Begin typing your search above and press return to search.

ਐਬਸਫੋਰਡ ’ਚ ਪੰਜਾਬੀ ਮੇਲਾ 25 ਨੂੰ

ਵੈਨਕੂਵਰ, 12 ਮਈ (ਮਲਕੀਤ ਸਿੰਘ) : ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਮਣੀਕ ਪਹਾੜਾਂ ਦੀ ਗੋਦ ਵਿਚ ਵਸੇ ਐਬਸਫੋਰਡ ਸ਼ਹਿਰ ਵਿਚ ਸਥਿਤ ਰੋਟਰੀ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ‘ਡਾਇਮੰਡ ਕਲਚਰ ਕਲੱਬ’ ਵੱਲੋਂ 25 ਮਈ ਨੂੰ ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਮੇਲੇ ਵਿਚ ਮਸ਼ਹੂਰ ਪੰਜਾਬੀ […]

Punjabi Mela abbotsford on 25 may
X

Makhan ShahBy : Makhan Shah

  |  12 May 2024 10:25 AM IST

  • whatsapp
  • Telegram

ਵੈਨਕੂਵਰ, 12 ਮਈ (ਮਲਕੀਤ ਸਿੰਘ) : ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਮਣੀਕ ਪਹਾੜਾਂ ਦੀ ਗੋਦ ਵਿਚ ਵਸੇ ਐਬਸਫੋਰਡ ਸ਼ਹਿਰ ਵਿਚ ਸਥਿਤ ਰੋਟਰੀ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ‘ਡਾਇਮੰਡ ਕਲਚਰ ਕਲੱਬ’ ਵੱਲੋਂ 25 ਮਈ ਨੂੰ ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਮੇਲੇ ਵਿਚ ਮਸ਼ਹੂਰ ਪੰਜਾਬੀ ਗਾਇਕ ਆਰਨੇਤ, ਹਰਮਿਲਾਪ ਗਿੱਲ, ਧੀਰਾ ਗਿੱਲ, ਗੁਰਵਿੰਦਰ ਬਰਾੜ, ਧਰਮਵੀਰ ਥਾਂਦੀ ਅਤੇ ਜੌਹਨ ਬੇਦੀ ਵਰਗੇ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿਚ ਪੁੱਜਣ ਵਾਲੇ ਦਰਸ਼ਕਾਂ ਦੀ ਐਂਟਰੀ ਮੁਫ਼ਤ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ :

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਖੇਤਰ ਸਥਿਤ ਖ਼ੂਬਸੂਰਤ ਸ਼ਹਿਰ ਮਿਸ਼ਨ ਵਿਚ ਰਹਿਣ ਵਾਲੇ ਇਕ ਪੰਜਾਬੀ ਪਰਿਵਾਰ ਦੇ ਨੌਜਵਾਨ ਲੜਕੇ ਇਸ਼ਾਨ ਸੋਬਤੀ ਵੱਲੋਂ ਗਾਇਕੀ ਦੇ ਖੇਤਰ ਵਿਚ ਵੱਖਰੀ ਪਛਾਣ ਸਥਾਪਿਤ ਕਰਕੇ ਜਿੱਥੇ ਆਪਣੇ ਪਰਿਵਾਰ ਦਾ ਮਾਣ ਨਾਲ ਸਿਰ ਉਚਾ ਕੀਤਾ ਗਿਆ ਹੈ, ਉਥੇ ਹੀ ਪੰਜਾਬੀਆਂ ਲਈ ਵੀ ਇਹ ਪ੍ਰਾਪਤੀ ਵੱਡੇ ਮਾਣ ਵਾਲੀ ਗੱਲ ਹੈ।

ਜਾਣਕਾਰੀ ਅਨੁਸਾਰ ਮਿਸ਼ਨ ਸ਼ਹਿਰ ਵਿਚ ਰਹਿਣ ਵਾਲੇ 19 ਸਾਲਾਂ ਦੇ ਪੰਜਾਬੀ ਨੌਜਵਾਨ ਇਸ਼ਾਨ ਸੋਬਤੀ ਵੱਲੋਂ ਇੱਥੋਂ ਦੇ ਪ੍ਰਸਿੱਧ ਟੀਵੀ ਰਿਐਲਟੀ ਸ਼ੋਅ ਵਿਚ ਦਿੱਤੇ ਗਏ ਆਡੀਸ਼ਨ ਦੌਰਾਨ ਇਸ਼ਾਨ ਵੱਲੋਂ ਅੰਗਰੇਜ਼ੀ ਭਾਸ਼ਾ ਵਿਚ ਪੇਸ਼ ਕੀਤੇ ਗਏ ਇਕ ਗੀਤ ਦੇ ਬੋਲਾਂ ਨੂੰ ਦਿਲ ਟੁੰਭਵੇਂ ਅੰਦਾਜ਼ ਵਿਚ ਗਾਇਆ ਗਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਉਥੇ ਮੌਜੂਦ ਸੈਂਕੜੇ ਸਰੋਤਿਆਂ ਦੀਆਂ ਤਾੜੀਆਂ ਨਾਲ ਸਾਰਾ ਹਾਲ ਗੂੰਜ ਉਠਿਆ।

ਇਸ ਮੌਕੇ ’ਤੇ ਮੌਜੂਦ ਜੱਜਾਂ ਦੀ ਟੀਮ ਵੱਲੋਂ ਵੀ ਇਸ਼ਾਨ ਦੇ ਇਸ ਵੱਖਰੇ ਅਤੇ ਦਿਲਕਸ਼ ਅੰਦਾਜ਼ ਤੋਂ ਖ਼ੁਸ਼ ਹੋ ਕੇ ਉਸ ਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਆਪਣੀ ਇਸ ਪਲੇਠੀ ਕਾਮਯਾਬੀ ਤੋਂ ਸੰਤੁਸ਼ਟ ਇਸ਼ਾਨ ਸੋਬਤੀ ਵੱਲੋਂ ਭਾਵੁਕ ਹੁੰਦਿਆਂ ਜਿੱਥੇ ਹਾਲ ਵਿਚ ਮੌਜੂਦ ਸਰੋਤਿਆਂ ਅਤੇ ਜੱਜਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਆਪਣੀ ਕਾਮਯਾਬੀ ਦਾ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨੂੰ ਦੱਸਿਆ।

Next Story
ਤਾਜ਼ਾ ਖਬਰਾਂ
Share it