ਲੁਧਿਆਣਾ ਵਿਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ
ਲੁਧਿਆਣਾ, 12 ਅਕਤੂਬਰ, ਨਿਰਮਲ : ਲੁਧਿਆਣਾ ਵਿਚ ਹੁਣ ਇੱਕ ਬਟਨ ਦਬਾਉਂਦੇ ਹੀ ਪੁਲਿਸ ਲੋਕਾਂ ਦੀ ਸੁਰੱਖਿਆ ਵਿਚ ਹਾਜ਼ਰ ਮਿਲੇਗੀ। ਇਸ ਦੇ ਲਈ ਮਹਾਂਨਗਰ ਵਿੱਚ 10 ਕੇਅਰ ਸਟੇਸ਼ਨ ਖੋਲ੍ਹੇ ਗਏ ਹਨ। ਇਨ੍ਹਾਂ ਸਟੇਸ਼ਨਾਂ ’ਤੇ ਇਕ ਵਿਸ਼ੇਸ਼ ਬਟਨ ਲੱਗਾ ਹੋਵੇਗਾ ਜਿਸ ਨੂੰ ਕੋਈ ਵੀ ਵਿਅਕਤੀ, ਖਾਸ ਤੌਰ ਤੇ ਲੜਕੀਆਂ ਜਾਂ ਔਰਤਾਂ, ਮੁਸੀਬਤ ਦੇ ਸਮੇਂ ਦਬਾ ਸਕਦੀਆਂ ਹਨ। […]
By : Hamdard Tv Admin
ਲੁਧਿਆਣਾ, 12 ਅਕਤੂਬਰ, ਨਿਰਮਲ : ਲੁਧਿਆਣਾ ਵਿਚ ਹੁਣ ਇੱਕ ਬਟਨ ਦਬਾਉਂਦੇ ਹੀ ਪੁਲਿਸ ਲੋਕਾਂ ਦੀ ਸੁਰੱਖਿਆ ਵਿਚ ਹਾਜ਼ਰ ਮਿਲੇਗੀ। ਇਸ ਦੇ ਲਈ ਮਹਾਂਨਗਰ ਵਿੱਚ 10 ਕੇਅਰ ਸਟੇਸ਼ਨ ਖੋਲ੍ਹੇ ਗਏ ਹਨ। ਇਨ੍ਹਾਂ ਸਟੇਸ਼ਨਾਂ ’ਤੇ ਇਕ ਵਿਸ਼ੇਸ਼ ਬਟਨ ਲੱਗਾ ਹੋਵੇਗਾ ਜਿਸ ਨੂੰ ਕੋਈ ਵੀ ਵਿਅਕਤੀ, ਖਾਸ ਤੌਰ ਤੇ ਲੜਕੀਆਂ ਜਾਂ ਔਰਤਾਂ, ਮੁਸੀਬਤ ਦੇ ਸਮੇਂ ਦਬਾ ਸਕਦੀਆਂ ਹਨ। ਇਹ ਬਟਨ ਪੁਲਿਸ ਕੰਟਰੋਲ ਰੂਮ ਨਾਲ ਜੁੜਿਆ ਹੋਵੇਗਾ। ਮੁਸ਼ਕਿਲ ਸਮੇਂ ਜਿਵੇਂ ਹੀ ਕੋਈ ਵਿਅਕਤੀ ਬਟਨ ਦੀ ਵਰਤੋਂ ਕਰੇਗਾ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਦੇ ਆਪਰੇਟਰ ਦੇ ਨੇੜੇ ਸਾਇਰਨ ਵੱਜੇਗਾ। ਕੇਅਰ ਸੈਂਟਰ ਦੇ ਨੇੜੇ ਜੋ ਵੀ ਪੀਸੀਆਰ ਸਕੁਐਡ ਮੌਜੂਦ ਹੋਵੇਗਾ ਉਹ ਬਟਨ ਦਬਾਉਣ ਵਾਲੇ ਵਿਅਕਤੀ ਦੀ ਮਦਦ ਲਈ ਪਹੁੰਚ ਜਾਵੇਗਾ। ਦੇਰ ਰਾਤ ਤੱਕ ਦਫ਼ਤਰਾਂ ਆਦਿ ਵਿੱਚ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਮਿਲੇਗਾ।