Begin typing your search above and press return to search.

ਹੁਣ ਚੰਡੀਗੜ੍ਹ ਵਿਚ ਮਿਲੀ ਅਫੀਮ ਦੀ ਖੇਤੀ

ਚੰਡੀਗੜ੍ਹ, 19 ਮਾਰਚ, ਨਿਰਮਲ : ਅਫੀਮ ਦੀ ਖੇਤੀ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਫੀਮ ਦੀ ਖੇਤੀ ਕਰਨਾ ਗੈਰ ਕਾਨੂੰਨੀ ਹੈ। ਇਸੇ ਤਰ੍ਹਾਂ ਹੁਣ ਚੰਡੀਗੜ੍ਹ ਦੇ ਕਿਸ਼ਨਗੜ੍ਹ ਵਿਚ ਅਫੀਮ ਦੀ ਖੇਤੀ ਕੀਤੀ ਗਈ ਜਿਸ ਦੀ ਸੂਚਨਾ ਜਿਵੇਂ ਹੀ ਡਿਸਟ੍ਰਿਕਟ ਕਰਾਈਮ ਸੈਲ ਨੂੰ ਮਿਲੀ ਤਾਂ ਇੰਚਾਰਜ ਇੰਸਪੈਕਟਰ ਜਸਵਿੰਦਰ ਦੀ ਅਗਵਾਈ ਵਿਚ ਟੀਮ ਨੇ ਦੇਰ […]

ਹੁਣ ਚੰਡੀਗੜ੍ਹ ਵਿਚ ਮਿਲੀ ਅਫੀਮ ਦੀ ਖੇਤੀ

Editor EditorBy : Editor Editor

  |  19 March 2024 1:19 AM GMT

  • whatsapp
  • Telegram


ਚੰਡੀਗੜ੍ਹ, 19 ਮਾਰਚ, ਨਿਰਮਲ : ਅਫੀਮ ਦੀ ਖੇਤੀ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਫੀਮ ਦੀ ਖੇਤੀ ਕਰਨਾ ਗੈਰ ਕਾਨੂੰਨੀ ਹੈ। ਇਸੇ ਤਰ੍ਹਾਂ ਹੁਣ ਚੰਡੀਗੜ੍ਹ ਦੇ ਕਿਸ਼ਨਗੜ੍ਹ ਵਿਚ ਅਫੀਮ ਦੀ ਖੇਤੀ ਕੀਤੀ ਗਈ ਜਿਸ ਦੀ ਸੂਚਨਾ ਜਿਵੇਂ ਹੀ ਡਿਸਟ੍ਰਿਕਟ ਕਰਾਈਮ ਸੈਲ ਨੂੰ ਮਿਲੀ ਤਾਂ ਇੰਚਾਰਜ ਇੰਸਪੈਕਟਰ ਜਸਵਿੰਦਰ ਦੀ ਅਗਵਾਈ ਵਿਚ ਟੀਮ ਨੇ ਦੇਰ ਰਾਤ ਕਿਸ਼ਨਗੜ੍ਹ ਵਿਚ ਰੇਡ ਕੀਤੀ ਅਤੇ ਉਥੋਂ ਅਫੀਮ ਦੇ 725 ਬੂਟੇ ਬਰਾਮਦ ਕੀਤੇ।

ਕਰਾਈਮ ਸੈਲ ਨੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਧਾਰਾ 18 ਸੀ ਐਨਡੀਪੀਐਸ ਐਕਟ ਤਹਿਤ ਦੋ ਜਣਿਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ। ਜਿਨ੍ਹਾਂ ਦੀ ਪਛਾਣ ਨਰਸਰੀ ਦੇ ਮਾਲਕ ਪੰਚਕੂਲਾ ਦੇ ਰਹਿਣ ਵਾਲੇ ਸਮੀਰ ਕਾਲੀਆ ਅਤੇ ਨਯਾ ਗਾਉਂ ਦੇ ਰਹਿਣ ਵਾਲੇ ਮਾਲੀ ਸਿਆ ਰਾਮ ਦੇ ਰੂਪ ਵਿਚ ਹੋਈ।

