Aamir Khan Deepfake News : ਆਮਿਰ ਖ਼ਾਨ ਦੇ ‘ਡੀਪਫੇਕ’ ਮਾਮਲੇ ਵਿਚ ਪੁਲਿਸ ਵਲੋਂ ਐਕਸ਼ਨ
ਮੁੰਬਈ, 18 ਅਪ੍ਰੈਲ, ਨਿਰਮਲ : ਆਮਿਰ ਖਾਨ ਇਨ੍ਹੀਂ ਦਿਨੀਂ ਆਪਣੇ ਵਾਇਰਲ ਡੀਪਫੇਕ ਵੀਡੀਓ ਕਾਰਨ ਸੁਰਖੀਆਂ ’ਚ ਹਨ। ਡੀਪਫੇਕ ਵੀਡੀਓ ਇੱਕ ਰਾਜਨੀਤਿਕ ਪਾਰਟੀ ਦੀ ਇਸ਼ਤਿਹਾਰ ਮੁਹਿੰਮ ਸੀ, ਜਿਸ ਵਿੱਚ ਉਹ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਸਨ। ਹਾਲ ਹੀ ’ਚ ਅਭਿਨੇਤਾ ਦੇ ਅਧਿਕਾਰਤ ਬੁਲਾਰੇ ਨੇ ਇਸ ਵੀਡੀਓ ਖਿਲਾਫ ਬਿਆਨ ਜਾਰੀ ਕਰਕੇ ਪੁਲਸ ’ਚ […]
By : Editor Editor
ਮੁੰਬਈ, 18 ਅਪ੍ਰੈਲ, ਨਿਰਮਲ : ਆਮਿਰ ਖਾਨ ਇਨ੍ਹੀਂ ਦਿਨੀਂ ਆਪਣੇ ਵਾਇਰਲ ਡੀਪਫੇਕ ਵੀਡੀਓ ਕਾਰਨ ਸੁਰਖੀਆਂ ’ਚ ਹਨ। ਡੀਪਫੇਕ ਵੀਡੀਓ ਇੱਕ ਰਾਜਨੀਤਿਕ ਪਾਰਟੀ ਦੀ ਇਸ਼ਤਿਹਾਰ ਮੁਹਿੰਮ ਸੀ, ਜਿਸ ਵਿੱਚ ਉਹ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਸਨ। ਹਾਲ ਹੀ ’ਚ ਅਭਿਨੇਤਾ ਦੇ ਅਧਿਕਾਰਤ ਬੁਲਾਰੇ ਨੇ ਇਸ ਵੀਡੀਓ ਖਿਲਾਫ ਬਿਆਨ ਜਾਰੀ ਕਰਕੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਹੈ।
ਆਮਿਰ ਖਾਨ ਦੀ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ ਦਾ ਝੂਠਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੰਬਈ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਖਿਲਾਫ ਐਫ.ਆਈ.ਆਰ. ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਦਫਤਰ ਵਲੋਂ ਖਾਰ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ, ਜਿਸ ਵਿੱਚ ਧਾਰਾ 419 , 420 (ਧੋਖਾਧੜੀ), ਅਤੇ ਸੂਚਨਾ ਤਕਨਾਲੋਜੀ ਐਕਟ ਸ਼ਾਮਲ ਹਨ।
31 ਸੈਕਿੰਡ ਲੰਬੇ ਵੀਡੀਓ ’ਚ ਆਮਿਰ ਖਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਭਾਰਤ ਦਾ ਹਰ ਨਾਗਰਿਕ ਕਰੋੜਪਤੀ ਹੈ। ਵੀਡੀਓ ਦੇ ਅੰਤਮ ਫਰੇਮ ਵਿੱਚ ਰਾਜਨੀਤਿਕ ਪਾਰਟੀ ਦੇ ਚਿੰਨ੍ਹ ਦਾ ਇੱਕ ਚਿੱਤਰ ਲਿਖਿਆ ਹੋਇਆ ਸੀ, ‘ਨਿਆਂ ਲਈ ਵੋਟ ਕਰੋ।’ ਬੈਕਗਰਾਊਂਡ ਆਡੀਓ ਵਿੱਚ ਵੀ ਇਹੀ ਗੱਲ ਸੁਣਾਈ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮਿਰ ਖਾਨ ਦੇ ਬੁਲਾਰੇ ਨੇ ਵੀਡੀਓ ਨੂੰ ਫਰਜ਼ੀ ਦੱਸਿਆ ਅਤੇ ਅਧਿਕਾਰਤ ਬਿਆਨ ਜਾਰੀ ਕੀਤਾ।
ਆਮਿਰ ਖਾਨ ਦੇ ਬੁਲਾਰੇ ਦੇ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਅਭਿਨੇਤਾ ਨੇ ਆਪਣੇ 35 ਸਾਲ ਪੁਰਾਣੇ ਕਰੀਅਰ ’ਚ ਕਦੇ ਵੀ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਨੇ ਪਿਛਲੀਆਂ ਕਈ ਚੋਣਾਂ ਵਿੱਚ ਚੋਣ ਕਮਿਸ਼ਨ ਦੀਆਂ ਜਨ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਯਤਨਾਂ ਨੂੰ ਸਮਰਪਿਤ ਕੀਤਾ ਹੈ। ਅਸੀਂ ਹਾਲ ਹੀ ਵਿੱਚ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਚਿੰਤਤ ਹਾਂ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਆਮਿਰ ਖਾਨ ਇੱਕ ਖਾਸ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ
ਮੁੰਬਈ ਕ੍ਰਾਈਮ ਬ੍ਰਾਂਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਮੁਲਜ਼ਮਾਂ ਨੇ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਉਸ ਨੂੰ ਮਾਰਨ ਦੇ ਇਰਾਦੇ ਨਾਲ ਨਹੀਂ, ਸਗੋਂ ਅਦਾਕਾਰ ਨੂੰ ਡਰਾਉਣ ਲਈ ਕੀਤੀ ਸੀ।
ਮਾਮਲੇ ’ਚ ਕ੍ਰਾਈਮ ਬ੍ਰਾਂਚ ਹੁਣ ਤੱਕ ਬਿਹਾਰ ’ਚ ਦੋਵਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਹੁਣ ਤੱਕ ਹਰਿਆਣਾ ਅਤੇ ਹੋਰ ਰਾਜਾਂ ਤੋਂ ਕਰੀਬ 7 ਲੋਕਾਂ ਨੂੰ ਬੁਲਾ ਕੇ ਪੁੱਛਗਿੱਛ ਕਰ ਚੁੱਕੀ ਹੈ।
ਇਸ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਲਮਾਨ ਦੇ ਘਰ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲਣ ਪਹੁੰਚੇ ਸਨ।
ਇਸ ਦੌਰਾਨ ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਮਾਮਲੇ ’ਚ ਸਲਮਾਨ ਖਾਨ ਦੇ ਬਿਆਨ ਵੀ ਦਰਜ ਕਰੇਗੀ।
ਇਸ ਤੋਂ ਪਹਿਲਾਂ ਸਲਮਾਨ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਮੁੰਬਈ ਪੁਲਸ ਅਧਿਕਾਰੀਆਂ ਨਾਲ ਆਪਣੀ ਨਾਰਾਜ਼ਗੀ ਅਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਪੁਲਿਸ ਤੋਂ ਵੀ ਸਵਾਲ ਕੀਤਾ ਕਿ ਇੰਨੀ ਭਾਰੀ ਸੁਰੱਖਿਆ ਦੇ ਬਾਵਜੂਦ ਇਹ ਘਟਨਾ ਕਿਵੇਂ ਵਾਪਰੀ।
ਮਾਮਲੇ ਦੇ ਮੁੱਖ ਮੁਲਜ਼ਮਾਂ ਦੀ ਪਛਾਣ ਵਿੱਕੀ ਗੁਪਤਾ ਅਤੇ ਸਾਗਰ ਪਾਲ ਵਜੋਂ ਹੋਈ ਹੈ, ਜੋ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਨਵੇਲ ਸਥਿਤ ਸਲਮਾਨ ਦੇ ਘਰ ਅਤੇ ਫਾਰਮ ਹਾਊਸ ਦੀ ਰੇਕੀ ਕੀਤੀ ਅਤੇ ਪੰਜ ਰਾਉਂਡ ਫਾਇਰ ਕੀਤੇ। ਜਿਸ ਪਿਸਤੌਲ ਨਾਲ ਮੁਲਜ਼ਮ ਨੇ ਗੋਲੀ ਚਲਾਈ ਸੀ, ਉਹ ਬਰਾਮਦ ਨਹੀਂ ਹੋ ਸਕੀ ਹੈ।
ਦੋਵਾਂ ਮੁਲਜ਼ਮਾਂ ਨੂੰ ਮੁੰਬਈ ਦੀ ਫੋਰਟ ਕੋਰਟ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੋਵਾਂ ਮੁਲਜ਼ਮਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਭੁਜ ਤੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਮੰਗਲਵਾਰ ਦੁਪਹਿਰ ਮੁੰਬਈ ਲਿਆਂਦਾ ਗਿਆ।
ਇਸ ਮਾਮਲੇ ਵਿੱਚ ਪੁਲਸ ਨੇ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਵੀ ਲਾਰੇਂਸ ਗੈਂਗ ਕਈ ਵਾਰ ਸਲਮਾਨ ਨੂੰ ਧਮਕੀਆਂ ਦੇ ਚੁੱਕਾ ਹੈ।