ਕੈਨੇਡਾ ’ਚ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ
ਵੈਨਕੂਵਰ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਗੈਂਗਵਾਰ ਮੁੜ ਤੇਜ਼ ਹੁੰਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਐਬਟਸਫੋਰਡ, ਮੇਪਲ ਰਿੱਜ ਤੇ ਸਰੀ ਵਿਖੇ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ 25 ਸਾਲ ਦੇ ਅੰਮ੍ਰਿਤਪਾਲ ਸਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਆਈ ਹਿਟ ਦੇ ਬੁਲਾਰੇ ਸਾਰਜੈਂਟ ਟਿਮਥੀ ਪਿਅਰੌਟੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਰਾਂ […]
By : Editor Editor
ਵੈਨਕੂਵਰ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਗੈਂਗਵਾਰ ਮੁੜ ਤੇਜ਼ ਹੁੰਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਐਬਟਸਫੋਰਡ, ਮੇਪਲ ਰਿੱਜ ਤੇ ਸਰੀ ਵਿਖੇ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ 25 ਸਾਲ ਦੇ ਅੰਮ੍ਰਿਤਪਾਲ ਸਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਆਈ ਹਿਟ ਦੇ ਬੁਲਾਰੇ ਸਾਰਜੈਂਟ ਟਿਮਥੀ ਪਿਅਰੌਟੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਰਾਂ ਦਾ ਕਤਲ ਐਬਟਸਫੋਰਡ ਦੇ ਸੈਵਨਓਕਸ ਸ਼ੌਪਿੰਗ ਸੈਂਟਰ ਵਿਚ ਕੀਤਾ ਗਿਆ ਜਿਸ ਨੇ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ। ਸ਼ੌਪਿੰਗ ਸੈਂਟਰ ਦੀ ਪਾਰਕਿੰਗ ਵਿਚ ਸ਼ਨਿੱਚਰਵਾਰ ਸ਼ਾਮ ਤਕਰੀਬਨ 6 ਵਜੇ ਗੋਲੀਆਂ ਚੱਲੀਆਂ ਅਤੇ ਅੰਮ੍ਰਿਤਪਾਲ ਸਰਾਂ ਆਪਣੀ ਕਾਰ ਦੀ ਸੀਟ ’ਤੇ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ।
25 ਸਾਲ ਦੇ ਅੰਮ੍ਰਿਤਪਾਲ ਸਰਾਂ ਵਜੋਂ ਹੋਈ ਸ਼ਨਾਖਤ
ਐਮਰਜੰਸੀ ਕਾਮਿਆਂ ਵੱਲੋਂ ਉਸ ਨੂੰ ਮੁਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਗਿਆ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿਮਥੀ ਪਿਅਰੌਟੀ ਨੇ ਕਿਹਾ ਕਿ ਇਸ ਵਾਰਦਾਤ ਨੇ ਲੋਕ ਸੁਰੱਖਿਆ ਦੀਆਂ ਧੱਜੀਆਂ ਉਡਾ ਦਿਤੀਆਂ। ਪਾਰਕਿੰਗ ਵਿਚ ਅੰਨ੍ਹੇਵਾਹ ਗੋਲੀਆਂ ਚੱਲੀਆਂ ਅਤੇ ਖੁਸ਼ਕਿਸਮਤੀ ਨਾਲ ਕੋਈ ਹੋਰ ਗੋਲੀਆਂ ਦੀ ਲਪੇਟ ਵਿਚ ਨਹੀਂ ਆਇਆ। ਪਾਰਕਿੰਗ ਵਿਚ ਆਪਣੀ ਗੱਡੀ ਲੈਣ ਜਾ ਰਹੇ ਹੈਨਜ਼ ਕਲਾਸਨ ਨੇ ਦੱਸਿਆ ਕਿ ਅਚਾਨਕ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਘਬਰਾਅ ਗਿਆ। ਇਕ ਔਰਤ ਲਗਾਤਾਰ ਉਚੀ ਉਚੀ ਰੋਅ ਰਹੀ ਸੀ ਪਰ ਗੋਲੀਆਂ ਦੇ ਡਰੋਂ ਕੋਈ ਉਸ ਦੀ ਮਦਦ ਵਾਸਤੇ ਅੱਗੇ ਨਾ ਜਾ ਸਕਿਆ। ਕੁਝ ਸਾਲ ਪਹਿਲਾਂ ਐਬਟਸਫੋਰਡ ਇਕ ਸੁਰੱਖਿਅਤ ਸ਼ਹਿਰ ਹੁੰਦਾ ਸੀ ਪਰ ਮੌਜੂਦਾ ਹਾਲਾਤ ਭਿਆਨਕ ਤਸਵੀਰ ਪੇਸ਼ ਕਰ ਰਹੇ ਹਨ।
ਬੀ.ਸੀ. ਵਿਚ ਮੁੜ ਵਧਣ ਲੱਗੀ ਗੈਂਗਵਾਰ
ਪਾਰਕਿੰਗ ਵਿਚ ਦੋ ਹੋਰ ਗੱਡੀਆਂ ਵੀ ਗੋਲੀਆਂ ਨਾਲ ਵਿੰਨੀਆਂ ਨਜ਼ਰ ਆਈਆਂ ਜਿਨ੍ਹਾਂ ਨੂੰ ਪੁਲਿਸ ਟੇਪ ਦੇ ਘੇਰੇ ਵਿਚ ਲੈ ਲਿਆ ਗਿਆ। ਗੋਲੀਬਾਰੀ ਦੀ ਵਾਰਦਾਤ ਤੋਂ ਕੁਝ ਦੇਰ ਬਾਅਦ 12 ਕਿਲੋਮੀਟਰ ਦੂਰ ਇਕ ਗੱਡੀ ਸੜ ਕੇ ਸੁਆਹ ਕੇ ਹੋਣ ਦੀ ਰਿਪੋਰਟ ਮਿਲੀ।