Begin typing your search above and press return to search.

ਏ.ਆਈ ਕੈਮਰਿਆਂ ਨਾਲ ਲੈਸ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ

ਚੰਡੀਗੜ੍ਹ, 25 ਅਕਤੂਬਰ (ਸਵਾਤੀ ਗੌੜ ) : ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਸੁਧਾਰ ਵੀ ਹੋ ਰਿਹਾ ਹੈ ਖਾਸ ਤੌਰ ਤੇ ਜਦੋਂ ਤੋਂ ਪੰਜਾਬ ਸਰਕਾਰ ਸੱਤਾ ਵਿੱਚ ਆਈ ਹੈ ਹਰ ਖੇਤਰ ਵਿੱਚ ਬਦਲਾਅ ਹੋ ਰਹੇ ਨੇ।ਇਸੀ ਤਹਿਤ ਪੰਜਾਬ ਦੀਆਂ ਜੇਲ੍ਹਾਂ ਨੂੰ ਲਗਾਤਾਰ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ ਤੇ ਜੇਲ੍ਹਾਂ ਲਈ […]

ਏ.ਆਈ ਕੈਮਰਿਆਂ ਨਾਲ ਲੈਸ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ
X

Editor EditorBy : Editor Editor

  |  25 Oct 2023 6:23 AM IST

  • whatsapp
  • Telegram

ਚੰਡੀਗੜ੍ਹ, 25 ਅਕਤੂਬਰ (ਸਵਾਤੀ ਗੌੜ ) : ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਸੁਧਾਰ ਵੀ ਹੋ ਰਿਹਾ ਹੈ ਖਾਸ ਤੌਰ ਤੇ ਜਦੋਂ ਤੋਂ ਪੰਜਾਬ ਸਰਕਾਰ ਸੱਤਾ ਵਿੱਚ ਆਈ ਹੈ ਹਰ ਖੇਤਰ ਵਿੱਚ ਬਦਲਾਅ ਹੋ ਰਹੇ ਨੇ।ਇਸੀ ਤਹਿਤ ਪੰਜਾਬ ਦੀਆਂ ਜੇਲ੍ਹਾਂ ਨੂੰ ਲਗਾਤਾਰ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ ਤੇ ਜੇਲ੍ਹਾਂ ਲਈ ਹੁਣ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਵੀ ਹੋ ਰਹੀ ਹੈ।

ਪੰਜਾਬ ਵਿੱਚ ਲਗਾਤਾਰ ਵਧ ਰਹੇ ਅਪਰਾਧ ਨੂੰ ਰੋਕਣ ਲਈ ਤਾਂ ਪੰਜਾਬ ਸਰਕਾਰ ਭੱਬਾਂ ਭਾਰ ਹੈ ਤੇ ਸਰਕਾਰ ਨੇ ਜੇਲ੍ਹਾਂ ਵਿੱਚ ਵੀ ਸਖਤੀ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਆਏ ਦਿਨ ਜੇਲ੍ਹਾਂ ਚੋਂ ਮੋਬਾਇਲ ਫੋਨ , ਨਸ਼ਾ ਬਰਾਮਦ ਹੁੰਦਾ ਹੈ।ਅਜਿਹੇ ਵਿੱਚ ਸਵਾਲ ਇਹ ਹੈ ਕਿ ਜੇਲ੍ਹਾਂ ਵਿੱਚ ਨਸ਼ਾ ਤੇ ਫੋਨ ਕਿਵੇਂ ਪਹੁੰਚਦੇ ਨੇ। ਸੂਬੇ ਦੀਆਂ ਜੇਲ੍ਹਾਂ ਵਿੱਚ ਕਈ ਖ਼ੌਫ਼ਨਾਕ ਕੈਦੀ ਅਤੇ ਗੈਂਗਸਟਰ ਬੰਦ ਹਨ। ਇਨ੍ਹਾਂ 'ਤੇ ਨਜ਼ਰ ਰੱਖਣਾ ਪੁਲਿਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਅਜਿਹੇ ਵਿੱਚ ਹੁਣ ਜੇਲ੍ਹਾਂ ਵਿੱਚ ਏਆਈ ਨਾਲ ਲੈਸ ਕੈਮਰੇ ਲਾਉਣ ਦੀ ਰਣਨੀਤੀ ਬਣਾਈ ਹੈ। ਹੁਣ ਜੇਲ੍ਹਾਂ ਵਿੱਚ ਕੈਦੀਆਂ ਤੇ ਸਿੱਧੀ ਨਜ਼ਰ ਰੱਖਣ ਲਈ ਸਰਕਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਲੈਣ ਦੀ ਤਿਆਰੀ ਵਿੱਚ ਹੈ।ਪੰਜਾਬ ਵਿੱਚ ਕੁੱਲ 26 ਜੇਲ੍ਹਾਂ ਨੇ ਜਿਸ ਵਿੱਚ ਕੁਝ ਕੇਂਦਰੀ ਜੇਲ੍ਹਾਂ ਤੇ ਇਹਨਾਂ ਜੇਲ੍ਹਾਂ ਵਿੱਚ 30 ਹਜ਼ਾਰ ਦੇ ਕਰੀਬ ਕੈਦੀ ਹਨ।ਹੁਣ ਪੰਜਾਬ ਦੀ ਸਾਰੀ ਜੇਲ੍ਹਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਹੋ ਗਈ ਹੈ ਜਿਸ ਵਿੱਚ ਆਰਟਿਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਲਈ ਜਾਵੇਗੀ।ਇਹ ਪ੍ਰੋਜੈਕਟ ਅਗਲੇ ਸਾਲ ਅਪ੍ਰੈਲ ਤੱਕ ਪੂਰਾ ਹੋ ਜਾਵੇਗਾ।

