ਅਫੀਮ ਦੀ ਖੇਤੀ ਕਰਦਾ ਵਿਅਕਤੀ ਗ੍ਰਿਫਤਾਰ
ਅੰਬਾਲਾ, 9 ਮਾਰਚ, ਨਿਰਮਲ : ਅੰਬਾਲਾ ਦੀ ਨਰਾਇਣਗੜ੍ਹ ਥਾਣਾ ਪੁਲਿਸ ਨੇ ਪਿੰਡ ਲਾਹਾ ਵਿਚ ਅਫੀਮ ਦੀ ਖੇਤੀ ਫੜੀ ਹੈ। ਪੁਲਿਸ ਨੇ ਦੇਰ ਸ਼ਾਮ ਗੁਪਤ ਸੂਚਨ ’ਤੇ ਮੁਲ਼ਜਮ ਦੇ ਘਰ ਰੇਡ ਕੀਤੀ। ਮੁਲਜ਼ਮ ਨੇ ਅਪਣੇ ਘਰ ’ਤੇ ਹੀ ਅਫੀਮ ਦੇ ਬੂਟੇ ਲਗਾਏ ਹੋਏ ਸੀ। ਗਿਣਤੀ ਕਰਨ ’ਤੇ 190 ਬੂਟੇ ਮਿਲੇ ਜਿਨ੍ਹਾਂ ਨੂੰ ਪੁਲਿਸ ਨੇ ਉਖਾੜ ਦਿੱਤਾ। […]
By : Editor Editor
ਅੰਬਾਲਾ, 9 ਮਾਰਚ, ਨਿਰਮਲ : ਅੰਬਾਲਾ ਦੀ ਨਰਾਇਣਗੜ੍ਹ ਥਾਣਾ ਪੁਲਿਸ ਨੇ ਪਿੰਡ ਲਾਹਾ ਵਿਚ ਅਫੀਮ ਦੀ ਖੇਤੀ ਫੜੀ ਹੈ। ਪੁਲਿਸ ਨੇ ਦੇਰ ਸ਼ਾਮ ਗੁਪਤ ਸੂਚਨ ’ਤੇ ਮੁਲ਼ਜਮ ਦੇ ਘਰ ਰੇਡ ਕੀਤੀ। ਮੁਲਜ਼ਮ ਨੇ ਅਪਣੇ ਘਰ ’ਤੇ ਹੀ ਅਫੀਮ ਦੇ ਬੂਟੇ ਲਗਾਏ ਹੋਏ ਸੀ। ਗਿਣਤੀ ਕਰਨ ’ਤੇ 190 ਬੂਟੇ ਮਿਲੇ ਜਿਨ੍ਹਾਂ ਨੂੰ ਪੁਲਿਸ ਨੇ ਉਖਾੜ ਦਿੱਤਾ। ਮੁਲਜ਼ਮ ਨੇ ਸੋਸ਼ਲ ਮੀਡੀਆ ’ਤੇ ਦੇਖ ਕੇ ਅਫੀਮ ਦੀ ਖੇਤੀ ਕਰਨੀ ਸਿੱਖੀ ਸੀ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ।
ਸੀਆਈਏ ਸਟਾਫ਼ ਸ਼ਹਿਜਾਦਪੁਰ ਦੀ ਟੀਮ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਪਿੰਡ ਲਾਹਾ ਵਿਚ ਸਰਵਜੀਤ ਸਿੰਘ ਨੇ ਅਪਣੇ ਘਰ ਦੇ ਵਿਹੜੇ ਵਿਚ ਅਫੀਮ ਦੇ ਬੂਟੇ ਲਗਾਏ ਹੋਏ ਹਨ।ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਸਰਵਜੀਤ ਸਿੰਘ ਦੇ ਘਰ ਰੇਡ ਕੀਤੀ। ਸ਼ਾਮ ਕਰੀਬ 7 ਵਜੇ ਸੂਚਿਤ ਕਰਕੇ ਸ਼ਹਿਜਾਦਪੁਰ-ਨਰਾਇਣਗੜ੍ਹ ਦੇ ਨਾਇਬ ਤਹਿਸੀਲਦਾਰ ਸੰਜੀਵ ਅਤੇ ਪਿੰਡ ਦੇ ਸਰਪੰਚ ਮੋਹਨ ਸਿੰਘ ਨੂੰ ਵੀ ਬੁਲਾਇਆ। ਏਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ 29 ਸਾਲਾ ਮੁਲਜ਼ਮ ਸਰਵਜੀਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਮੁਲਜ਼ਮ ਕਿਤੋਂ ਬੀਜ ਲੈ ਕੇ ਆਇਆ ਸੀ। ਮੁਲਜ਼ਮ ਨੇ ਸੋਸ਼ਲ ਮੀਡੀਆ ’ਤੇ ਅਫੀਮ ਦੀ ਖੇਤੀ ਕਰਨ ਦੇ ਬਾਰੇ ਵਿਚ ਜਾਣਕਰੀ ਲਈ ਸੀ। ਉਸ ਤੋਂ ਬਾਅਦ ਅਪਣੇ ਘਰ ਦੇ ਵਿਹੜੇ ਵਿਚ ਖੇਤੀ ਸ਼ੁੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਸਰਵਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ
ਗਾਜ਼ਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਰਾਹਤ ਸਮੱਗਰੀ ਦੀ ਡਿਲੀਵਰੀ ਦੌਰਾਨ 5 ਲੋਕਾਂ ਦੀ ਮੌਤ ਹੋ ਗਈ।
ਜੀ ਹਾਂ, ਦੱਸਦੇ ਚਲੀਏ ਕਿ ਗਾਜ਼ਾ ’ਚ ਰਾਹਤ ਸਮੱਗਰੀ ਪਹੁੰਚਾਉਣ ਦੌਰਾਨ ਹੋਏ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ। ਗਾਜ਼ਾ ਪੱਟੀ ’ਤੇ ਜਹਾਜ਼ਾਂ ਤੋਂ ਰਾਹਤ ਸਮੱਗਰੀ ਦੇ ਬਕਸੇ ਸੁੱਟੇ ਗਏ, ਪਰ ਕਈ ਬਕਸਿਆਂ ਦੇ ਪੈਰਾਸ਼ੂਟ ਨਹੀਂ ਖੁੱਲ੍ਹੇ। ਇਹ ਤੇਜ਼ ਰਫਤਾਰ ਨਾਲ ਲੋਕਾਂ ’ਤੇ ਡਿੱਗ ਪਏ। ਇਸ ਦੌਰਾਨ 10 ਲੋਕ ਜ਼ਖਮੀ ਵੀ ਹੋਏ ਹਨ।
ਇਹ ਘਟਨਾ 8 ਮਾਰਚ ਨੂੰ ਅਲ-ਸ਼ਾਤੀ ਸ਼ਰਨਾਰਥੀ ਕੈਂਪ ਨੇੜੇ ਵਾਪਰੀ। ਰਾਹਤ ਸਮੱਗਰੀ ਇਕੱਠੀ ਕਰਨ ਲਈ ਇੱਥੇ ਹਜ਼ਾਰਾਂ ਲੋਕ ਮੌਜੂਦ ਸਨ।
7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਦੇ ਦੌਰਾਨ ਗਾਜ਼ਾ ਵਿੱਚ ਲੱਖਾਂ ਫਲਸਤੀਨੀਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 30 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਹਵਾਈ ਜਹਾਜ਼ਾਂ ਰਾਹੀਂ ਫਲਸਤੀਨੀਆਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।
