Lok Sabha Elections 2024: PM ਜੰਗ ਨੂੰ ਬੰਦ ਕਰਵਾ ਸਕਦੇ ਨੇ ਤਾਂ ਫਿਰ ਮਹਿੰਗਾਈ ਕੰਟਰੋਲ ਕਿਉਂ ਨਹੀਂ ਕੀਤੀ...ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਨਿਸ਼ਾਨ
ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ: Lok Sabha Elections 2024: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ਪ੍ਰਧਾਨ ਮੰਤਰੀ ਸਿਰਫ ਸੱਤਾ ਚਾਹੁੰਦੇ ਹਨ। ਉਹ ਲੋਕਾਂ ਦੇ ਹੱਕਾਂ ਨੂੰ ਘੱਟ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ […]
By : Editor Editor
ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ: Lok Sabha Elections 2024: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ਪ੍ਰਧਾਨ ਮੰਤਰੀ ਸਿਰਫ ਸੱਤਾ ਚਾਹੁੰਦੇ ਹਨ। ਉਹ ਲੋਕਾਂ ਦੇ ਹੱਕਾਂ ਨੂੰ ਘੱਟ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਰਾਖਵੇਂਕਰਨ ਨੂੰ ਕਮਜ਼ੋਰ ਕੀਤਾ ਜਾਵੇ। ਤੁਸੀਂ ਕਿੰਨਾ ਸੰਘਰਸ਼ ਕਰੋਗੇ, ਕਿੰਨਾ ਸਹੋਗੇ। ਪਰਿਵਾਰਬਾਦ ਤੇ ਭ੍ਰਿਸ਼ਟਾਚਾਰ ਬਸ ਇਹੀ ਦੋ ਗੱਲਾਂ ਲੋਕ ਕਹਿੰਦੇ ਹਨ। ਦੁਨੀਆ ਭ੍ਰਿਸ਼ਟ ਹੈ, ਸਿਰਫ਼ ਮੋਦੀ ਜੀ ਹੀ ਸਹੀ ਹਨ।
ਪ੍ਰਿਅੰਕਾ ਗਾਂਧੀ ਨੇ ਕਿਹਾ, ਸ਼ਾਇਦ ਚੋਣਾਂ ਦੇ ਸਮੇਂ ਜਦੋਂ ਸੂਬੇ 'ਚ ਚੋਣਾਂ ਹੁੰਦੀਆਂ ਸਨ ਤਾਂ ਤੁਸੀਂ ਸ਼ਾਇਦ ਇਸ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਸੀ ਪਰ ਅੱਜ ਜਦੋਂ ਛੱਤੀਸਗੜ੍ਹ 'ਚ ਭਾਜਪਾ ਦੀ ਸਰਕਾਰ ਹੈ ਤਾਂ ਤੁਸੀਂ ਸਮਝ ਗਏ ਹੋ ਕਿ ਕਾਂਗਰਸ ਨੇ ਤੁਹਾਡੇ ਲਈ ਕੀ ਕੀਤਾ ਹੈ। ਕਾਂਗਰਸ ਦੇ ਰਾਜ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ। ਬਿਜਲੀ ਦਾ ਬਿੱਲ ਅੱਧਾ ਕਰ ਦਿੱਤਾ ਗਿਆ ਸੀ। ਹਰ ਪਰਿਵਾਰ ਨੂੰ 35 ਕਿਲੋ ਚੌਲ ਮਿਲਦੇ ਸਨ। ਤੇਂਦੂਪੱਤਾ ਦਾ ਸਭ ਤੋਂ ਵੱਧ ਭਾਅ ਮਿਲਦਾ ਸੀ।
ਇਹ ਵੀ ਪੜ੍ਹੋ
ਰਾਸ਼ਟਰੀ ਸਮਾਚਾਰ ਪ੍ਰਸਾਰਕ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲ (DD News Logo Change ) ਗਿਆ ਹੈ। ਇਸ ਨੂੰ ਲਾਲ ਦੀ ਬਜਾਏ ਸੰਤਰੀ ਕਰ ਦਿੱਤਾ ਗਿਆ ਹੈ। ਡੀਡੀ ਨਿਊਜ਼ (DD News) ਨੇ ਵੀ ਆਪਣੀ ਦਿੱਖ ਵਿੱਚ ਵੱਡੇ ਬਦਲਾਅ ਕੀਤੇ ਹਨ। ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਹੈ। ਖਾਸ ਕਰ ਵਿਰੋਧੀ ਇਸ ’ਤੇ ਤੰਜ ਕਸ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਪ੍ਰਸਾਰ ਭਾਰਤੀ ਨਹੀਂ ਪ੍ਰਚਾਰ ਭਾਰਤੀ ਹੋ ਗਿਆ ਹੈ। ਸੱਤਾ ਪੱਖ ਤੇ ਵਿਰੋਧੀ ਇਕ ਦੂਜੇ ’ਤੇ ਪਲਟਵਾਰ ਕਰਨ ’ਤੇ ਲੱਗ ਗਏ ਹਨ।
ਡੀਡੀ ਨਿਊਜ਼ ਦੇ ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਰੰਗ ਬਦਲਣ ਨੂੰ ਭਗਵਾਕਰਨ ਦੱਸਿਆ ਹੈ। ਉੱਥੇ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ’ਤੇ ਚੁਟਕੀ ਲਈ ਹੈ। ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਨੁਰਾਗ ਠਾਕੁਰ ਨੇ ਵਿਅੰਗਮਈ ਢੰਗ ਨਾਲ ਲਿਖਿਆ, ’ਦੀਦੀ, ਭਾਰਤ ਮਾਤਾ ਦੀ ਜੈ।’ ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜੋ ਯੂਪੀਏ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ, ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।
ਲੋਗੋ ਬਦਲਣ ਦਾ ਵਿਰੋਧ
ਡੀਡੀ ਨਿਊਜ਼ ਦੇ ਲੋਗੋ ਬਦਲਣ ਦਾ ਵਿਰੋਧ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਤੇ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੇ ਵੀ ਭਾਜਪਾ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।
ਪ੍ਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਕਿਹਾ- ਲੋਗੋ ਦਾ ਰੰਗ ਸੰਤਰੀ ਹੈ ਨਾ ਕਿ ਭਗਵਾ। ਨਾ ਸਿਰਫ ਲੋਗੋ ਬਦਲਿਆ ਹੈ, ਪਰ ਅਸੀਂ ਡੀਡੀ ਦੀ ਪੂਰੀ ਦਿੱਖ ਅਤੇ ਭਾਵਨਾ ਨੂੰ ਅਪਗ੍ਰੇਡ ਕੀਤਾ ਹੈ। ਇਹ ਮੰਦਭਾਗਾ ਹੈ ਕਿ ਲੋਕ ਇਸ ਬਾਰੇ ਸਖ਼ਤ ਟਿੱਪਣੀਆਂ ਕਰ ਰਹੇ ਹਨ। ਅਸੀਂ ਪਿਛਲੇ ਛੇ-ਅੱਠ ਮਹੀਨਿਆਂ ਤੋਂ ਡੀਡੀ ਦੀ ਦਿੱਖ ਨੂੰ ਬਦਲਣ ’ਤੇ ਕੰਮ ਕਰ ਰਹੇ ਹਾਂ।