ਲੁਧਿਆਣਾ ਵਿਚ ਪ੍ਰਾਪਰਟੀ ਡੀਲਰ ਨਾਲ ਕੁੱਟਮਾਰ
ਲੁਧਿਆਣਾ, 25 ਮਾਰਚ, ਨਿਰਮਲ : ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਕੁਝ ਨੌਜਵਾਨਾਂ ਨੇ ਇਸਲਾਮ ਗੰਜ ਸ਼ਨੀ ਮੰਦਿਰ ਦੇ ਬਾਹਰ ਇੱਕ ਪ੍ਰਾਪਰਟੀ ਡੀਲਰ ਨੂੰ ਘੇਰ ਲਿਆ। ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਨਕਦੀ ਖੋਹ ਲਈ। ਜ਼ਖਮੀ ਹਾਲਤ ’ਚ ਪੀੜਤ ਪ੍ਰਾਪਰਟੀ ਡੀਲਰ ਆਪਣੇ ਘਰ ਪਹੁੰਚਿਆ ਅਤੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ […]
By : Editor Editor
ਲੁਧਿਆਣਾ, 25 ਮਾਰਚ, ਨਿਰਮਲ : ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਕੁਝ ਨੌਜਵਾਨਾਂ ਨੇ ਇਸਲਾਮ ਗੰਜ ਸ਼ਨੀ ਮੰਦਿਰ ਦੇ ਬਾਹਰ ਇੱਕ ਪ੍ਰਾਪਰਟੀ ਡੀਲਰ ਨੂੰ ਘੇਰ ਲਿਆ। ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਨਕਦੀ ਖੋਹ ਲਈ। ਜ਼ਖਮੀ ਹਾਲਤ ’ਚ ਪੀੜਤ ਪ੍ਰਾਪਰਟੀ ਡੀਲਰ ਆਪਣੇ ਘਰ ਪਹੁੰਚਿਆ ਅਤੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲੈ ਗਏ।
ਜਾਣਕਾਰੀ ਦਿੰਦੇ ਹੋਏ ਪੀੜਤ ਖਜਾਨਚੰਦ ਨੇ ਦੱਸਿਆ ਕਿ ਉਹ ਮੁਸਤਕਗੰਜ ਦਾ ਰਹਿਣ ਵਾਲਾ ਹੈ। ਸ਼ਨੀ ਮੰਦਰ ਦੇ ਬਾਹਰ ਹੋਲੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਉਹ ਪ੍ਰੋਗਰਾਮ ਦੇਖਣ ਲਈ ਰੁਕ ਗਿਆ। ਇਸੇ ਦੌਰਾਨ ਕੁਝ ਨੌਜਵਾਨ ਆਏ ਅਤੇ ਉਸ ਦੀ ਜੇਬ ਵਿੱਚੋਂ ਪੈਸੇ ਕੱਢ ਲਏ। ਜਦੋਂ ਉਸ ਨੇ ਰੌਲਾ ਪਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸੜਕ ਦੇ ਵਿਚਕਾਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਦੀ ਬਾਂਹ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਦਮਾਸ਼ਾਂ ਤੋਂ ਛੁਡਵਾਇਆ।
ਖਜਾਨਚੰਦ ਨੇ ਦੱਸਿਆ ਕਿ ਉਸ ਨੇ ਕਿਸੇ ਦੇ ਘਰ ਦਾ ਸੌਦਾ ਕਰਵਾ ਲਿਆ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ। ਜਿਸ ਕਾਰਨ ਉਹ 25 ਹਜ਼ਾਰ ਐਡਵਾਂਸ ਵਾਪਸ ਕਰਨ ਜਾ ਰਿਹਾ ਸੀ। ਜਿਨ੍ਹਾਂ ਲੋਕਾਂ ਨੇ ਪੇਸ਼ਗੀ ਵਾਪਸ ਕਰਨੀ ਸੀ, ਉਹ ਘਰ ਨਹੀਂ ਸਨ। ਇਸ ਲਈ ਉਹ ਲੋਕਾਂ ਨੂੰ ਹੋਲੀ ਖੇਡਦੇ ਦੇਖਣ ਲਈ ਸ਼ਨੀ ਮੰਦਰ ਕੋਲ ਰੁਕਿਆ ਸੀ। ਉਹ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਰਜ ਕਰਵਾਉਣਗੇ।
ਇਹ ਖ਼ਬਰ ਵੀ ਪੜ੍ਹੋ
ਹਰਿਆਣਾ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਅਪਣੇ ਸਾਰੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ ਐਤਵਾਰ ਰਾਤ ਹਰਿਆਣਾ ਦੀਆਂ ਬਾਕੀ 4 ਲੋਕ ਸਭਾ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਡਾ: ਅਰਵਿੰਦ ਸ਼ਰਮਾ ਨੂੰ ਰੋਹਤਕ ਤੋਂ, ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ ਅਤੇ ਕੈਬਨਿਟ ਮੰਤਰੀ ਰਣਜੀਤ ਚੌਟਾਲਾ ਨੂੰ ਹਿਸਾਰ ਤੋਂ ਟਿਕਟ ਦਿੱਤੀ ਗਈ ਹੈ। ਸੋਨੀਪਤ ਤੋਂ ਮੌਜੂਦਾ ਸਾਂਸਦ ਰਮੇਸ਼ ਚੰਦਰ ਕੌਸ਼ਿਕ ਦੀ ਟਿਕਟ ਕੱਟ ਕੇ ਮੋਹਨ ਲਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਗਏ ਨਵੀਨ ਜਿੰਦਲ ਨੇ ਐਤਵਾਰ ਸ਼ਾਮ ਨੂੰ ਹੀ ਨਵੀਂ ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ। ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਐਤਵਾਰ ਨੂੰ ਸਿਰਸਾ ਵਿੱਚ ਸਨ। ਭਾਜਪਾ ਹਾਈਕਮਾਂਡ ਦਾ ਫੋਨ ਆਉਣ ਤੋਂ ਬਾਅਦ ਉਹ ਕਾਹਲੀ ਨਾਲ ਸਿਰਸਾ ਭਾਜਪਾ ਦਫਤਰ ਪੁੱਜੇ। ਇੱਥੇ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਟਕਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਰਣਜੀਤ ਚੌਟਾਲਾ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਫੈਸਲਾ ਇੰਨੀ ਜਲਦਬਾਜ਼ੀ ’ਚ ਲਿਆ ਗਿਆ ਕਿ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਉਨ੍ਹਾਂ ਦੇ ਸਵਾਗਤ ਲਈ ਸਿਰਸਾ ’ਚ ਮੌਜੂਦ ਨਹੀਂ ਸੀ। ਨਤੀਜੇ ਵਜੋਂ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਭਾਜਪਾ ਨੇ ਅਸ਼ੋਕ ਤੰਵਰ ਨੂੰ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ।