ਚਾਰਧਾਮ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ, ਰਿਸ਼ੀਕੇਸ਼ ਤੇ ਹਰਿਦੁਆਰ ’ਚ ਖੋਲ੍ਹੇ 14 ਕਾਊਂਟਰ
ਰਿਸ਼ੀਕੇਸ਼,9 ਮਈ, ਪਰਦੀਪ ਸਿੰਘ : ਚਾਰਧਾਮ ਯਾਤਰਾ ਲਈ ਹੁਣ ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਰਿਸ਼ੀਕੇਸ਼ ’ਚ ਅੱਠ ਤੇ ਹਰਿਦੁਆਰ ’ਚ ਛੇ ਕਾਊਂਟਰਾਂ ’ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਪਹਿਲੇ ਹੀ ਦਿਨ ਆਫਲਾਈਨ ਰਜਿਸਟ੍ਰੇਸ਼ਨ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਿਸ਼ੀਕੇਸ਼ ’ਚ ਰਜਿਸਟ੍ਰੇਸ਼ਨ ਲਈ ਪੂਰਾ ਦਿਨ ਸ਼ਰਧਾਲੂਆਂ ਦੀ ਭੀੜ ਲੱਗੀ […]
By : Editor Editor
ਰਿਸ਼ੀਕੇਸ਼,9 ਮਈ, ਪਰਦੀਪ ਸਿੰਘ : ਚਾਰਧਾਮ ਯਾਤਰਾ ਲਈ ਹੁਣ ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਰਿਸ਼ੀਕੇਸ਼ ’ਚ ਅੱਠ ਤੇ ਹਰਿਦੁਆਰ ’ਚ ਛੇ ਕਾਊਂਟਰਾਂ ’ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਪਹਿਲੇ ਹੀ ਦਿਨ ਆਫਲਾਈਨ ਰਜਿਸਟ੍ਰੇਸ਼ਨ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਿਸ਼ੀਕੇਸ਼ ’ਚ ਰਜਿਸਟ੍ਰੇਸ਼ਨ ਲਈ ਪੂਰਾ ਦਿਨ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ।
ਚਾਰਧਾਮ ਲਈ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਤੱਕ 22 ਲੱਖ ਤੋਂ ਵੱਧ ਤੀਰਥ ਯਾਤਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਬੁੱਧਵਾਰ ਤੋਂ ਚਾਰਧਾਮ ਲਈ ਆਫਲਾਈਨ ਰਜਿਸਟ੍ਰੇਸ਼ਨ ਵੀ ਖੋਲ੍ਹ ਦਿੱਤੀ ਗਈ। ਆਫਲਾਈਨ ਰਜਿਸਟ੍ਰੇਸ਼ਨ ਲਈ ਖੋਲ੍ਹੇ ਗਏ ਕਾਊਂਟਰਾਂ ’ਤੇ ਸਵੇਰੇ ਪੰਜ ਵਜੇ ਤੋਂ ਰਾਤ ਦਸ ਵਜੇ ਤੱਕ ਫੋਟੋਮੀਟਿ੍ਰਕ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਬੁੱਧਵਾਰ ਸਵੇਰੇ ਪੰਜ ਵਜੇ ਤੋਂ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ। ਸ਼ੁਰੂਆਤ ਦੇ ਕਰੀਬ ਇਕ ਘੰਟੇ ਰਜਿਸਟ੍ਰੇਸ਼ਨ ’ਚ ਸੁਚਾਰੂ ਰਹੀ। ਸਵੇਰੇ ਅੱਠ ਵਜੇ ਤੱਕ ਸ਼ਰਧਾਲੂਆਂ ਦੀ ਲੰਬੀ ਲਾਈਨ ਲੱਗ ਗਈ। ਸ਼ਾਮ ਪੰਜ ਵਜੇ ਤੱਕ 1500 ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਸਨ।ਰਜਿਸਟ੍ਰੇਸ਼ਨ ਲਈ ਅੱਠ ਕਾਊਂਟਰ ਹੋਣ ਦੇ ਬਾਵਜੂਦ ਮਹਿਲਾਵਾਂ ਤੇ ਮਰਦਾਂ ਲਈ ਵੱਖ ਵੱਖ ਲਾਈਨਾਂ ਨਾ ਹੋਣ ਕਾਰਨ ਤੀਰਥ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ:
ਨਵੀਂ ਦਿੱਲੀ, 9 ਮਈ, ਨਿਰਮਲ : ਏਅਰ ਇੰਡੀਆ ਨੇ ‘ਸਿਕ ਲੀਵ’ ’ਤੇ ਗਏ 200 ਤੋਂ ਵੱਧ ਮੁਲਾਜ਼ਮਾਂ ਵਿਚੋਂ 25 ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਅਜਿਹੇ ਮੁਲਾਜ਼ਮਾਂ ਨੂੰ ਕੰਮਕਾਜ ਵਿੱਚ ਵਿਘਨ ਪਾਉਣ ਅਤੇ ਨਿਯੁਕਤੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਦੇ ਹੋਏ ਬਰਖਾਸਤਗੀ ਦਾ ਨੋਟਿਸ ਦਿੱਤਾ ਹੈ।
ਦਰਅਸਲ, 100 ਤੋਂ ਵੱਧ ਕਰੂ ਮੈਂਬਰਾਂ ਦੇ ਅਚਾਨਕ ਬੀਮਾਰ ਛੁੱਟੀ ਤੇ ਜਾਣ ਕਾਰਨ ਏਅਰਲਾਈਨ ਨੂੰ ਪਿਛਲੇ ਦੋ ਦਿਨਾਂ ਵਿੱਚ ਆਪਣੀਆਂ 90 ਉਡਾਣਾਂ ਰੱਦ ਕਰਨੀਆਂ ਪਈਆਂ। ਏਅਰ ਇੰਡੀਆ ਐਕਸਪ੍ਰੈਸ ਦੇ ਸੀਨੀਅਰ ਕੈਬਿਨ ਕਰੂ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਤਰ੍ਹਾਂ ਦੀ ਹੜਤਾਲ ਤੇ ਚਲੇ ਗਏ ਹਨ।
ਪਿਛਲੇ ਮੰਗਲਵਾਰ, ਜਦੋਂ ਏਅਰਲਾਈਨ ਦੀਆਂ ਕਈ ਉਡਾਣਾਂ ਸ਼ੁਰੂ ਹੋਣ ਵਾਲੀਆਂ ਸਨ, ਆਖਰੀ ਸਮੇਂ ਤੇ ਕੈਬਿਨ ਕਰੂ ਮੈਂਬਰਾਂ ਨੇ ਬੀਮਾਰ ਹੋਣ ਦੀ ਸੂਚਨਾ ਦਿੱਤੀ ਅਤੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ। ਬੁੱਧਵਾਰ ਨੂੰ ਏਅਰਲਾਈਨ ਦੇ ਸੀਈਓ ਨੇ ਕਿਹਾ, ਬੀਤੀ ਸ਼ਾਮ ਤੋਂ, ਸਾਡੇ ਕੈਬਿਨ ਕਰੂ ਦੇ 100 ਤੋਂ ਵੱਧ ਸਾਥੀਆਂ ਨੇ ਆਪਣੀ ਨਿਰਧਾਰਤ ਫਲਾਈਟ ਡਿਊਟੀ ਤੋਂ ਪਹਿਲਾਂ ਆਖਰੀ ਸਮੇਂ ਵਿੱਚ ਬਿਮਾਰ ਹੋਣ ਦੀ ਰਿਪੋਰਟ ਦਿੱਤੀ ਹੈ, ਜਿਸ ਨਾਲ ਸਾਡੇ ਕੰਮਕਾਜ ਵਿੱਚ ਗੰਭੀਰ ਵਿਘਨ ਪੈ ਰਿਹਾ ਹੈ।
ਏਅਰ ਇੰਡੀਆ ਨੇ ਫਿਰ 13 ਮਈ ਤੱਕ ਫਲਾਈਟ ਸੇਵਾਵਾਂ ’ਤੇ ਕਟੌਤੀ ਦਾ ਐਲਾਨ ਕੀਤਾ, ਜਿਸ ਕਾਰਨ ਮੰਗਲਵਾਰ ਰਾਤ ਤੋਂ 100 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਲਗਭਗ 15,000 ਯਾਤਰੀ ਪ੍ਰਭਾਵਿਤ ਹੋਏ। ਏਅਰਲਾਈਨ ਦੇ ਸੀਈਓ ਅਲੋਕ ਸਿੰਘ ਨੇ ਕਿਹਾ, ਉਪੂਰਾ ਨੈੱਟਵਰਕ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਸਾਨੂੰ ਅਗਲੇ ਕੁਝ ਦਿਨਾਂ ਵਿੱਚ ਸਮਾਂ-ਸਾਰਣੀ ਵਿੱਚ ਕਟੌਤੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।