ਹੁਣ ਮੋਹਾਲੀ ’ਚ ਵੀ ਕੈਮਰੇ ਕੱਟਣਗੇ ਚਲਾਨ
ਮੋਹਾਲੀ, 23 ਨਵੰਬਰ : ਚੰਡੀਗੜ੍ਹ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਾਫ਼ੀ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿਚ ਚਲਾਨ ਕੱਟਣ ਵਾਲੇ ਕੈਮਰੇ ਵੀ ਸ਼ਾਮਲ ਹਨ, ਜਿਨ੍ਹਾਂ ਕਰਕੇ ਲੋਕ ਆਪਣੇ ਵਾਹਨਾਂ ਦੀ ਰਫ਼ਤਾਰ ਸਹੀ ਰੱਖਦੇ ਹਨ। ਚੰਡੀਗ੍ਹੜ ਵਾਂਗ ਹੁਣ ਮੋਹਾਲੀ ਵਿੱਚ ਵੀ ਚਲਾਨ ਕੱਟਣ ਵਾਲੇ ਕੈਮਰੇ ਲਾਏ ਜਾ ਰਹੇ ਹਨ, ਜਿਨ੍ਹਾਂ ਨਾਲ ਸਿੱਧਾ ਤੁਹਾਡੇ ਘਰ ਚਲਾਨ […]
By : Hamdard Tv Admin
ਮੋਹਾਲੀ, 23 ਨਵੰਬਰ : ਚੰਡੀਗੜ੍ਹ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਾਫ਼ੀ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿਚ ਚਲਾਨ ਕੱਟਣ ਵਾਲੇ ਕੈਮਰੇ ਵੀ ਸ਼ਾਮਲ ਹਨ, ਜਿਨ੍ਹਾਂ ਕਰਕੇ ਲੋਕ ਆਪਣੇ ਵਾਹਨਾਂ ਦੀ ਰਫ਼ਤਾਰ ਸਹੀ ਰੱਖਦੇ ਹਨ। ਚੰਡੀਗ੍ਹੜ ਵਾਂਗ ਹੁਣ ਮੋਹਾਲੀ ਵਿੱਚ ਵੀ ਚਲਾਨ ਕੱਟਣ ਵਾਲੇ ਕੈਮਰੇ ਲਾਏ ਜਾ ਰਹੇ ਹਨ, ਜਿਨ੍ਹਾਂ ਨਾਲ ਸਿੱਧਾ ਤੁਹਾਡੇ ਘਰ ਚਲਾਨ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਦਸੰਬਰ ਤੋਂ ਮੁਹਾਲੀ ਵਿੱਚ ਟ੍ਰਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਦੇਖੋ, ਕਿਹੜੀਆਂ ਥਾਵਾਂ ’ਤੇ ਲੱਗਣਗੇ ਇਹ ਕੈਮਰੇ?
ਇਹ ਚਲਾਨ ਕੱਟਣ ਵਾਲੇ ਕੈਮਰੇ ਚਾਵਲਾ ਚੌਕ ਕਰਾਸਿੰਗ, ਫੇਜ਼ 3/5 ਕਰਾਸਿੰਗ, ਮਦਨਪੁਰ ਚੌਕ (ਦੋ ਥਾਵਾਂ ’ਤੇ), ਮਾਈਕ੍ਰੋ ਟਾਵਰ, ਫੇਜ਼ 2 ਤੇ 31 ਕਰਾਸਿੰਗ ’ਤੇ, ਮੈਕਸ ਹਸਪਤਾਲ, ਸਨੀ ਇਨਕਲੇਵ ਗੇਟ, ਆਈਆਈਐਸਈਆਰ ਚੌਕ, ਏਅਰਪੋਰਟ ਚੌਕ, ਚੀਮਾ ਬੋਇਲਰ ਚੌਕ, ਗੋਦਰੇਜ ਚੌਕ, ਗੁਰਦੁਆਰਾ ਸ਼ਹੀਦਾਂ ਚੌਕ, ਲਾਂਡਰਾਂ (2 ਚੌਕ), ਪੀਸੀਏ ਸਟੇਡੀਅਮ ਕਰਾਸਿੰਗ (ਫੇਜ਼ 9/10), ਡੇਅਰੀ ਟੀ ਪੁਆਇੰਟ (ਲਾਂਡਰਾਂ/ਬਨੂੜ ਰੋਡ), ਸੈਕਟਰ 105/106 ਵੰਡ ਵਾਲੇ ਚੌਂਕ ’ਤੇ, ਪੁਰਬ ਅਪਾਰਟਮੈਂਟਸ ਕਰਾਸਿੰਗ, ਟੀ-ਪੁਆਇੰਟ ਅਜੀਤ ਸਮਾਚਾਰ ਸੈਕਟਰ 90/ਫੇਜ਼ 8ਬੀ ਵੰਡਣ ਵਾਲੇ ਚੌਂਕ ’ਤੇ), ਫੇਜ਼-7 ਕਰਾਸਿੰਗ, ਟੀਡੀਆਈ/ਗਿਲਕੋ ਗੇਟ ਦੇ ਨੇੜੇ ਅਤੇ ਏਅਰਪੋਰਟ ਚੌਕ ਤੋਂ ਜ਼ੀਰਕਪੁਰ ਰੋਡ ’ਤੇ ਲਗਾਏ ਜਾਣਗੇ।
ਅਕਸਰ ਦੇਖਿਆ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਵਾਪਸ ਮੋਹਾਲੀ ਵਿੱਚ ਐਂਟਰੀ ਹੋਣ ਉੱਤੇ ਜ਼ਿਆਦਾਤਰ ਗੱਡੀਆਂ ਦੀ ਸਪੀਡ ਵੀ ਵਧ ਜਾਂਦੀ ਹੈ ਤੇ ਚਲਾਉਣ ਵਾਲਿਆਂ ਦੀ ਸੀਟ ਬੈਲਟ ਵੀ ਉਤਰ ਜਾਂਦੀ ਹੈ, ਜਦਕਿ ਚੰਡੀਗੜ੍ਹ ਵਿਚ ਲੋਕ ਪੂਰੀ ਤਰ੍ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਦਿਖਾਈ ਦਿੰਦੇ ਹਨ। ਪੰਜਾਬ ਵਿਚ ਦਾਖ਼ਲ ਹੁੰਦਿਆਂ ਲੋਕ ਲਾਲ ਬੱਤੀ ਦੀ ਵੀ ਪ੍ਰਵਾਹ ਨਹੀਂ ਕਰਦੇ, ਲਾਲ ਬੱਤੀਆਂ ਵੀ ਟਪਾ ਦਿੱਤੀਆਂ ਜਾਂਦੀਆਂ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਜੇਕਰ ਕਿਸੇ ਨੇ ਅਜਿਹਾ ਕੀਤਾ ਤਾਂ ਚਲਾਨ ਸਿੱਧਾ ਉਸ ਦੇ ਘਰ ਪਹੁੰਚ ਜਾਵੇਗਾ।