Begin typing your search above and press return to search.
ਅਦਾਲਤੀ ਹੁਕਮ ’ਤੇ ਬੱਚੇ ਦੀ ਲਾਸ਼ ਨੂੰ ਕੱਢਿਆ ਬਾਹਰ
ਫਿਲੌਰ, 6 ਜਨਵਰੀ, ਨਿਰਮਲ: ਫਿਲੌਰ ਦੇ ਪਿੰਡ ਚੱਕ ਸਾਹਬੂ ’ਚ 4 ਦਿਨਾਂ ਦੇ ਬੱਚੇ ਨੂੰ ਠੰਡ ਵਿਚ ਮੌਤ ਮਾਮਲੇ ਵਿੱਚ ਕੋਰਟ ਨੇ ਕਬਰ ਵਿਚੋਂ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ। ਅੱਜ ਪੁਲਿਸ ਅਧਿਕਾਰੀਆਂ ਨੇ ਉਸ ਦੀ ਲਾਸ਼ ਨੂੰ ਬਾਹਰ ਕੱਢਕੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਕੁਝ ਦਿਨ […]
By : Editor Editor
ਫਿਲੌਰ, 6 ਜਨਵਰੀ, ਨਿਰਮਲ: ਫਿਲੌਰ ਦੇ ਪਿੰਡ ਚੱਕ ਸਾਹਬੂ ’ਚ 4 ਦਿਨਾਂ ਦੇ ਬੱਚੇ ਨੂੰ ਠੰਡ ਵਿਚ ਮੌਤ ਮਾਮਲੇ ਵਿੱਚ ਕੋਰਟ ਨੇ ਕਬਰ ਵਿਚੋਂ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ। ਅੱਜ ਪੁਲਿਸ ਅਧਿਕਾਰੀਆਂ ਨੇ ਉਸ ਦੀ ਲਾਸ਼ ਨੂੰ ਬਾਹਰ ਕੱਢਕੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਕੁਝ ਦਿਨ ਪਹਿਲਾਂ ਜਲੰਧਰ ਦੇ ਫਿਲੌਰ ਦੇ ਪਿੰਡ ਚੱਕ ਸਾਹਬੂ ਵਿਖੇ ਸੰਗੀਤਾ ਨਾਂਅ ਦੀ ਇੱਕ ਮਹਿਲਾ ਨੇ ਆਪਣੇ 4 ਦਿਨਾਂ ਦੇ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਆਪਣੇ ਪਤੀ ਜੀਤੂ ਤੇ ਦੋਸ਼ ਲਗਾਏ ਸਨ।
ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆ ਅੱਪਰਾ ਪੁਲਿਸ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ.ਨਕੋਦਰ ਅਤੇ ਹੋਰਨਾਂ ਪ੍ਰਸ਼ਾਸਨਨਿਕ ਅਧਿਕਾਰੀਆਂ ਦੀ ਦੇਖਰੇਖ ਹੇਠ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਦਾ ਪਤੀ ਹਾਲੇ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਆਰੰਭੀ ਜਾਵੇਗੀ।
ਇਸ ਮਾਮਲੇ ਸਬੰਧ ਸ਼ਿਕਾਇਤ ਅੱਪਰਾ ਪੁਲਿਸ ਨੂੰ ਦਿੱਤੀ ਗਈ ਸੀ। ਜਿਸ ਦੇ ਨਾਲ ਮਾਨਯੋਗ ਅਦਾਲਤ ਵਿਚ ਬੱਚੇ ਦੀ ਮੌਤ ਦਾ ਕਾਰਨ ਜਾਨਣ ਲਈ ਇੱਕ ਦਰਖਾਸਤ ਦਾਖਲ ਕੀਤੀ ਸੀ। ਇਸ ਮਾਮਲੇ ਵਿਚ ਅਦਾਲਤ ਨੇ ਕਬਰਿਸਤਾਨ ਵਿਖੇ ਜ਼ਮੀਨ ਵਿਚ ਦਫ਼ਨ ਕੀਤੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੇ ਇਲਜ਼ਾਮ ਸੀ ਕਿ ਪਤੀ ਨੇ 4 ਦਿਨ ਦੇ ਪੁੱਤਰ ਤੇ ਉਸ ਨੂੰ ਕੜਕਦੀ ਠੰਢ ਵਿੱਚ ਬਾਹਰ ਵਰਾਂਡੇ ਵਿੱਚ ਪਾ ਦਿੱਤਾ ਸੀ ਅਤੇ ਉਸ ਦੀ ਕੁਟਮਾਰ ਕੀਤੀ ਸੀ। ਉਸ ਦੇ ਪਤੀ ਨੇ ਉਨ੍ਹਾਂ ਨੂੰ ਖਾਣ ਲਈ ਵੀ ਕੁੱਝ ਨਹੀਂ ਦਿੱਤਾ ਸੀ। ਜਿਸ ਕਾਰਨ ਨਵਜੰਮੇ ਚਾਰ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ
ਜਲੰਧਰ ’ਚ ਐਨਆਰਆਈ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਵੋਟਿੰਗ ਹੋਈ। ਕੁੱਲ 23 ਹਜ਼ਾਰ 600 ਐਨਆਰਆਈ ਵੋਟਰਾਂ ਵਿੱਚੋਂ ਸਿਰਫ਼ 168 ਵੋਟਰ ਹੀ ਆਪਣੀ ਵੋਟ ਪਾਉਣ ਲਈ ਪੁੱਜੇ। ਕਮਲਜੀਤ ਹੇਅਰ, ਜਸਬੀਰ ਗਿੱਲ ਅਤੇ ਪਰਵਿੰਦਰ ਕੌਰ ਦੇ ਨਾਂ ਮੁਖੀ ਬਣਨ ਦੀ ਦੌੜ ਵਿੱਚ ਸਨ। ਸ਼ਾਮ ਕਰੀਬ 6 ਵਜੇ ਪਰਵਿੰਦਰ ਕੌਰ ਨੂੰ ਜੇਤੂ ਐਲਾਨਿਆ ਗਿਆ। ਪਰਵਿੰਦਰ ਕੌਰ ਕਰੀਬ 147 ਵੋਟਾਂ ਨਾਲ ਜੇਤੂ ਰਹੀ। ਜਦਕਿ ਉਨ੍ਹਾਂ ਦੇ ਵਿਰੋਧੀ ਗਿੱਲ ਨੂੰ ਸਿਰਫ਼ 12 ਵੋਟਾਂ ਮਿਲੀਆਂ। ਇਸ ਦੇ ਨਾਲ ਹੀ 7 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋਈ ਸੀ। ਇਹ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ। ਪਰ ਬਾਅਦ ਦੁਪਹਿਰ ਵੋਟਿੰਗ ਦੌਰਾਨ ਕਾਫੀ ਹੰਗਾਮਾ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਰਿਟਰਨਿੰਗ ਅਫ਼ਸਰ ਏਡੀਸੀ ਡਾ: ਅਮਿਤ ਕੁਮਾਰ ਦੀ ਦੇਖ-ਰੇਖ ਹੇਠ ਵੀਰਵਾਰ ਨੂੰ ਵੀ ਰਿਹਰਸਲ ਕਰਵਾਈ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸਡੀਐਮ ਅਤੇ ਤਹਿਸੀਲਦਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ, ਵੋਟਿੰਗ ਅਤੇ ਗਿਣਤੀ ਦੀ ਡੰਮੀ ਰਿਹਰਸਲ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਜਸਬੀਰ ਸਿੰਘ ਗਿੱਲ, ਜੋ ਕਿ ਸਾਲ 2013 ਵਿੱਚ ਪ੍ਰਧਾਨ ਬਣੇ ਸਨ, ਐਨਆਰਆਈ ਸਭਾ ਦੇ ਦਫ਼ਤਰ ਦੇ ਬਾਹਰ ਹੜਤਾਲ ’ਤੇ ਬੈਠ ਗਏ ਸਨ। ਉਸ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੀ ਮਿਲੀਭੁਗਤ ਨਾਲ ਚੋਣਾਂ ਵਿਚ ਗੜਬੜੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜ਼ਲੀਲ ਵੀ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਹ ਹੜਤਾਲ ’ਤੇ ਬੈਠੇ ਹਨ। ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਸਿਰਫ਼ ਉਹੀ ਵੋਟਾਂ ਪਾਈਆਂ ਜਾ ਰਹੀਆਂ ਹਨ, ਜੋ ਜਲੰਧਰ ਨਾਲ ਸਬੰਧਤ ਹਨ। ਪਰ, ਅਜਿਹਾ ਕੋਈ ਕਾਨੂੰਨ ਨਹੀਂ ਹੈ। ਗਿੱਲ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਜਲੰਧਰ ਦੇ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਹੈ।
ਗਿੱਲ ਪਾਰਟੀ ਨੇ ਵੀ ਚੋਣਾਂ ਦੌਰਾਨ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਐਨਆਰਆਈ ਸਭਾ ਦੇ ਅੰਦਰ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਕਰਨ ਤੋਂ ਬਾਅਦ ਹੀ ਸਾਰਿਆਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਐਨਆਰਆਈ ਸਭਾ ਦੀਆਂ ਚੋਣਾਂ ਲਈ ਕਮਿਸ਼ਨਰੇਟ ਪੁਲਸ ਵੱਲੋਂ ਐਨਆਰਆਈ ਸਭਾ ਦੇ ਦਫ਼ਤਰ ਅਤੇ ਆਲੇ-ਦੁਆਲੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਸੁਰੱਖਿਆ ਲਈ ਮੈਟਲ ਡਿਟੈਕਟਰਾਂ ਸਮੇਤ ਹੋਰ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ। ਪੁਲੀਸ ਸੁਰੱਖਿਆ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਤੇ ਤਹਿਸੀਲਦਾਰ ਵੀ ਮੌਕੇ ’ਤੇ ਤਾਇਨਾਤ ਸਨ। ਸਾਰੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਕਾਰਡ ਦੇਖ ਕੇ ਹੀ ਐਂਟਰੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਰ.ਆਈ ਸਭਾ ਦਾ ਗਠਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਸੀ। ਇਹ ਪੂਰੀ ਤਰ੍ਹਾਂ ਨਿੱਜੀ ਅਦਾਰਾ ਹੈ, ਪਰ ਵਿਧਾਨ ਸਭਾ ਵਿੱਚ ਡਿਵੀਜ਼ਨਲ ਕਮਿਸ਼ਨਰ ਤੋਂ ਲੈ ਕੇ ਏਡੀਸੀ ਅਤੇ ਮੁੱਖ ਮੰਤਰੀ ਤੱਕ ਸਾਰਿਆਂ ਨੂੰ ਪੈਟਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਸਭਾ ਦੇ ਸ਼ੁਰੂਆਤੀ ਸਾਲਾਂ ਵਿੱਚ ਸਰਬਸੰਮਤੀ ਨਾਲ ਮੁਖੀਆਂ ਦੀ ਨਿਯੁਕਤੀ ਕੀਤੀ ਜਾਂਦੀ ਸੀ ਪਰ 2010 ਵਿੱਚ ਪਹਿਲੀ ਵਾਰ ਚੋਣਾਂ ਕਰਵਾਈਆਂ ਗਈਆਂ।
Next Story