ਇਹ ਪ੍ਰੋਜੈਕਟ ਇੱਕ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ ਅੱਗੇ ਵਧੇਗਾ ਜਦਕਿ ਪੁਲਿਸ ਇਸ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਜੇ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਹੈ ਤਾਂ ਇਸ ਨੂੰ ਪੁਲਿਸ ਨਾਲ ਸਬੰਧਤ ਹੋਰ ਪ੍ਰੋਜੈਕਟਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸੂਬਿਆਂ ਦੇ ਮਾਡਲਾਂ ਦਾ ਵੀ ਅਧਿਐਨ ਕੀਤਾ ਗਿਆ ਜੋ ਇਸ ਪ੍ਰਣਾਲੀ ਨਾਲ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਦੇ ਤਹਿਤ ਜੇ ਮਨਾਹੀ ਵਾਲੇ ਖੇਤਰ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਅਣਚਾਹੀ ਗਤੀਵਿਧੀ ਜਾਂ ਹਰਕਤ ਹੁੰਦੀ ਹੈ ਖਾਸ ਤੌਰ 'ਤੇ ਰਾਤ ਦੇ ਸਮੇਂ ਤਾਂ ਕੈਮਰਾ ਉਸ ਨੂੰ ਨੋਟਿਸ ਕਰੇਗਾ ਅਤੇ ਬੀਪ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ।ਜੇਲ੍ਹ ਵਿੱਚ ਲੱਗੇ ਇਹਨਾਂ ਕੈਮਰਿਆਂ ਦੀ ਨਿਗਰਾਨੀ ਲਈ ਕੰਟਰੋਲ ਐਂਡ ਕਮਾਂਡ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਇੱਥੇ ਸਾਰੀਆਂ ਜੇਲ੍ਹਾਂ ਦੀਆਂ ਗਤੀਵਿਧੀਆਂ ਨੂੰ ਇੱਕ ਥਾਂ ਤੋਂ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਲ੍ਹ 'ਚ ਇਕ ਵਰਚੁਅਲ ਦੀਵਾਰ ਬਣਾਈ ਜਾਵੇਗੀ ਜਿਸ ਤੇ ਹਰ ਚੀਜ਼ ਦਿਖਾਈ ਦੇਵੇਗੀ। ਅਧਿਕਾਰੀਆਂ ਮੁਤਾਬਕ ਇਸ ਪ੍ਰਾਜੈਕਟ ਵਿੱਚ ਕੰਮ ਕਰਨ ਵਾਲੀ ਕੰਪਨੀ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੇਗੀ।

ਹਾਲਾਂਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਹੀ ਦੀਆਂ ਗਤੀਵਿਧੀਆਂ ਕਾਰਨ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਕੈਮਰੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸਾਧਾਰਨ ਕੈਮਰਿਆਂ 'ਚ ਰਾਤ ਨੂੰ ਰੌਸ਼ਨੀ ਹੋਣ 'ਤੇ ਰਿਕਾਰਡਿੰਗ ਖਰਾਬ ਹੋ ਜਾਂਦੀ ਹੈ ਜਦਕਿ ਇਹ ਕੈਮਰੇ ਮੂਵਮੈਂਟ ਦੇ ਹਿਸਾਬ ਨਾਲ ਕੰਮ ਕਰਦੇ ਹਨ। ਇਹਨਾਂ ਕੈਮਰਿਆਂ ਨਾਲ ਵਾਹਨ ਨੰਬਰ ਅਤੇ ਚਿਹਰਿਆਂ ਨੂੰ ਤੁਰੰਤ ਪਛਾਣ ਸਕਦਾ ਹੈ ਅਤੇ ਫੋਨ 'ਤੇ ਅਲਰਟ ਦੇਣ ਦੇ ਵੀ ਸਮਰੱਥ ਹੈ। ਇਸ ਤੋਂ ਇਲਾਵਾ ਇਹ ਕੈਮਰੇ ਹਰ ਹਰਕਤ ਦਾ ਪਤਾ ਲਗਾਉਣ 'ਚ ਸਮਰੱਥ ਹੈ। ਇਹ ਆਵਾਜ਼ਾਂ ਅਤੇ ਹੋਰ ਚੀਜ਼ਾਂ ਨੂੰ ਕੈਪਚਰ ਕਰਨ ਵਿੱਚ ਵੀ ਸਮਰੱਥ ਵੀ ਹੈ।

Next Story
ਤਾਜ਼ਾ ਖਬਰਾਂ
Share it