Begin typing your search above and press return to search.

OpenAI ਦੀ ਵੱਡੀ ਤਿਆਰੀ, ChatGPT ਤੋਂ ਬਾਅਦ ਲਾਂਚ ਕਰ ਸਕਦੀ ਹੈ ਸਰਚ ਇੰਜਣ, ਗੂਗਲ ਨੂੰ ਦੇਵੇਗੀ ਟੱਕਰ

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ: ChatGPT ਤੋਂ ਬਾਅਦ, OpenAI ਹੁਣ ਇੱਕ ਨਵਾਂ ਉਤਪਾਦ ਲਾਂਚ ਕਰਨ ਜਾ ਰਿਹਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਓਪਨਏਆਈ ਗੂਗਲ ਨਾਲ ਸਿੱਧਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੰਪਨੀ ਸਰਚ ਇੰਜਣ ਲਾਂਚ ਕਰ ਸਕਦੀ ਹੈ। ਜਿਮੀ ਐਪਲਜ਼ ਨੇ ਇਹ ਦਾਅਵਾ ਕੀਤਾ ਹੈ। ਕੰਪਨੀ ਇੱਕ ਵੱਡੇ […]

OpenAI ਦੀ ਵੱਡੀ ਤਿਆਰੀ, ChatGPT ਤੋਂ ਬਾਅਦ ਲਾਂਚ ਕਰ ਸਕਦੀ ਹੈ ਸਰਚ ਇੰਜਣ, ਗੂਗਲ ਨੂੰ ਦੇਵੇਗੀ ਟੱਕਰ
X

Editor EditorBy : Editor Editor

  |  3 May 2024 10:02 AM IST

  • whatsapp
  • Telegram

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ: ChatGPT ਤੋਂ ਬਾਅਦ, OpenAI ਹੁਣ ਇੱਕ ਨਵਾਂ ਉਤਪਾਦ ਲਾਂਚ ਕਰਨ ਜਾ ਰਿਹਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਓਪਨਏਆਈ ਗੂਗਲ ਨਾਲ ਸਿੱਧਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੰਪਨੀ ਸਰਚ ਇੰਜਣ ਲਾਂਚ ਕਰ ਸਕਦੀ ਹੈ। ਜਿਮੀ ਐਪਲਜ਼ ਨੇ ਇਹ ਦਾਅਵਾ ਕੀਤਾ ਹੈ। ਕੰਪਨੀ ਇੱਕ ਵੱਡੇ ਸਮਾਗਮ ਦੀ ਯੋਜਨਾ ਬਣਾ ਰਹੀ ਹੈ, ਜੋ ਕਿ 9 ਮਈ ਨੂੰ ਹੋ ਸਕਦਾ ਹੈ।

ਓਪਨਏਆਈ ਨੇ ਕੁਝ ਦਿਨ ਪਹਿਲਾਂ ਇੱਕ ਈਵੈਂਟ ਲਈ ਟੀਮ ਹਾਇਰ ਕਰਨੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ। ਜਿੰਮੀ ਐਪਲਜ਼ ਨੇ ਕਿਹਾ, 'ਉਹ ਜਨਵਰੀ ਤੋਂ ਇਨ-ਹਾਊਸ ਈਵੈਂਟ ਸਟਾਫ ਅਤੇ ਈਵੈਂਟ ਮਾਰਕੀਟਿੰਗ ਲਈ ਭਰਤੀ ਕਰ ਰਹੇ ਹਨ ਅਤੇ ਪਿਛਲੇ ਮਹੀਨੇ ਹੀ ਇੱਕ ਇਵੈਂਟ ਮੈਨੇਜਰ ਨੂੰ ਨਿਯੁਕਤ ਕੀਤਾ ਹੈ।'
ਕੰਪਨੀ ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡੇ ਪ੍ਰੋਜੈਕਟ ਨੂੰ ਲਾਂਚ ਕਰਨ 'ਤੇ ਕੰਮ ਕਰ ਰਹੀ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਪਨਏਆਈ ਜਲਦੀ ਹੀ ਇੱਕ ਵੱਡੇ ਪ੍ਰੋਗਰਾਮ ਦਾ ਆਯੋਜਨ ਕਰ ਸਕਦਾ ਹੈ। ਕੰਪਨੀ ਇਸ ਈਵੈਂਟ 'ਚ ਆਪਣਾ ਅਗਲਾ ਵੱਡਾ ਪ੍ਰੋਜੈਕਟ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਓਪਨਏਆਈ ਦੇ ਅੰਦਰ ਅਪ੍ਰੈਲ ਤੋਂ ਚੱਲ ਰਹੀਆਂ ਗਤੀਵਿਧੀਆਂ ਨੂੰ ਵੀ ਰਿਪੋਰਟਾਂ ਵਿੱਚ ਸਾਂਝਾ ਕੀਤਾ ਗਿਆ ਹੈ।

ਜਿੰਮੀ ਨੇ ਕਿਹਾ ਹੈ ਕਿ ਓਪਨਏਆਈ ਨੇ ਅਪ੍ਰੈਲ ਵਿੱਚ 50 ਤੋਂ ਵੱਧ ਸਬ-ਡੋਮੇਨ ਬਣਾਏ ਹਨ। ਰਿਪੋਰਟਾਂ ਮੁਤਾਬਕ ਜੇਕਰ ਇਨ੍ਹਾਂ ਅਟਕਲਾਂ ਨੂੰ ਸੱਚ ਮੰਨਿਆ ਜਾਂਦਾ ਹੈ ਤਾਂ ਓਪਨਏਆਈ ਆਪਣਾ ਸਰਚ ਇੰਜਣ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਦਾ ਵੀ ਇਸ ਮਹੀਨੇ ਇੱਕ ਵੱਡਾ ਇਵੈਂਟ ਹੈ। ਕੰਪਨੀ 14 ਮਈ ਨੂੰ ਗੂਗਲ I/O ਦਾ ਆਯੋਜਨ ਕਰ ਰਹੀ ਹੈ।

ਇਹ ਵੀ ਪੜ੍ਹੋ:

CBSE ਬੋਰਡ ਦੇ 10ਵੀਂ ਅਤੇ 12ਵੀਂ ਰਿਜ਼ਲਟ 2024 ਲਈ 39 ਲੱਖ ਵਿਦਿਆਰਥੀਆਂ ਦੀ ਉਡੀਕ ਜਲਦੀ ਖ਼ਤਮ ਹੋ ਸਕਦੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 10 ਤੇ ਬਾਰਵੀਂ ਦੇ ਨਤੀਜੇ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੀਬੀਐਸਈ 10ਵੀਂ ਤੇ 12ਵੀਂ ਦੇ ਨਤੀਜੇ 2024 ਬਿਨਾਂ ਕਿਸੇ ਅਗਾਊਂ ਸੂਚਨਾ ਦੇ ਜਾਰੀ ਕਰ ਸਕਦਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਵੀ ਸੀਬੀਐਸਸੀ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਮੈਡੀਕਲ ਦਾਖਲਾ ਪ੍ਰੀਖਿਆ NEET UG ਤੋਂ ਪਹਿਲਾਂ ਜਾਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਸ ਦਿਨ ਬੋਰਡ ਸੀਨੀਅਰ ਸੈਕੰਡਰੀ (ਕਲਾਸ 12ਵੀਂ) ਦਾ ਨਤੀਜਾ ਜਾਰੀ ਕਰਦਾ ਹੈ, ਉਸੇ ਦਿਨ ਸੈਕੰਡਰੀ (ਕਲਾਸ 10) ਦਾ ਨਤੀਜਾ ਵੀ ਜਾਰੀ ਕੀਤਾ ਜਾਂਦਾ ਹੈ। ਇਸ ਲੜੀ 'ਚ ਜਦੋਂਕਿ ਨੀਟ ਯੂਜੀ 2024 ਇਸ ਐਤਵਾਰ 5 ਮਈ ਨੂੰ ਐੱਨਟੀਏ ਵੱਲੋਂ ਕਰਵਾਇਆ ਜਾਣਾ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ CBSE 10ਵੀਂ, 12ਵੀਂ ਦਾ ਨਤੀਜਾ ਅੱਜ ਯਾਨੀ ਸ਼ੁੱਕਰਵਾਰ, 3 ਮਈ ਜਾਂ ਅਗਲੇ ਦਿਨ 4 ਮਈ ਨੂੰ ਐਲਾਨ ਸਕਦਾ ਹੈ।

ਮਾਰਕਸ਼ੀਟ ਡਿਜੀਲੌਕਰ ਤੋਂ ਇਵੇਂ ਕਰੋ ਡਾਊਨਲੋਡ
ਅਜਿਹੀ ਸਥਿਤੀ 'ਚ ਸੀਬੀਐਸਈ ਬੋਰਡ 10ਵੀਂ, 12ਵੀਂ ਦੇ ਨਤੀਜੇ 2024 ਦੀ ਉਡੀਕ ਕਿਸੇ ਵੀ ਸਮੇਂ ਖਤਮ ਹੋਣ ਦੀ ਸੰਭਾਵਨਾ ਹੈ। ਨਤੀਜਿਆਂ ਦੇ ਰਸਮੀ ਐਲਾਨ ਤੋਂ ਬਾਅਦ ਵਿਦਿਆਰਥੀ ਬੋਰਡ ਦੇ ਨਤੀਜੇ (CBSE ਜਮਾਤ 10ਵੀਂ 12ਵੀਂ ਨਤੀਜਾ 2024) ਬੋਰਡ ਦੇ ਪੋਰਟਲ, results.cbse.nic.in 'ਤੇ ਦੇਖ ਸਕਣਗੇ। ਉੱਥੇ ਹੀ ਵਿਦਿਆਰਥੀਆਂ ਨੂੰ ਆਪਣੇ ਮਾਰਕਸ਼ੀਟ-ਕਮ-ਸਰਟੀਫਿਕੇਟ ਦੀ ਡਿਜੀਟਲ ਕਾਪੀ ਭਾਰਤ ਸਰਕਾਰ ਦੇ ਡਿਜੀਲੌਕਰ ਵੈੱਬਪੋਰਟਲ, digilocker.gov.in ਜਾਂ ਮੋਬਾਈਲ ਐਪਲੀਕੇਸ਼ਨ ਤੋਂ ਡਾਊਨਲੋਡ ਕਰਨੀ ਪਵੇਗੀ।

Next Story
ਤਾਜ਼ਾ ਖਬਰਾਂ
Share it