Begin typing your search above and press return to search.

ਬੇਟੇ ਦੇ ਅਪਰਾਧ ਦੀ ਸਜ਼ਾ ਮਾਪਿਆਂ ਨੂੰ 15 ਸਾਲ ਦੀ ਜੇਲ੍ਹ

ਨਿਰਮਲ ਵਾਸ਼ਿੰਗਟਨ, 11 ਅਪ੍ਰੈਲ (ਰਾਜ ਗੋਗਨਾ )- ਅਮਰੀਕਾ ’ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਨੂੰ ਆਪਣੇ ਬੇਟੇ ਵਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਮਿਲੀ ਹੈ। ਅਮਰੀਕਾ ਦੀ ਇਕ ਅਦਾਲਤ ਨੇ ਇਥੋ ਦੇ ਇਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਇਕ ਲੜਕੇ ਦੇ ਮਾਪਿਆਂ ਨੂੰ ਅਦਾਲਤ ਨੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ […]

ਬੇਟੇ ਦੇ ਅਪਰਾਧ ਦੀ ਸਜ਼ਾ ਮਾਪਿਆਂ ਨੂੰ 15 ਸਾਲ ਦੀ ਜੇਲ੍ਹ

Editor EditorBy : Editor Editor

  |  11 April 2024 1:14 AM GMT

  • whatsapp
  • Telegram

ਨਿਰਮਲ

ਵਾਸ਼ਿੰਗਟਨ, 11 ਅਪ੍ਰੈਲ (ਰਾਜ ਗੋਗਨਾ )- ਅਮਰੀਕਾ ’ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਨੂੰ ਆਪਣੇ ਬੇਟੇ ਵਲੋਂ ਕੀਤੇ ਗਏ ਅਪਰਾਧ ਦੀ ਸਜ਼ਾ ਮਿਲੀ ਹੈ। ਅਮਰੀਕਾ ਦੀ ਇਕ ਅਦਾਲਤ ਨੇ ਇਥੋ ਦੇ ਇਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਇਕ ਲੜਕੇ ਦੇ ਮਾਪਿਆਂ ਨੂੰ ਅਦਾਲਤ ਨੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 7 ਹੋਰ ਜ਼ਖਮੀ ਹੋ ਗਏ ਸਨ।

ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਇਹ ਤੈਅ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਅਪਰਾਧ ਲੜਕੇ ਨੂੰ ਘਰ ਵਿੱਚ ਬੰਦੂਕ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਣਾ ਸੀ। ਦੱਸਣਯੋਗ ਹੈ ਕਿ 30 ਨਵੰਬਰ, 2021 ਨੂੰ, ਮਿਸ਼ੀਗਨ ਰਾਜ ਦੇ ਆਕਸਫੋਰਡ ਹਾਈ ਸਕੂਲ ਵਿੱਚ ਈਥਨ ਕਰੰਬਲੀ ਨਾਮ ਦੇ ਇੱਕ ਲੜਕੇ ਨੇ ਬੰਦੂਕ ਦੇ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪਤਾ ਲੱਗਾ ਹੈ ਕਿ ਉਸ ਦੀ ਮਾਨਸਿਕ ਸਿਹਤ ਵੀ ਠੀਕ ਨਹੀਂ ਹੈ।ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਮਾਤਾ-ਪਿਤਾ, ਜੇਮਸ ਅਤੇ ਜੈਨੀਫਰ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਸੀ ਅਤੇ ਬੰਦੂਕ ਉਪਲਬਧ ਨਹੀ ਕਰਵਾਉਣੀ ਚਾਹੀਦੀ ਸੀ। ਉਹਨਾਂ ਦੇ ਕਾਰਨ ਹੀ ਚਾਰ ਬੱਚਿਆਂ ਦੀ ਮੋਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ

ਪਟਿਆਲਾ ਕੇਕ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਦੱਸਦੇ ਚਲੀਏ ਕਿ ਪਟਿਆਲਾ ’ਚ 10 ਸਾਲਾ ਮਾਸੂਮ ਮਾਨਵੀ ਦੀ ਆਪਣੇ ਹੀ ਜਨਮ ਦਿਨ ’ਤੇ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਹੁਣ ਲੜਕੀ ਦੀ ਮੌਤ ਦਾ ਕਾਰਨ ਬਣੇ ਕੇਕ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਖੁਦ ਡਰੱਗਜ਼, ਫੂਡ ਐਂਡ ਕੈਮੀਕਲ ਟੈਸਟਿੰਗ ਲੈਬ, ਖਰੜ ਪੁੱਜੇ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ’ਚ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਕ ਕੰਪਨੀ ਦੇ ਮਾਲਕ ਗੁਰਪ੍ਰੀਤ ਸਿੰਘ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਅਜਿਹੇ ’ਚ ਉਨ੍ਹਾਂ ਨੇ ਹੁਣ ਆਪਣੇ ਪੱਧਰ ’ਤੇ ਕੇਕ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਤਾਂ ਜੋ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ।

ਮ੍ਰਿਤਕ ਦੇ ਨਾਨਾ ਹਰਬੰਸ ਲਾਲ ਦਾ ਕਹਿਣਾ ਹੈ ਕਿ ਅਸੀਂ ਆਪਣੇ ਜਿਗਰ ਦਾ ਇੱਕ ਟੁਕੜਾ ਗੁਆ ਚੁੱਕੇ ਹਾਂ ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਦੀ ਇਸ ਕਾਰਨ ਜਾਨ ਜਾਵੇ। ਉਹ ਹੁਣ ਇਸ ਮਾਮਲੇ ਵਿੱਚ ਪਿੱਛੇ ਹਟਣ ਵਾਲਾ ਨਹੀਂ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਵਿੱਚ ਦਾਇਰ ਜਨਹਿਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।

ਹਰਬੰਸ ਲਾਲ ਨੇ ਦੱਸਿਆ ਕਿ ਕੇਕ ਖਾਣ ਕਾਰਨ ਦੋਹਤੀ ਦੀ ਮੌਤ ਹੋ ਗਈ। ਇਸ ਦੌਰਾਨ ਪਰਿਵਾਰ ਨੇ ਕੇਕ ਵੀ ਖਾਧਾ ਸੀ। ਅਜਿਹੇ ’ਚ ਕੇਕ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ। ਉਨ੍ਹਾਂ ਕਿਹਾ ਕਿ ਮਾਨਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਹੁਣ ਉਨ੍ਹਾਂ ਨੂੰ ਪੀਜੀਆਈ ਤੋਂ ਦਵਾਈ ਲੈਣੀ ਪਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਾਨਵੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਬਹੁਤ ਦੁਖੀ ਹਨ। ਹਾਲਾਂਕਿ, ਉਸਨੇ ਦੱਸਿਆ ਕਿ ਉਸਨੇ ਕੇਕ ਨੂੰ ਸੁਰੱਖਿਅਤ ਰੱਖਿਆ ਸੀ ਤਾਂ ਜੋ ਇਸ ਦੀ ਜਾਂਚ ਕੀਤੀ ਜਾ ਸਕੇ।

Next Story
ਤਾਜ਼ਾ ਖਬਰਾਂ
Share it