾਹਿਬ,ਕਵਿਤਾ : ਮਾਛੀਵਾੜਾ ਸਾਹਿਬ ਤੋਂ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇੱਕੋ ਸਕਿੰਟ ਵਿੱਚ ਪੂਰਾ ਪਰਿਵਾਰ ਉਜੜ ਗਿਆ। ਪਿਓ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸਦੇ ਕਾਰਨ ਪੁੱਤ ਆਪਣਾ ਘਰ ਚਲਾਉਣ ਲਈ ਆਪਣੇ 3 ਬੱਚੇ, ਪਤਨੀ ਤੇ ਮਾਤਾ ਨੂੰ ਛੱਡ ਕੇ ਕਰੀਬ 5 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਤਾਂ ਜੋ ਉਸਦੇ ਬਚਿਆਂ ਦਾ ਭਵਿੱਖ ਸੁਨਹਿਰਾ ਹੋ ਸਕੇ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮੰਨਜੂਰ ਸੀ। 43 ਸਲਾਂ ਪ੍ਰੀਤਮ ਸਿੰਘ ਪੀਤੀ ਦੀ ਅਮਰੀਕਾ ਵਿੱਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਹੰਬੋਵਾਲ ਦਾ 43 ਸਾਲਾਂ ਵਾਸੀ ਪ੍ਰੀਤਮ ਸਿੰਘ ਪੀਤੀ ਜੋ ਕਿ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਪਰ ਨੈਸ਼ਵਿਲ ਸ਼ਹਿਰ ਵਿਖੇ ਉਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਪ੍ਰੀਤਮ ਸਿੰਘ ਪੀਤੀ ਜੋ ਕਿ ਹੰਬੋਵਾਲ ਵਿਖੇ ਲੱਕਡ਼ ਮਿਸਤਰੀ ਸੀ ਪਰ ਉਹ ਕੁਝ ਮਹੀਨੇ ਪਹਿਲਾਂ ਅਮਰੀਕਾ ਚਲਾ ਗਿਆ ਸੀ। ਕੱਲ ਉਹ ਕਾਰ ’ਤੇ ਸਵਾਰ ਹੋ ਕੇ ਕੁਝ ਹੋਰ ਨੌਜਵਾਨਾਂ ਨਾਲ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਟਰਾਲੇ ਨਾਲ ਟੱਕਰ ਹੋ ਗਈ। ਵਾਪਰੇ ਇਸ ਹਾਦਸੇ ਵਿੱਚ ਪ੍ਰੀਤਮ ਦੀ ਮੌਤ ਹੋ ਗਈ। ਸਵੇਰੇ ਜਦੋਂ ਉਸਦੇ ਘਰ ਉਸਦੀ ਮੌਤ ਦਾ ਸੁਨੇਹਾ ਆਇਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾਡੜ ਟੁੱਟ ਗਿਆ। ਮ੍ਰਿਤਕ ਪ੍ਰੀਤਮ ਸਿੰਘ ਪੀਤੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਪਤਨੀ ਤੇ ਮਾਤਾ ਪਿੰਡ ਹੰਬੋਵਾਲ ਵਿਖੇ ਰਹਿੰਦੇ ਹਨ।
ਪੰਜਾਬ ਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾ ਦਾ ਰੁੱਖ ਚੰਗੇ ਭਵਿੱਖ ਦੀ ਆਸ ਵਿੱਚ ਕਰਦੇ ਹਨ ਅਤੇ ਮਜਬੂਰੀ ਵਿੱਚ ਮਾਪਿਆਂ ਨੂੰ ਆਪਣੇ ਦਿਲ ਤੇ ਪੱਥਰ ਰੱਖ ਕੇ ਤੋਰਨਾ ਹੀ ਪੈਂਦਾ ਹੈ ਪਰ ਵਿਦੇਸ਼ੀ ਧਰਤੀ ਤੇ ਜਾ ਕੇ ਜਦੋਂ ਕਿਸੇ ਮਾਪੇ ਦੇ ਪੁੱਤ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਸ਼ਾਇਦ ਹੀ ਕੋਈ ਇਸ ਦਰਦ ਨੂੰ ਸਮਝ ਸਕਦਾ ਹੈ। ਆਏ ਦਿਨ ਆਜਿਹੀਆਂ ਵਿਦੇਸ਼ੀ ਧਰਤੀ ਤੋਂ ਨੌਜਵਾਨਾਂ ਨਾਲ ਭਾਣਾ ਵਾਪਰ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਸਦੇ ਕਾਰਨ ਮਾਪਿਆਂ ਦੇ ਸਾਹ ਸੁੱਕ ਜਾਂਦੇ ਹਨ ਕਿ ਕਿਵੇਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ।