Begin typing your search above and press return to search.

ਹੁਣ ਇਹ ਬਾਬਾ ਤੋੜੇਗਾ ਫੌਜਾ ਸਿੰਘ ਦਾ ਰਿਕਾਰਡ

ਲੁਧਿਆਣਾ, 19 ਨਵੰਬਰ : ਜਿਹੜੀ ਉਮਰ ਵਿਚ ਅਕਸਰ ਬਜ਼ੁਰਗ ਹਸਪਤਾਲਾਂ ਦੇ ਗੇੜੇ ਕੱਢਦੇ ਦਿਖਾਈ ਦਿੰਦੇ ਨੇ, ਉਸ ਉਮਰੇ ਲੁਧਿਆਣੇ ਦਾ 67 ਸਾਲਾ ਬਜ਼ੁਰਗ ਜਰਨੈਲ ਸਿੰਘ ਵੱਲੋਂ ਮਸ਼ਹੂਰ ਦੌੜਾਕ ਰਹੇ ਫ਼ੌਜਾ ਸਿੰਘ ਦਾ ਰਿਕਾਰਡ ਤੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜਰਨੈਲ ਸਿੰਘ ਨੇ ਆਸਟਰੇਲੀਆ ਇੰਟਰਨੈਸ਼ਨਲ ਮਾਸਟਰ ਗੇਮਸ ਦੇ ਵਿੱਚ ਸੋਨੇ ਦੇ ਤਿੰਨ ਤਗਮੇ ਅਤੇ ਚਾਂਦੀ […]

ਹੁਣ ਇਹ ਬਾਬਾ ਤੋੜੇਗਾ ਫੌਜਾ ਸਿੰਘ ਦਾ ਰਿਕਾਰਡ
X

Hamdard Tv AdminBy : Hamdard Tv Admin

  |  19 Nov 2023 1:03 PM IST

  • whatsapp
  • Telegram

ਲੁਧਿਆਣਾ, 19 ਨਵੰਬਰ : ਜਿਹੜੀ ਉਮਰ ਵਿਚ ਅਕਸਰ ਬਜ਼ੁਰਗ ਹਸਪਤਾਲਾਂ ਦੇ ਗੇੜੇ ਕੱਢਦੇ ਦਿਖਾਈ ਦਿੰਦੇ ਨੇ, ਉਸ ਉਮਰੇ ਲੁਧਿਆਣੇ ਦਾ 67 ਸਾਲਾ ਬਜ਼ੁਰਗ ਜਰਨੈਲ ਸਿੰਘ ਵੱਲੋਂ ਮਸ਼ਹੂਰ ਦੌੜਾਕ ਰਹੇ ਫ਼ੌਜਾ ਸਿੰਘ ਦਾ ਰਿਕਾਰਡ ਤੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜਰਨੈਲ ਸਿੰਘ ਨੇ ਆਸਟਰੇਲੀਆ ਇੰਟਰਨੈਸ਼ਨਲ ਮਾਸਟਰ ਗੇਮਸ ਦੇ ਵਿੱਚ ਸੋਨੇ ਦੇ ਤਿੰਨ ਤਗਮੇ ਅਤੇ ਚਾਂਦੀ ਦੇ ਤਿੰਨ ਤਗਮੇ ਆਪਣੇ ਨਾਮ ਕੀਤੇ ਹਨ। ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਹਨਾਂ ਨਗਰ ਨਿਗਮ ਦੇ ਵਿੱਚ ਨੌਕਰੀ ਕੀਤੀ ਅਤੇ ਹੁਣ ਸੇਵਾ ਮੁਕਤ ਹੋਣ ਤੋਂ ਬਾਅਦ ਖੇਡਾਂ ਵਿਚ ਜ਼ੋਰ ਅਜ਼ਮਾਈ ਕਰ ਰਹੇ ਹਨ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੰਡਾਰੀ ਕਲਾ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਲੁਧਿਆਣਾ ਵਿੱਚੋਂ ਹੀ ਪ੍ਰਾਪਤ ਕੀਤੀ ਅਤੇ ਫਿਰ ਫੌਜ ਦੇ ਵਿੱਚ ਬਤੌਰ ਸਪੋਰਟਸ ਕੋਟੇ ਵਿੱਚ ਨੌਕਰੀ ਕੀਤੀ ਪਰ ਸੱਤ ਸਾਲ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਲੁਧਿਆਣਾ ਨਗਰ ਨਿਗਮ ਦੇ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਜੁਆਇਨ ਕੀਤਾ। ਉਹ ਕਬੱਡੀ ਦੇ ਅਤੇ ਐਥਲੈਟਿਕਸ ਦੇ ਚੋਟੀ ਦੇ ਖਿਡਾਰੀ ਰਹਿ ਚੁੱਕੇ ਹਨ। 1983 ਵਿੱਚ ਪੰਜਾਬ ਦੀ ਕਬੱਡੀ ਟੀਮ ਦੀ ਟੀਮ ਦੀ ਉਹ ਅਗਵਾਈ ਕਰਦੇ ਸਨ ਅਤੇ ਕੌਮੀ ਖੇਡਾਂ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਆਇਆ ਸੀ ਅਤੇ ਹਰਿਆਣਾ ਦੂਜੇ ਨੰਬਰ ਤੇ ਰਿਹਾ ਸੀ। ਉਹਨਾਂ ਦੇ ਪਿਤਾ ਪ੍ਰੀਤਮ ਸਿੰਘ ਵੀ ਨੈਸ਼ਨਲ ਹਾਕੀ ਦੇ ਖਿਡਾਰੀ ਰਹੇ ਹਨ।

ਜਰਨੈਲ ਸਿੰਘ ਗਰਚਾ ਦੀ ਉਮਰ ਭਾਵੇਂ ਅੱਜ 67 ਸਾਲ ਦੀ ਹੈ ਪਰ ਉਹਨਾਂ ਦਾ ਖੇਡ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਸਾਲ 2022 ਵਿੱਚ ਬੈਂਗਲੋਰ ਵਿਖੇ ਹੋਈਆਂ ਕੌਮੀ ਖੇਡਾਂ ਦੇ ਅੰਦਰ ਉਹਨਾਂ ਨੇ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬ ਦੀ ਮਿਨੀ ਓਲੰਪਿਕ ਕਿਲ੍ਹਾ ਰਾਏਪੁਰ ਖੇਡਾ ਦੇ ਵਿੱਚ ਵੀ ਉਹ ਦੌੜਾਂ ਦੇ ਅੰਦਰ ਸੋਨੇ ਦਾ ਤਗਮਾ ਜਿੱਤ ਕਰ ਚੁੱਕੇ ਹਨ।

ਇੱਥੇ ਹੀ ਬਸ ਨਹੀਂ, ਜਰਨੈਲ ਸਿੰਘ ਨੇ ਆਸਟਰੇਲੀਅਨ ਮਾਸਟਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ 400 ਮੀਟਰ ਅੰਦਰ ਗੋਲਡ ਮੈਡਲ, 300 ਮੀਟਰ ਲੋਅ ਹਡਲ ਦੇ ਵਿੱਚ ਗੋਲਡ ਮੈਡਲ, 100 ਮੀਟਰ ਦੇ ਵਿੱਚ ਗੋਲਡ ਮੈਡਲ ਇਸ ਤੋਂ ਇਲਾਵਾ ਤਿੰਨ ਚਾਂਦੀ ਦੇ ਤਗਮੇ ਜਿੱਤੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਚੰਗੀ ਖੁਰਾਕ ਖਾਧੀ ਹੈ, ਸਵੇਰੇ ਅਤੇ ਸ਼ਾਮ ਓਹ 2-2 ਘੰਟੇ ਤੱਕ ਪ੍ਰੇਕਟਿਸ ਕਰਦੇ ਹਨ। ਅੱਜ ਤੱਕ ਉਨ੍ਹਾ ਨੇ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੀਤਾ।

Next Story
ਤਾਜ਼ਾ ਖਬਰਾਂ
Share it