ਲੰਗਰ ਦੇ ਨੂਡਲ ਖਾ ਕੇ ਬਿਮਾਰ ਹੋਏ 14 ਬੱਚੇ, ਹਸਪਤਾਲ ਦੇ ਭਰ ਗਏ ਬੈੱਡ
ਅੱਜ ਦੇ ਮਾਡਰਨ ਸਮੇਂ 'ਚ ਲੰਗਰ ਵੀ ਮਾਡਰਨ ਹੋ ਰਹੇ ਨੇ। ਜਿਥੇ ਪਹਿਲਾ ਸਾਦੇ ਢੰਗ ਨਾਲ ਦਾਲ ਰੋਟੀ ਦੇ ਲੰਗਰ ਲਗਦੇ ਸਨ ਓਥੇ ਹੀ ਹੁਣ ਬਰਗਰ ਤੇ ਪੀਜ਼ਾ ਦੇ ਲੰਗਰ ਲਗਣੇ ਸ਼ੁਰੂ ਹੋ ਗਏ ਨੇ। ਪਰ ਕਈ ਵਾਰ ਇਹ ਲੰਗਰ ਵਿਵਾਦਾਂ 'ਚ ਵੀ ਆ ਜਾਂਦੇ ਨੇ। ਅਜਿਹਾ ਹੀ ਇਕ ਮਾਮਲਾ ਹੁਣ ਜਿਲ੍ਹਾਂ ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਭੰਡਾਰੇ 'ਚ ਨੂਡਲਜ਼ ਖਾਣ ਕਾਰਨ 14 ਬੱਚਿਆਂ ਦੀ ਸਿਹਤ ਖਰਾਬ ਹੋ ਗਈ

ਗੜ੍ਹਸ਼ੰਕਰ (ਵਿਵੇਕ ਕੁਮਾਰ) : ਪੂਰੀ ਦੁਨੀਆ 'ਚ ਜਿਥੇ ਪੰਜਾਬ ਆਪਣੀ ਭਾਈਚਾਰਕ ਸਾਂਝ ਤੇ ਲੰਗਰਾਂ ਲਈ ਜਾਣੇ ਜਾਂਦੇ ਨੇ।ਓਥੇ ਹੀ ਅੱਜ ਦੇ ਮਾਡਰਨ ਸਮੇਂ 'ਚ ਲੰਗਰ ਵੀ ਮਾਡਰਨ ਹੋ ਰਹੇ ਨੇ। ਜਿਥੇ ਪਹਿਲਾ ਸਾਦੇ ਢੰਗ ਨਾਲ ਦਾਲ ਰੋਟੀ ਦੇ ਲੰਗਰ ਲਗਦੇ ਸਨ ਓਥੇ ਹੀ ਹੁਣ ਬਰਗਰ ਤੇ ਪੀਜ਼ਾ ਦੇ ਲੰਗਰ ਲਗਣੇ ਸ਼ੁਰੂ ਹੋ ਗਏ ਨੇ। ਪਰ ਕਈ ਵਾਰ ਇਹ ਲੰਗਰ ਵਿਵਾਦਾਂ 'ਚ ਵੀ ਆ ਜਾਂਦੇ ਨੇ। ਅਜਿਹਾ ਹੀ ਇਕ ਮਾਮਲਾ ਹੁਣ ਜਿਲ੍ਹਾਂ ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਭੰਡਾਰੇ 'ਚ ਨੂਡਲਜ਼ ਖਾਣ ਕਾਰਨ 14 ਬੱਚਿਆਂ ਦੀ ਸਿਹਤ ਖਰਾਬ ਹੋ ਗਈ ਹੈ ਜਿਹਨਾਂ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮਿਲੀ ਹੋਈ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦੇ ਕੋਲ਼ ਇੱਕ ਭੰਡਾਰੇ 'ਚ ਨੂਡਲਜ਼ ਦਾ ਲੰਗਰ ਲਗਾਇਆ ਸੀ, ਜਿੱਥੇ ਇਨ੍ਹਾਂ ਬੱਚਿਆਂ ਨੇ ਨੂਡਲਜ਼ ਖਾਨ ਉਪਰੰਤ ਸਿਹਤ ਖਰਾਬ ਹੋਣ ਲੱਗ ਪਈ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਬੱਚਿਆਂ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਲਿਆਂਦਾ ਗਿਆ ਜਿੱਥੇ ਕਿ ਹੁਣ ਇਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਘਰਦਿਆਂ ਨੇ ਦਸਿਆ ਕਿ ਇਕ ਭੰਡਾਰੇ 'ਚ ਨੂਡਲਜ਼ ਖਾਣ ਤੋਂ 10 ਮਿੰਟਾਂ ਬਾਅਦ ਹੀ ਬੱਚਿਆਂ ਨੂੰ ਉਲਟੀ ਹੋਣੀ ਸ਼ੁਰੂ ਹੋ ਗਈ ਅਤੇ ਅਚਾਨਕ ਹੀ ਬੁਖਾਰ ਹੋਣ ਲੱਗ ਜਾਂਦਾ ਹੈ। ਜਿਸ ਤੋਂ ਬਾਅਦ ਹਨ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਥੇ ਹੁਣ ਇਹਨਾਂ ਦੀ ਸਿਹਤ ਠੀਕ ਹੈ।
ਇਸ ਮੌਕੇ ਸਿਵਿਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੀਮਾਰ ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ।