ਲੜਕੀ ਦੀ ਭਾਲ ਲਈ ਪੁਲਿਸ ਨੇ ਜਨਤਾ ਕੋਲੋਂ ਮਦਦ ਮੰਗੀ
ਨਿਊਯਾਰਕ, 11 ਮਾਰਚ (ਰਾਜ ਗੋਗਨਾ)-ਨਿਰਮਲ-ਅਮਰੀਕਾ ਦੇ ਨਿਊਯਾਰਕ ਵਿੱਚ ਇੱਕ 25 ਸਾਲਾ ਦੀ ਭਾਰਤੀ ਲੜਕੀ ਪਿਛਲੇ 10 ਕੁ ਦਿਨਾਂ ਤੋਂ ਲਾਪਤਾ ਹੋ ਗਈ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ।ਪੁਲਿਸ ਨੇ ਦੱਸਿਆ ਕਿ 25 ਸਾਲਾ ਦੀ ਫਰੀਨ ਖੋਜਾ 10 ਦਿਨਾਂ ਤੋਂ ਲਾਪਤਾ ਹੈ। ਉਹ 1 ਮਾਰਚ ਨੂੰ ਰਾਤ 11:00 ਵਜੇ ਘਰੋਂ […]
By : Editor Editor
ਨਿਊਯਾਰਕ, 11 ਮਾਰਚ (ਰਾਜ ਗੋਗਨਾ)-ਨਿਰਮਲ-ਅਮਰੀਕਾ ਦੇ ਨਿਊਯਾਰਕ ਵਿੱਚ ਇੱਕ 25 ਸਾਲਾ ਦੀ ਭਾਰਤੀ ਲੜਕੀ ਪਿਛਲੇ 10 ਕੁ ਦਿਨਾਂ ਤੋਂ ਲਾਪਤਾ ਹੋ ਗਈ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ।ਪੁਲਿਸ ਨੇ ਦੱਸਿਆ ਕਿ 25 ਸਾਲਾ ਦੀ ਫਰੀਨ ਖੋਜਾ 10 ਦਿਨਾਂ ਤੋਂ ਲਾਪਤਾ ਹੈ। ਉਹ 1 ਮਾਰਚ ਨੂੰ ਰਾਤ 11:00 ਵਜੇ ਘਰੋਂ ਨਿਕਲੀ ਸੀ। ਉਦੋਂ ਤੋਂ ਉਹ ਘਰ ਨਹੀਂ ਪਰਤੀ। ਉਸ ਨੂੰ ਆਖਰੀ ਵਾਰ ਜੈਤੂਨ ਦੀ ਹਰੇ ਰੰਗ ਦੀ ਜੈਕੇਟ, ਹਰੇ ਸਵੈਟਰ ਅਤੇ ਨੀਲੀ ਜੀਨਸ ਪਹਿਨੇ ਦੇਖਿਆ ਗਿਆ ਸੀ।
ਨਿਊਯਾਰਕ ਸਿਟੀ ਪੁਲਿਸ ਦੇ ਅਨੁਸਾਰ, ਫਰੀਨ ਖੋਜਾ ਬਾਈਪੋਲਰ ਡਿਸਆਰਡਰ ਜੋ (ਇੱਕ ਕਿਸਮ ਦੀ ਮਾਨਸਿਕ ਬਿਮਾਰੀ) ਹੈ ਤੋਂ ਪੀੜਤ ਹੈ। ਪੁਲਿਸ ਫਰੀਨ ਖੋਜ਼ਾ ਦੀ ਭਾਲ ਕਰ ਰਹੀ ਹੈ। ਉਸ ਦੇ ਘਰ ਦੇ ਨੇੜੇ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਬਾਈਪੋਲਰ ਡਿਸਆਰਡਰ ਦੇ ਰੋਗ ਤੋ ਪੀੜ੍ਹਤ ਇਹ ਲੜਕੀ ਡਾਕਟਰਾਂ ਦੇ ਅਨੁਸਾਰ ਇਹ ਇੱਕ ਤਰ੍ਹਾਂ ਦਾ ਮਾਨਸਿਕ ਵਿਗਾੜ ਹੈ। ਇਸ ਵਿੱਚ ਬਹੁਤ ਜ਼ਿਆਦਾ ਮੂਡ ਸਵਿੰਗ ਹੋਣ ਕਾਰਨ ਮਰੀਜ਼ਾਂ ਦੀ ਊਰਜਾ ਅਤੇ ਗਤੀਵਿਧੀ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਮਰੀਜ਼ ਦਫ਼ਤਰ ਵਿੱਚ ਕੰਮ ਅਤੇ ਪੜ੍ਹਾਈ ਨਹੀਂ ਕਰ ਸਕਦੇ।ਇਹ ਅਸਧਾਰਨ ਤਬਦੀਲੀਆਂ ਮਰੀਜ਼ਾਂ ਲਈ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਵਿੱਚ ਮੁਸ਼ਕਲ ਬਣਾਉਂਦੀਆਂ ਹਨ। ਇਸ ਵਿਕਾਰ ਨੂੰ ਮੈਨਿਕ-ਡਿਪਰੈਸ਼ਨ ਵਾਲੀ ਬੀਮਾਰੀ ਵੀ ਕਿਹਾ ਜਾਂਦਾ ਹੈ। ਮੂਡ ਸਵਿੰਗ ਕਾਰਨ ਮਰੀਜ਼ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।
ਅਕਸਰ ਮਰੀਜ਼ ਉਹ ਕੰਮ ਕਰਦਾ ਹੈ ਜੋ ਉਹ ਆਮ ਤੌਰ ’ਤੇ ਨਹੀਂ ਕਰਦੇ।ਇਹ ਸਮੱਸਿਆ ਬਹੁਤ ਗੰਭੀਰ ਹੋ ਸਕਦੀ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਸਿਜ਼ੋਫਰੀਨੀਆ ਅਤੇ ਬਾਇਪੋਲਰ ਡਿਸਆਰਡਰ ਬਹੁਤ ਗੰਭੀਰ ਮਾਨਸਿਕ ਬਿਮਾਰੀਆਂ ਹਨ। ਜ਼ਿਆਦਾਤਰ ਖੁਦਕੁਸ਼ੀਆਂ ਇਨ੍ਹਾਂ ਦੋ ਬਿਮਾਰੀਆਂ ਕਾਰਨ ਹੀ ਹੁੰਦੀਆਂ ਹਨ। ਇਸ ਲਈ, ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।
ਇਹ ਖਬਰ ਵੀ ਪੜ੍ਹੋ
ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਵਿੱਚ ਇੱਕ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਵਿਕਟੋਰੀਆ ਰਾਜ ਦੇ ਬਕਲੇ ਇਲਾਕੇ ਤੋਂ ਚੈਤਨਿਆ ਸ਼ਵੇਤਾ ਮਧਾਗਨੀ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਸ਼ਨੀਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ’ਚ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ, ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਉਸ ਦੇ ਪਤੀ ਦਾ ਨਾਂ ਅਸ਼ੋਕ ਰਾਜ ਵੈਰੀਕੁੱਪਲਾ ਹੈ। ਉਹ ਕੁਝ ਘੰਟੇ ਪਹਿਲਾਂ ਆਪਣੇ ਪੰਜ ਸਾਲ ਦੇ ਬੇਟੇ ਨਾਲ ਭਾਰਤੀ ਸ਼ਹਿਰ ਹੈਦਰਾਬਾਦ ਲਈ ਰਵਾਨਾ ਹੋਇਆ ਸੀ।
ਰਿਪੋਰਟ ’ਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਪੁਲਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਕਾਤਲ ਆਸਟ੍ਰੇਲੀਆ ਤੋਂ ਬਾਹਰ ਜਾ ਚੁੱਕਾ ਹੈ।
ਰਿਪੋਰਟ ਮੁਤਾਬਕ ਸ਼ਵੇਤਾ ਦੀ ਹੱਤਿਆ 5 ਤੋਂ 7 ਮਾਰਚ ਦਰਮਿਆਨ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉਸ ਦਾ ਪਤੀ ਭਾਰਤ ਚਲਾ ਗਿਆ। ਕਰੀਬੀ ਰਿਸ਼ਤੇਦਾਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਲਗਭਗ ਉਸ ਸਮੇਂ ਜਦੋਂ ਅਸ਼ੋਕ ਭਾਰਤ ਲਈ ਰਵਾਨਾ ਹੋਇਆ ਤਾਂ ਸਵੇਤਾ ਵੀ ਲਾਪਤਾ ਹੋ ਗਈ।
ਸਕਾਈ ਨਿਊਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ੋਕ ਨੇ ਆਸਟ੍ਰੇਲੀਆ ’ਚ ਮੌਜੂਦ ਗੁਆਂਢੀਆਂ ਅਤੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਵੇਤਾ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਅਸ਼ੋਕ ਨੇ ਪੁਲਸ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਜਾਂਚ ’ਚ ਮਦਦ ਦਾ ਭਰੋਸਾ ਦਿੱਤਾ ਹੈ।
‘ਦਿ ਏਜ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਬੁਲਾਰੇ ਨੇ ਕਿਹਾ ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਹਾਲਾਂਕਿ, ਜਾਂਚ ਜਾਰੀ ਹੈ। ਇਸ ਲਈ ਫਿਲਹਾਲ ਕੋਈ ਠੋਸ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਯਕੀਨੀ ਤੌਰ ’ਤੇ ਇਹ ਮੰਨ ਰਹੇ ਹਾਂ ਕਿ ਕਾਤਲ ਆਸਟ੍ਰੇਲੀਆ ਛੱਡ ਗਿਆ ਹੈ।
ਜਦੋਂ ਪੁਲਿਸ ਨੂੰ ਸਵੇਤਾ ਦੀ ਲਾਸ਼ ਮਿਲੀ ਤਾਂ ਉਨ੍ਹਾਂ ਨੇ ਜੰਗਲ ਦੇ ਇਸ ਖੇਤਰ ਨੂੰ ਸੀਲ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕੁਝ ਸੁਰਾਗ ਮਿਲੇ ਅਤੇ ਜਾਂਚ ਦਾ ਦਾਇਰਾ ਸਵੇਤਾ ਦੇ ਘਰ ਤੋਂ ਲੈ ਕੇ ਉਸ ਜਗ੍ਹਾ ਤੱਕ ਵਧਾ ਦਿੱਤਾ ਗਿਆ ਜਿੱਥੇ ਉਸ ਦੀ ਲਾਸ਼ ਮਿਲੀ ਸੀ। ਇਹ ਦੂਰੀ ਕਰੀਬ 82 ਕਿਲੋਮੀਟਰ ਹੈ। ਪੁਲਿਸ ਮੁਤਾਬਕ ਕਈ ਸਬੂਤ ਮਿਲੇ ਹਨ, ਪਰ ਇਨ੍ਹਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਹਰ ਕੋਣ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।