ਭਾਰਤੀ ਖੇਤਰ ਵਿਚ ਡਿੱਗਿਆ ਮਿਲਿਆ ਪਾਕਿਸਤਾਨੀ ਡਰੋਨ
ਝਬਾਲ, 28 ਨਵੰਬਰ, ਨਿਰਮਲ : ਪਾਕਿਸਤਾਨ ਅਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਪਾਕਿਸਤਾਨ ਨੇ ਭਾਰਤੀ ਖੇਤਰ ਵਿਚ ਮੁੜ ਡਰੋਨ ਭੇਜਿਆ। ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਭੇਜਿਆ ਗਿਆ ਡ੍ਰੋਨ ਕਰੈਸ਼ ਹੋ ਕੇ ਸਰਹੱਦੀ ਪਿੰਡ ਛੀਨਾ ਬਿਧੀ ਚੰਦ ’ਚ ਮਟਰਾਂ ਦੇ ਖੇਤਾਂ ਵਿਚ ਡਿੱਗ ਪਿਆ। ਜਿਸ ਨੂੰ ਕਬਜੇ ਵਿਚ ਲੈ ਕੇ ਬੀਐਸਐਫ ਦੇ ਅਧਿਕਾਰੀਆਂ ਨੇ […]
By : Editor Editor
ਝਬਾਲ, 28 ਨਵੰਬਰ, ਨਿਰਮਲ : ਪਾਕਿਸਤਾਨ ਅਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਪਾਕਿਸਤਾਨ ਨੇ ਭਾਰਤੀ ਖੇਤਰ ਵਿਚ ਮੁੜ ਡਰੋਨ ਭੇਜਿਆ। ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਭੇਜਿਆ ਗਿਆ ਡ੍ਰੋਨ ਕਰੈਸ਼ ਹੋ ਕੇ ਸਰਹੱਦੀ ਪਿੰਡ ਛੀਨਾ ਬਿਧੀ ਚੰਦ ’ਚ ਮਟਰਾਂ ਦੇ ਖੇਤਾਂ ਵਿਚ ਡਿੱਗ ਪਿਆ। ਜਿਸ ਨੂੰ ਕਬਜੇ ਵਿਚ ਲੈ ਕੇ ਬੀਐਸਐਫ ਦੇ ਅਧਿਕਾਰੀਆਂ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਸੌਂਪ ਦਿੱਤਾ। ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਕੋਈ ਹੋਰ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਐਸਐਫ ਦੀ 71 ਬਟਾਲੀਅਨ ਅਧੀਨ ਆਉਦੀ ਸਰਹੱਦੀ ਚੌਂਕੀ ਛੀਨਾ ਬਿਧੀ ਚੰਦ ਦੇ ਕੰਪਨੀ ਕਮਾਂਡਰ ਏ ਕੰਪਨੀ ਇੰਸਪੈਕਟਰ ਪ੍ਰਨਬ ਸਾਹਾ ਨੇ ਸ਼ਿਕਾਇਤ ਪੱਤਰ ਦਿੱਤਾ ਕਿ ਪਾਕਿਸਤਾਨ ਵੱਲੋਂ ਜੀਰੋ ਲਾਈਨ ਕਰਾਸ ਕਰਕੇ ਇਕ ਡ੍ਰੋਨ ਭਾਰਤੀ ਖੇਤਰ ਵਿਚ ਦਾਖਲ ਹੋਇਆ ਜੋ ਕਰੈਸ਼ ਹੋ ਕੇ ਇਥੇ ਹੀ ਡਿੱਗ ਪਿਆ। ਉਨ੍ਹਾਂ ਨੇ ਉਕਤ ਡ੍ਰੋਨ ਤੇ ਉਸਦੇ ਪੁਰਜੇ ਵੀ ਪੁਲਿਸ ਨੂੰ ਸੌਂਪੇ। ਉਨ੍ਹਾਂ ਦੱਸਿਆ ਕਿ ਡ੍ਰੋਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਲਈ ਏਐਸਆਈ ਕਰਮ ਸਿੰਘ ਦੀ ਡਿਊਟੀ ਲਗਾਈ ਗਈ ਹੈ। ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ’ਤੇ ਪਾਕਿ ਸਮੱਗਲਰਾਂ ਵੱਲੋਂ ਲਗਾਤਾਰ ਡ੍ਰੋਨ ਭੇਜੇ ਜਾ ਰਹੇ ਹਨ। ਜਦੋਂਕਿ ਬੀਐਸਐਫ ਦੇ ਜਵਾਨਾਂ ਵੱਲੋਂ ਇਨ੍ਹਾਂ ਗਤੀਵਿਧੀਆਂ ਨੂੰ ਠੱਲ ਪਾਉਣ ਦੇ ਨਾਲ ਨਾਲ ਕਈ ਡ੍ਰੋਨ ਕਬਜੇ ਵਿਚ ਵੀ ਲਏ ਗਏ ਹਨ।