ਭੀੜ ’ਚ ਮੌਜੂਦ ਮੁਹੰਮਦ ਅਲ-ਘੌਲ ਨੇ ਕਿਹਾ, ਅਸੀਂ ਰਾਹਤ ਸਮੱਗਰੀ ਪਹੁੰਚਾਉਣ ਲਈ ਬਣਾਏ ਗਏ ਪੁਆਇੰਟ ’ਤੇ ਖੜ੍ਹੇ ਸੀ। ਮੇਰੇ ਭਰਾ ਨੇ ਜਹਾਜ਼ ਤੋਂ ਡੱਬੇ ਡਿੱਗਦੇ ਦੇਖੇ ਅਤੇ ਉਹ ਉਨ੍ਹਾਂ ਦੇ ਪਿੱਛੇ ਭੱਜਣ ਲੱਗਾ। ਉਹ ਸਿਰਫ ਆਟਾ ਲਿਆਉਣਾ ਚਾਹੁੰਦਾ ਸੀ। ਪਰ ਡੱਬੇ ਵਿੱਚ ਲੱਗਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਅਤੇ ਇਹ ਰਾਕੇਟ ਵਾਂਗ ਹੇਠਾਂ ਖੜ੍ਹੇ ਲੋਕਾਂ ’ਤੇ ਡਿੱਗ ਪਿਆ। 10 ਮਿੰਟ ਬਾਅਦ ਮੈਂ ਲੋਕਾਂ ਨੂੰ ਲਾਸ਼ਾਂ ਅਤੇ ਜ਼ਖਮੀਆਂ ਨੂੰ ਲੈ ਕੇ ਹਸਪਤਾਲ ਵੱਲ ਭੱਜਦੇ ਦੇਖਿਆ।
ਫਰਵਰੀ ਵਿੱਚ, ਜਾਰਡਨ ਨੇ ਫਲਸਤੀਨੀਆਂ ਦੀ ਮਦਦ ਲਈ ਹਵਾਈ ਮਾਰਗ ਚੁਣਿਆ। ਇਸ ਤੋਂ ਬਾਅਦ ਮਾਰਚ ਦੀ ਸ਼ੁਰੂਆਤ ’ਚ ਅਮਰੀਕਾ ਨੇ ਵੀ ਪਹਿਲੀ ਵਾਰ ਇਸੇ ਰਸਤੇ ਰਾਹੀਂ ਗਾਜ਼ਾ ਲਈ ਮਦਦ ਭੇਜੀ। ਦੋਵੇਂ ਦੇਸ਼ ਫਲਸਤੀਨੀਆਂ ਤੱਕ ਭੋਜਨ ਪਹੁੰਚਾਉਣ ਲਈ ਸਾਂਝੇ ਆਪਰੇਸ਼ਨ ਵੀ ਚਲਾ ਰਹੇ ਹਨ। ਨਿਊਯਾਰਕ ਟਾਈਮਜ਼ ਦੇ ਅਨੁਸਾਰ, 3 ਮਾਰਚ ਨੂੰ ਪਹਿਲੀ ਵਾਰ, ਅਮਰੀਕਾ ਨੇ 66 ਡੱਬਿਆਂ ਵਿੱਚ 38 ਹਜ਼ਾਰ ਖਾਣ ਲਈ ਤਿਆਰ ਭੋਜਨ ਸੁੱਟਿਆ।
ਹਾਲਾਂਕਿ ਸ਼ੁੱਕਰਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਜਾਰਡਨ ਨੇ ਕਿਹਾ ਕਿ ਜੋ ਪੈਰਾਸ਼ੂਟ ਨਹੀਂ ਖੁੱਲ੍ਹਿਆ, ਉਹ ਉਸ ਦੀ ਫੌਜ ਦਾ ਨਹੀਂ ਸੀ। ਜਾਰਡਨ ਨੇ ਕਿਹਾ- ਅਸੀਂ ਸ਼ੁੱਕਰਵਾਰ ਨੂੰ ਗਾਜ਼ਾ ਨੂੰ ਕੋਈ ਮਦਦ ਨਹੀਂ ਭੇਜੀ। ਏਅਰਡ੍ਰੌਪ ਦੌਰਾਨ ਤਕਨੀਕੀ ਖਰਾਬੀ ਜਿਸ ਕਾਰਨ ਮਦਦ ਲੈ ਕੇ ਜਾ ਰਹੇ ਪੈਰਾਸ਼ੂਟ ਨਹੀਂ ਖੁੱਲ੍ਹੇ ਅਤੇ ਜ਼ਮੀਨ ’ਤੇ ਡਿੱਗ ਗਏ, ਨੂੰ ਜਾਰਡਨ ਦੇ ਜਹਾਜ਼ ਨੇ ਨਹੀਂ ਡੇਗੇ ਸੀ।