ਪੰਜਾਬ ਦੇ ਮੁੱਖ ਚੋਣ ਅਫ਼ਸਰ ਵਲੋਂ ਪ੍ਰੈਸ ਕਾਨਫਰੰਸ
ਸਾਰੇ 24433 ਬੂਥਾਂ ’ਤੇ ਲਾਈਵ ਵੈਬ ਕਾਸਟਿੰਗ ਕੀਤੀ ਜਾਵੇਗੀ ਚੰਡੀਗੜ੍ਹ, 19 ਮਾਰਚ, ਨਿਰਮਲ : ਪੰਜਾਬ ਵਿਚ ਇਸ ਵਾਰ ਹੋਣ ਵਾਲੀ ਚੋਣਾਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਸਾਰੇ 24433 ਚੋਣ ਬੂਥਾਂ ’ਤੇ ਲਾਈਵ ਵੈਬ ਕਾਸਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਧ ਸੈਨਿਕ ਬਲ ਦੀ ਕੰਪਨੀਆਂ ਰਾਜ ਵਿਚ ਤੈਨਾਤ ਕਰ ਦਿੱਤੀਆਂ ਗਈਆਂ ਹਨ। ਜ਼ਰੂਰਤ ਪੈਣ […]
By : Editor Editor
ਸਾਰੇ 24433 ਬੂਥਾਂ ’ਤੇ ਲਾਈਵ ਵੈਬ ਕਾਸਟਿੰਗ ਕੀਤੀ ਜਾਵੇਗੀ
ਚੰਡੀਗੜ੍ਹ, 19 ਮਾਰਚ, ਨਿਰਮਲ : ਪੰਜਾਬ ਵਿਚ ਇਸ ਵਾਰ ਹੋਣ ਵਾਲੀ ਚੋਣਾਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਸਾਰੇ 24433 ਚੋਣ ਬੂਥਾਂ ’ਤੇ ਲਾਈਵ ਵੈਬ ਕਾਸਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਧ ਸੈਨਿਕ ਬਲ ਦੀ ਕੰਪਨੀਆਂ ਰਾਜ ਵਿਚ ਤੈਨਾਤ ਕਰ ਦਿੱਤੀਆਂ ਗਈਆਂ ਹਨ। ਜ਼ਰੂਰਤ ਪੈਣ ’ਤੇ ਹੋਰ ਕੰਪਨੀਆਂ ਮੰਗਵਾਈ ਜਾਣਗੀਆਂ। ਡੇਢ ਲੱਖ ਪੋÇਲੰਗ ਸਟਾਫ਼ ਪ੍ਰਯੋਗ ਕੀਤਾ ਜਾਵੇਗਾ। ਚੋਣ ਬੂਥਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। 10 ਹਜ਼ਾਰ ਵਹੀਕਲ ਚੋਣਾਂ ਵਿਚ ਵਰਤੇ ਜਾਣਗੇ।
ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਵਿਨ ਸੀ ਨੇ ਪ੍ਰੈਸ ਕਾਨਫਰੰਸ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਮਤਦਾਨ ਦਾ ਟੀਚਾ 70 ਪਾਰ ਦਾ ਰੱਖਿਆ ਗਿਆ। ਅਜਿਹੇ ਵਿਚ ਲੋਕਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕਰਨ ਲਈ ਕ੍ਰਿਕਟਰ ਸ਼ੁਭਮਨ ਗਿੱਲ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੂੰ ਸਟੇਟ ਆਈਕੌਨ ਬਣਾਇਆ ਗਿਆ। ਕਿਉਂਕਿ 12 ਜ਼ਿਲ੍ਹਿਆਂ ਵਿਚ ਵੋਟ ਪ੍ਰਤੀਸ਼ਤ ਘੱਟ ਰਿਹਾ ਸੀ। ਇਸ ਵਾਰ ਪੰਜ ਲੱਖ ਫਸਟ ਟਾਈਮ ਵੋਟਰ ਹਨ।
ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਇਸ ਵਾਰ ਚੋਣਾਂ ਗਰਮੀਆਂ ਵਿਚ ਹੋਣੀਆਂ ਹਨ। ਅਜਿਹੇ ਵਿਚ ਚੋਣ ਬੂਥਾਂ ’ਤੇ ਉਂਜ ਤਾਂ ਪਾਣੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈ ਜਾਣਗੀਆਂ। ਤਾਕਿ ਵੋਟਰਾਂ ਨੂੰ ਕੋਈ ਦਿੱਕਤ ਨਾ ਆਵੇ। ਲੇਕਿਨ ਸਾਡੇ ਵਲੋਂ ਛਬੀਲ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਡਰੱਗ ਅਤੇ ਹੋਰ ਸਮੱਗਰੀ ਦੀ ਚੋਣਾਂ ਵਿਚ ਕੋਈ ਵਰਤੋਂ ਨਾ ਕਰ ਸਕੇ। ਇਸ ਦੇ ਲਈ ਕਈ ਸੁਰੱਖਿਆ ਏਜੰਸੀਆਂ ਤੈਨਾਤ ਕੀਤੀਆਂ ਗਈਆਂ। 2019 ਦੀ ਲੋਕ ਸਭਾ ਚੋਣਾਂ ਵਿਚ 285 ਕਰੋੜ ਦਾ ਸਮਾਨ ਜ਼ਬਤ ਕੀਤਾ ਸੀ। ਜਦ ਕਿ ਵਿਧਾਨ ਸਭਾ ਚੋਣ 2022 ਵਿਚ 511 ਕਰੋੜ ਦਾ ਸਮਾਨ ਜ਼ਬਤ ਕੀਤਾ ਹੈ।
16 ਤਾਰੀਕ ਨੂੰ ਚੋਣ ਜ਼ਾਬਤਾ ਲਾਗੂ ਹੋਇਆ ਹੈ। ਹੁਣ ਤੱਕ ਜਨਤਕ ਥਾਵਾਂ ਤੋਂ 23916 ਪੋਸਟਰ ਅਤੇ ਬੈਨਰ ਆਦਿ ਹਟਾਏ ਗਏ ਹਨ। ਇੱਕ ਮਾਰਚ ਤੋਂ ਹੁਣ ਤੱਕ 113 ਕਰੋੜ ਰੁਪਏ ਦਾ ਸਮਾਨ ਜ਼ਬਤ ਕੀਤਾ ਗਿਆ। ਸੀ ਵਿਜਿਲ ਐਪ ’ਤੇ 119 ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
10 ਜ਼ਿਲ੍ਹਿਆਂ ਇੰਟਰ ਸਟੇਟ ਨਾਕਿਆਂ ਤੇ ਪਹਿਲੀ ਵਾਰ ਸੀਸੀਟੀਵੀ ਨਾਕੇ ਲਗਾਏ ਗਏ ਹਨ। 99 ਨਾਕੇ ਲਗਾਏ ਗਏ ਹਨ। ਇਹ ਸਾਰੇ ਜ਼ਿਲ੍ਹੇ ਪਾਕਿਸਤਾਨ, ਜੰਮੂ ਅਤੇ ਹਿਮਾਚਲ ਨਾਲ ਲੱਗਦੇ ਹਨ। ਇਨ੍ਹਾਂ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ। ਜੋ ਵੀ ਮੰਤਰੀ ਚੋਣ ਲੜ ਰਹੇ ਹਨ ਉਨ੍ਹਾਂ ਆਮ ਉਮੀਦਵਾਰ ਦੀ ਤਰ੍ਹਾਂ ਸੁਰੱਖਿਆ ਦਿੱਤੀ ਜਾਵੇਗੀ। ਸੂਬੇ ਵਿਚ ਚਾਰ ਲੱਖ ਅਸਲਾ ਲਾਇਸੈਂਸ ਧਾਰਕ ਹਨ ਜਿਨ੍ਹਾਂ ਆਉਣ ਵਾਲੇ ਸਮੇਂ ਵਿਚ ਅਪਣੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਾਉਣੇ ਹੋਣਗੇ।
ਇਹ ਖ਼ਬਰ ਵੀ ਪੜ੍ਹੋ
ਹਰਿਆਣਾ ਦੇ ਨਵੇਂ ਸੀਐਮ ਨੇ ਨਾਢਾ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਾਇਬ ਸੈਣੀ ਪੰਚਕੂਲਾ ਦੇ ਨਾਢਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਪੁੱਜੇ। ਇਸ ਦੌਰਾਨ ਉਨ੍ਹਾਂ ਗੁਰਦੁਆਰੇ ਵਿੱਚ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਖਰਚੇ ਅਤੇ ਬਿਨ੍ਹਾਂ ਕਿਸੇ ਪਰਚੀ ਦੇ ਨੌਕਰੀਆਂ ਦਿੱਤੀਆਂ ਹਨ। ਸਾਡੀ ਸਰਕਾਰ ਨੇ ਚਿਰਾਯੂ ਯੋਜਨਾ ਨੂੰ ਜੋੜ ਕੇ ਹਰ ਸਕੀਮ ਦਾ ਲਾਭ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ ਅਤੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋਵੇਗਾ।
ਸੀਐਮ ਸੈਣੀ ਨੇ ਕਿਹਾ ਕਿ ਭਾਜਪਾ ਹਰਿਆਣਾ ਦੀਆਂ 10 ਦੀ 10 ਲੋਕ ਸਭਾ ਸੀਟਾਂ ਜਿੱਤੇਗੀ। ਅਸੀਂ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਵਿੱਚ ਜਾਵਾਂਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਇੱਥੋਂ ਕਰਨਾਲ ਜਾਵਾਂਗਾ। ਅੰਬਾਲਾ ਛਾਉਣੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਾਂਗਾ। ਸਾਬਕਾ ਗ੍ਰਹਿ ਮੰਤਰੀ ਦੀ ਨਾਰਾਜ਼ਗੀ ਬਾਰੇ ਸੀਐਮ ਨੇ ਕਿਹਾ ਕਿ ਅਨਿਲ ਵਿੱਜ ਸਾਡੇ ਨੇਤਾ ਹਨ, ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਮੈਨੂੰ ਪਹਿਲਾਂ ਵੀ ਉਨ੍ਹਾਂ ਤੋਂ ਲਗਾਤਾਰ ਮਾਰਗਦਰਸ਼ਨ ਮਿਲਦਾ ਰਿਹਾ ਹੈ, ਮੈਂ ਭਵਿੱਖ ਵਿੱਚ ਵੀ ਅਨਿਲ ਵਿੱਜ ਤੋਂ ਅਸ਼ੀਰਵਾਦ ਲੈਂਦਾ ਰਹਾਂਗਾ। ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਹੀ ਅੰਬਾਲਾ ਵਿੱਚ ਚੋਣ ਪ੍ਰਚਾਰ ਨੂੰ ਅੱਗੇ ਵਧਾਉਣ ਦਾ ਕੰਮ ਕਰਾਂਗੇ।
ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਤੋਂ ਨਾਰਾਜ਼ ਦੱਸੇ ਜਾਂਦੇ ਹਨ। ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੂੰ ਹਟਾਏ ਜਾਣ ਤੋਂ ਬਾਅਦ ਅਨਿਲ ਵਿੱਜ ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਇਬ ਸੈਣੀ ਦੇ ਨਾਂ ’ਤੇ ਗੁੱਸੇ ਵਿੱਚ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ ਸਨ। ਇਸ ਦੇ ਨਾਲ ਹੀ ਉਹ ਅਗਲੇ ਦਿਨ ਰਾਜ ਭਵਨ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਾਮਲ ਨਹੀਂ ਹੋਏ।
ਹਾਲਾਂਕਿ ਇਸ ਤੋਂ ਬਾਅਦ ਜਦੋਂ ਕੇਂਦਰੀ ਲੀਡਰਸ਼ਿਪ ਵੱਲੋਂ ਅਨਿਲ ਵਿੱਜ ਨੂੰ ਬੁਲਾਇਆ ਗਿਆ ਤਾਂ ਉਹ ਮੁੱਖ ਮੰਤਰੀ ਮਨੋਹਰ ਲਾਲ ਦੇ ਵਿਧਾਨ ਸਭਾ ਸੈਸ਼ਨ ’ਚ ਭਰੋਸੇ ਦੇ ਵੋਟ ’ਚ ਹਿੱਸਾ ਲੈਣ ਪਹੁੰਚੇ ਸਨ, ਉਦੋਂ ਤੋਂ ਹੀ ਅਨਿਲ ਵਿੱਜ ਅੰਬਾਲਾ ’ਚ ਹੀ ਰਹਿ ਰਹੇ ਹਨ।