CM Mann 30 ਅਪ੍ਰੈਲ ਨੂੰ ਕੇਜਰੀਵਾਲ ਨੂੰ ਮਿਲਣਗੇ ਸੀਐਮ ਮਾਨ
ਚੰਡੀਗੜ੍ਹ, 29 ਅਪ੍ਰੈਲ, ਨਿਰਮਲ : ਪੰਜਾਬ ਦੇ ਸੀਐਮ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿਚ ਮੁਲਾਕਾਤ ਕਰਨਗੇ। 30 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ 12.30 ਵਜੇ ਤਿਹਾੜ ਜੇਲ੍ਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਦੱਸਦੇ ਚਲੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ 30 […]
By : Editor Editor
ਚੰਡੀਗੜ੍ਹ, 29 ਅਪ੍ਰੈਲ, ਨਿਰਮਲ : ਪੰਜਾਬ ਦੇ ਸੀਐਮ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿਚ ਮੁਲਾਕਾਤ ਕਰਨਗੇ। 30 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ 12.30 ਵਜੇ ਤਿਹਾੜ ਜੇਲ੍ਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ।
ਦੱਸਦੇ ਚਲੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ 30 ਅਪ੍ਰੈਲ ਨੂੰ ਤਿਹਾੜ ਜੇਲ੍ਹ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਉਹ ਦੁਪਹਿਰ 12.30 ਵਜੇ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਵੀ 15 ਅਪ੍ਰੈਲ ਨੂੰ ਸੀਐਮ ਮਾਨ ਨੇ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ‘ਆਪ’ ਦੇ ਸੀਨੀਅਰ ਨੇਤਾ ਡਾ: ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਸਨ। 30 ਮਿੰਟ ਤੱਕ ਚੱਲੀ ਮੀਟਿੰਗ ਦੌਰਾਨ ਸੀਐਮ ਮਾਨ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ’ਚ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਅਮਰੀਕਾ ਦੇ ਉਹਾਇਓ ਰਾਜ ਵਿਚ ਇੱਕ ‘ਕਾਲੇ’ ਵਿਅਕਤੀ ਦੀ ਮੌਤ ਤੋਂ ਬਾਅਦ ਉਥੇ ਦੀ ਪੁਲਿਸ ਦੀ ਕੜੀ ਆਲੋਚਨਾ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹਾਇਓ ਦੇ ਕੈਂਟਨ ਪੁਲਿਸ ਡਿਪਾਰਟਮੈਂਟ ਨੇ ਇੱਕ ਬਾਰ ’ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਗਰਦਨ ਨੂੰ ਪੈਰਾਂ ਨਾਲ ਜਕੜਿਆ ਅਤੇ ਉਸ ਨੂੰ ਹੱਥਕੜੀਆਂ ਲਗਾਈਆਂ। ਕੁੱਝ ਦੇਰ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ 53 ਸਾਲ ਦੇ ਫਰੈਂਕ ਟਾਇਸਨ ਦੇ ਤੌਰ ’ਤੇ ਹੋਈ। ਗ੍ਰਿਫਤਾਰੀ ਦੇ ਦੌਰਾਨ ਉਹ ਵਾਰ ਵਾਰ ਕਹਿੰਦਾ ਰਿਹਾ ਕਿ ਉਹ ਸਾਹ ਨਹੀਂ ਲੈ ਪਾ ਰਿਹਾ।