ਡਿਸਟ੍ਰਿਕਟ ਕਰਾਈਮ ਸੈਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਦੇ ਕੋਲ ਸਥਿਤ ਬਲੂਮਿੰਗ ਡੇਲ ਨਰਸਰੀ ਵਿਚ ਅਫੀਮ ਦੀ ਖੇਤੀ ਕੀਤੀ ਗਈ ਜਿਸ ਤੋਂ ਬਾਅਦ ਡੀਸੀਸੀ ਦੀ ਟੀਮ ਪਹਿਲਾਂ ਸਾਦੀ ਵਰਦੀ ਵਿਚ ਉਥੇ ਗਈ ਸੀ ਅਤੇ ਦੇਖਿਆ ਕਿ ਅਫੀਮ ਦੀ ਬੂਟੇ ਲਗਾ ਰੱਖੇ ਹਨ। ਉਨ੍ਹਾਂ ਉਪਰ ਲਾਲ ਰੰਗ ਦੇ ਡੋਡੇ ਅਤੇ ਫੁੱਲ ਖਿੜੇ ਹੋਏ ਸੀ। ਜਾਂਚ ਕਰਨ ਤੋਂ ਬਾਅਦ ਦੇਰ ਰਾਤ ਡੀਸੀਸੀ ਨੇ ਪੂਰੀ ਤਿਆਰੀ ਦੇ ਨਾਲ ਰੇਡ ਕੀਤੀ ਅਤੇ 725 ਅਫੀਮ ਦੇ ਬੂਟੇ ਬਰਾਮਦ ਕਰ ਲਏ।

ਇਹ ਵੀ ਪੜ੍ਹੋ

ਫਾਜ਼ਿਲਕਾ ਵਿਚ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਫਾਜ਼ਿਲਕਾ ਵਿਚ ਬੀਐਸਐਫ ਦੀ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਇਲਾਕੇ ਵਿਚ ਕੀਤੀ ਜਾ ਰਹੀ ਨਾਜਾਇਜ਼ ਪੋਸਤ ਦੀ ਖੇਤੀ ਨੂੰ ਜ਼ਬਤ ਕੀਤਾ ਹੈ। ਇਸ ਅਪਰੇਸ਼ਨ ਵਿਚ ਬੀਐਸਐਫ ਦੇ ਨਾਲ ਪੰਜਾਬ ਪੁਲਿਸ ਦੀ ਟੀਮਾਂ ਵੀ ਸ਼ਾਮਲ ਸੀ। ਮੁਢਲੀ ਜਾਂਚ ਵਿਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ ਇੰਟੈਲਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਵੱਡੇ ਪੱਧਰ ’ਤੇ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ। ਜਿਸ ਦੀ ਖੇਤੀ ’ਤੇ ਪਾਬੰਦੀ ਹੈ। ਸੂਚਨਾ ਦੇ ਆਧਾਰ ’ਤੇ ਸਰਹੱਦੀ ਇਲਾਕੇ ਦੀ ਜਾਂਚ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਦੁਆਰਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਚੱਕ ਖੇਵਾ ਢਾਣੀ ਦੇ ਕੋਲ ਹੋ ਰਹੀ ਇੱਕ ਸ਼ੱਕੀ ਖੇਤੀ ਬਾਰੇ ਪਤਾ ਚਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਪੰਜਾਬ ਪੁਲਿਸ ਦੁਆਰਾ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਪੁਲਿਸ ਨੇ ਦੇਖਿਆ ਕਿ ਅਫੀਮ ਦੇ ਬੂਟਿਆਂ ਦੇ ਨਾਲ ਸਰ੍ਹੋਂ ਦੀ ਫਸਲ ਦੇ ਬੂਟੇ ਵੀ ਲਗਾਏ ਗਏ ਸੀ। ਜਿਸ ਨਾਲ ਕਿਸੇ ਨੂੰ ਸ਼ੱਕ ਨਾ ਹੋਵੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖੇਤ ਤੋਂ ਟੀਮ ਨੇ ਸਾਰੇ ਪੋਸਤ ਦੇ ਬੂਟੇ ਪੁੱਟ ਦਿੱਤੇ।

Next Story
ਤਾਜ਼ਾ ਖਬਰਾਂ
Share it