ਚਰਚਾਵਾਂ ਤੇ ਅਫ਼ਵਾਹਾਂ ’ਚ ਨਿੰਜਾ ਦੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’
ਚੰਡੀਗੜ੍ਹ, 21 ਅਕਤੂਬਰ ਸ਼ੇਖਰ ਰਾਏ- ਪੰਜਾਬੀ ਐਕਟਰ ਨਿੰਜਾ ਇਸ ਸਮੇਂ ਖੁਬ ਚਰਚਾ ਵਿਚ ਕਾਰਨ ਹੈ ਉਨ੍ਹਾਂ ਦੀ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’। ਇਸ ਫਿਲਮ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ ਕਿ ਇਹ ਫਿਲਮ ‘ਡਾਕੂਆਂ ਦਾ ਮੁੰਡਾ’ ਫਿਲਮ ਦਾ ਅਗਲਾ ਭਾਗ ਹੈ। ਮਿੰਟੂ ਗੁਰਸਰੀਆ […]

By : Hamdard Tv Admin
ਚੰਡੀਗੜ੍ਹ, 21 ਅਕਤੂਬਰ ਸ਼ੇਖਰ ਰਾਏ- ਪੰਜਾਬੀ ਐਕਟਰ ਨਿੰਜਾ ਇਸ ਸਮੇਂ ਖੁਬ ਚਰਚਾ ਵਿਚ ਕਾਰਨ ਹੈ ਉਨ੍ਹਾਂ ਦੀ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’। ਇਸ ਫਿਲਮ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ ਕਿ ਇਹ ਫਿਲਮ ‘ਡਾਕੂਆਂ ਦਾ ਮੁੰਡਾ’ ਫਿਲਮ ਦਾ ਅਗਲਾ ਭਾਗ ਹੈ। ਮਿੰਟੂ ਗੁਰਸਰੀਆ ਦੀ ਕਹਾਣੀ ਹੈ ਪਰ ਇਨ੍ਹਾਂ ਵਿਚੋਂ ਕੁੱਝ ਗੱਲਾਂ ਦਰਸ਼ਕਾਂ ਸਾਹਮਣੇ ਸਾਫ ਹੋਣੀਆਂ ਜ਼ਰੂਰੀ ਹਨ ਸੋ ਆਓ ਤੁਹਾਨੂੰ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਬਾਰੇ ਉਹ ਗੱਲਾਂ ਦੱਸਦੇ ਹਾਂ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ।

ਸਾਲ 2018 ਵਿੱਚ ਪੰਜਾਬੀ ਫਿਲਮ ਆਈ ਸੀ ‘ਡਾਕੂਆਂ ਦਾ ਮੁੰਡਾ’ ਜੋ ਕਿ ਮਿੰਟੂ ਗੁਰਸਰੀਆਂ ਦੀ ਜ਼ਿੰਦਗੀ ਉੱਪਰ ਅਧਾਰਿਤ ਫਿਲਮ ਸੀ। ਮਿੰਟੂ ਗੁਰਸਰੀਆਂ ਜਿੰਨਾਂ ਆਪਣੀ ਜ਼ਿੰਦਗੀ ਨੂੰ ਨਸ਼ੇ ਦੀ ਦਲਦਲ ਵਿਚ ਫੱਸ ਕੇ ਬਰਬਾਦ ਕਰ ਲਿਆ ਸੀ ਪਰ ਮਿੰਟੂ ਗੁਰਸਰੀਆ ਨੇ ਹਿੰਮਤ ਕੀਤੀ ਅਤੇ ਇਸ ਦਲਦਲ ਵਿਚੋਂ ਬਾਹਰ ਆਇਆ। ਅੱਜ ਆਪਣੀ ਕਹਾਣੀ ਨਾਲ ਬਹੁਤ ਸਾਰੇ ਲੋਕਾਂ ਨੂੰ ਨਸ਼ੇ ਦੀ ਜ਼ਿੰਦਗੀ ਵਿਚੋਂ ਬਾਹਰ ਕੱਢਣ ਦੀ ਕੋਸ਼ੀਸ਼ ਕਰ ਰਿਹਾ ਹੈ।
ਮਿੰਟੂ ਗੁਰਸਰੀਆ ਦੀ ਜ਼ਿੰਦਗੀ ਉੱਪਰ ਬਨਣ ਵਾਲੀ ‘ਡਾਕੂਆਂ ਦਾ ਮੁੰਡਾ’ ਪਹਿਲੀ ਫਿਲਮ ਸੀ। ਹਾਲਾਂਕਿ ‘ਡਾਕੂਆਂ ਦਾ ਮੁੰਡਾ 2’ ਮਿੰਟੂ ਦੀ ਕਹਾਣੀ ਨਹੀਂ ਸੀ ਅਤੇ ਹੁਣ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਜ਼ਰੂਰ ਮਿੰਟੂ ਦੀ ਕਹਾਣੀ ਹੈ ਪਰ ਉਸਦੇ ਨਾਲ ਨਾਲ ਉਸਦੇ ਸਾਥੀਆਂ ਦੀ ਦੋਸਤਾਂ ਦੀ ਵੀ ਕਹਾਣੀ ਹੈ। ਕਿਉਂਕੀ ਇਸ ਨਸ਼ੇ ਦੀ ਦਲਦਲ ਵਿਚ ਇਕਲਾ ਮਿੰਟੂ ਨਹੀਂ ਉਸਦੇ ਵਰਗੇ ਕਈ ਨੌਜਵਾਨ ਫਸੇ ਹੋਏ ਸੀ।
‘ਡਾਕੂਆਂ ਦਾ ਮੁੰਡਾ’ ਦੀ ਕਹਾਣੀ ਸਿਰਫ ਮਿੰਟੂ ਗੁਰਸਰੀਆ ਤੱਕ ਸੀਮਤ ਸੀ ਪਰ ‘ਜ਼ਿੰਦਗੀ ਜ਼ਿੰਦਾਬਾਦ’ ਵਿੱਚ ਤੁਹਾਨੂੰ 5 ਕਿਰਦਾਰਾਂ ਦੀ ਕਹਾਣੀ ਦੇਖਣ ਨੂੰ ਮਿਲਣ ਵਾਲੀ ਹੈ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਜ਼ਿੰਦਗੀ ਜ਼ਿੰਦਾਬਾਦ ਫਿਲਮ ਡਾਕੂਆਂ ਦਾ ਮੁੰਡਾ ਦਾ ਹਿੱਸਾ ਹੈ। ਬਲਕੇ ਇਹ ਆਪਣੇ ਆਪ ਵਿੱਚ ਇਕ ਵੱਖਰੀ ਫਿਲਮ ਅਤੇ ਵੱਖਰੀ ਕਹਾਣੀ ਹੈ। ਇਸਦੇ ਬਾਰੇ ਮਿੰਟੂ ਗੁਰਸਰੀਆ ਖੁਦ ਆਖਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇੰਨੀਆਂ ਘਟਨਾਵਾਂ ਵਾਪਰੀਆਂ ਨੇ ਕਿ ਉਹ ਬਹੁਤ ਸਾਰੀਆਂ ਕਹਾਣੀ ਲਿੱਖ ਅਤੇ ਫਿਲਮਾ ਸਕਦੇ ਹਨ।
ਇਸ ਵਾਰੀ ਤੁਹਾਨੂੰ ਨਿੰਜਾ ਮਿੰਟੂ ਗੁਰਸਰੀਆ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣ ਵਾਲਾ ਹੈ ਅਤੇ ਮਿੰਟੂ ਦੇ ਸਾਥੀਆਂ ਦੋਸਤਾਂ ਦੇ ਕਿਰਦਾਰ ਵਿਚ ਤੁਹਾਨੂੰ ਰਾਜੀਵ ਠਾਕੁਰ, ਅਮ੍ਰਿਤ ਅੰਬੀ, ਸੁਖਦੀਪ ਸੁੱਖ, ਯਾਦ ਗਰੇਵਾਲ ਅਤੇ ਵੱਡਾ ਗਰੇਵਾਲ ਦਿਖਾਈ ਦੇਣ ਵਾਲੇ ਹਨ।ਇਸ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਕਿਸੇ ਵਿਅਕਤੀ ਵਿਸ਼ੇਸ਼ ਦੀ ਕਹਾਣੀ ਨਹੀਂ ਕਿਸੇ ਹਿਰੋ ਦੀ ਕਹਾਣੀ ਨਹੀਂ ਹਨੇਰੇ ਅਤੇ ਚਾਨਣ ਦੀ ਕਹਾਣੀ ਹੈ। ਹਾਰ ਤੋਂ ਬਾਅਦ ਮਿਲੀ ਇਕ ਜਿੱਤ ਦੀ ਕਹਾਣੀ ਹੈ।
ਨਵੀਂ ਸਵੇਰ ਇਕ ਜ਼ਿਦਗੀ ਦੀ ਕਹਾਣੀ ਹੈ। ਜਿਸਦੇ ਵਿਚ ਤੁਹਾਨੂੰ 5 ਅਜਿਹੇ ਦੋਸਤ ਦਿਖਾਈ ਦੇਣਗੇ ਜਿੰਨਾ ਆਪਣੀ ਜ਼ਿੰਦਗੀ ਨੂੰ ਨਰਕ ਦੇ ਰਾਹ ਪਾਇਆ ਉਨ੍ਹਾਂ ਵਿਚੋਂ ਕੌਣ ਮੁੜ ਪਾਇਆ ਕੌਣ ਨਹੀਂ ਇਹ ਜਾਨਣ ਲਈ ਤੁਸੀਂ 27 ਅਕਤੂਬਰ ਨੂੰ ਇਹ ਫਿਲਮ ਸਿਨੇਮਾ ਘਰਾਂ ਵਿਚ ਦੇਖਣ ਜਾ ਸਕਦੇ ਹੋ।