ਹਾਲਾਂਕਿ ਪੁਲਿਸ ਨੇ ਉਸ ਦੀ ਗੱਲ ’ਤੇ ਗੌਰ ਨਹੀਂ ਕੀਤੀ। ਪੁਲਿਸ ਵਾਲਾ ਉਸ ਨੂੰ ਕਹਿੰਦਾ ਰਿਹਾ ਕਿ ਤੁਹਾਨੂੰ ਕੁਝ ਨਹੀਂ ਹੋਇਆ। ਤੁਸੀਂ ਠੀਕ ਹੋ। ਹਾਲਾਂਕਿ ਟਾਇਸਨ ਨੇ ਪੁਲਿਸ ਦੀ ਕਾਰਵਾਈ ਦੇ 16 ਮਿੰਟ ਬਾਅਦ ਹੀ ਦਮ ਤੋੜ ਦਿੱਤਾ।
ਦੱਸਦੇ ਚਲੀਏ ਕਿ ਇਹ ਸਾਰੀ ਘਟਨਾ ਪੁਲਿਸ ਵਾਲਿਆਂ ਦੇ ਬੌਡੀਕੈਮ ਵਿਚ ਰਿਕਾਰਡ ਹੋ ਗਈ, ਜਿਸ ਨੂੰ ਕੈਂਟਨ ਪੁਲਿਸ ਨੇ ਰਿਲੀਜ਼ ਕੀਤਾ ਹੈ। ਅਮਰੀਕੀ Çਨਊਜ਼ ਵੈਬਸਾਈਟ ਅਟਲਾਂਟਾ ਬਲੈਕ ਸਟਾਰ ਦੇ ਮੁਤਾਬਕ ਫਰੈਂਕ 6 ਮਿੰਟ ਤੱਕ ਫਰਸ਼ ’ਤੇ ਬੇਹੋਸ਼ ਪਿਆ ਰਿਹਾ। ਇਸ ਦੌਰਾਨ ਪੁਲਿਸ ਬਾਰ ਵਿਚ ਮਜ਼ਾਕ ਕਰ ਰਹੀ ਸੀ।
ਦੱਸਦੇ ਚਲੀਏ ਕਿ ਇਹ ਘਟਨਾ 18 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਫਰੈਂਕ ਟਾਇਸਨ ਦੀ ਗੱਡੀ ਇੱਕ ਬਿਜਲੀ ਦੀ ਖੰੋਭੇ ਨਾਲ ਟਕਰਾ ਗਈ ਸੀ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਰਸਤੇ ਵਿਚ ਮੌਜੂਦ ਕਿਸੇ ਨੇ ਜਾਣਕਾਰੀ ਦਿੱਤੀ ਕਿ ਟਾਇਸਨ ਕੋਲ ਹੀ ਦੇ ਕਲੱਬ ਵਿਚ ਮੌਜੂਦ ਹੈ। ਪੁਲਿਸ ਜਦ ਕਲੱਬ ਪੁੱਜੀ ਤਾਂ ਇੱਕ ਔਰਤ ਨੇ ਕਿਹਾ ਕਿ ਟਾਇਸਨ ਨੂੰ ਬਾਹਰ ਲੈ ਕੇ ਜਾਓ।
ਪੁਲਿਸ ਜਿਵੇਂ ਹੀ ਉਸ ਨੂੰ ਫੜਨ ਲਈ ਅੱਗੇ ਵਧਦੀ ਹੈ, ਟਾਇਸਨ ਉਨ੍ਹਾਂ ਕਹਿੰਦਾ ਹੈ, ਸ਼ੈਰਿਫ ਨੂੰ ਬੁਲਾਓ, ਤੁਸੀਂ ਮੈਨੂੰ ਮਾਰ ਨਹੀਂ ਸਕਦੇ। ਪੁਲਿਸ ਵਾਲੇ ਉਸ ਨੂੰ ਫੜ ਲੈਂਦੇ ਹਨ। ਇੱਕ ਪੁਲਿਸ ਵਾਲਾ ਟਾਇਸਨ ਦੀ ਧੌਣ ’ਤੇ ਪੈਰ ਰਖਦਾ ਹੈ। ਜਦਕਿ ਦੂਜਾ ਉਸ ਨੂੰ ਹੱਥਕੜੀ ਲਗਾਉਂਦਾ ਹੈ।
ਬੌਡੀਕੈਮ ਵਿਚ ਟਾਇਸਨ ਇਹ ਕਹਿੰਦੇ ਸੁਣਾਈ ਦੇ ਰਿਹਾ ਕਿ ਮੈਨੂੰ ਛੱਡ ਦਿਓ। ਪੁਲਿਸ ਉਸ ਨੂੰ ਜਵਾਬ ਦਿੰਦੀ ਹੈ। ਚੁੱਪ ਰਹੋ ਤੁਸੀਂ ਬਿਲਕੁਲ ਠੀਕ ਹੋ। ਇਸ ਦੇ 6 ਮਿੰਟ ਬਾਅਦ ਤੱਕ ਟਾਇਸਨ ਜ਼ਮੀਨ ’ਤੇ ਬੇਹੋਸ਼ ਪਿਆ ਰਿਹਾ। ਜਦ ਕਿ ਪੁਲਿਸ ਉਥੇ ਮੌਜੂਦ ਲੋਕਾਂ ਨਾਲ ਮਜ਼ਾਕ ਕਰਦੀ ਹੈ।
6 ਮਿੰਟ ਮਗਰੋਂ ਜਦ ਪੁਲਿਸ ਵਾਲੇ ਟਾਇਸਨ ਨੂੰ ਚੈਕ ਕਰਦੇ ਹਨ ਤਾਂ ਉਨ੍ਹਾਂ ਕੋਈ ਰਿਸਪੌਂਸ ਨਹੀਂ ਮਿਲਦਾ। ਕੁਝ ਮੈਡੀਕਲ ਕਰਮੀਆਂ ਨੂੰ ਬੁਲਾਇਆ ਜਾਂਦਾ ਜੋ ਉਸ ਨੂੰ ਸੀਪੀਆਰ ਦਿੰਦੇ ਹਨ। 10 ਮਿੰਟ ਵਿਚ ਮੈਡੀਕਲ ਟੀਮ ਘਟਨਾ ਸਥਾਨ ’ਤੇ ਪੁੱਜਦੀ ਹੈ। ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ।