ਗਾਜ਼ਾ ਤੋਂ ਆਏ ਲੋਕਾਂ ਲਈ ਦਰਵਾਜ਼ੇ ਨਾ ਖੋਲ੍ਹਣ ’ਤੇ ਇਸਲਾਮਿਕ ਦੇਸ਼ਾਂ ’ਤੇ ਨਿੱਕੀ ਹੇਲੀ ਭੜਕੀ
ਵਾਸ਼ਿੰਗਟਨ, 16 ਅਕਤੂਬਰ, ਨਿਰਮਲ : ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੀ ਨਿੱਕੀ ਹੈਲੀ ਨੇ ਇਸਲਾਮਿਕ ਦੇਸ਼ਾਂ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ’ਤੇ ਗਾਜ਼ਾ ਤੋਂ ਭੱਜਣ ਵਾਲੇ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਨਾ ਖੋਲ੍ਹਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ, ਹੇਲੀ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਕਰਨ ਨੂੰ ਲੈ ਕੇ ਅਮਰੀਕਾ ਦੇ […]
By : Hamdard Tv Admin
ਵਾਸ਼ਿੰਗਟਨ, 16 ਅਕਤੂਬਰ, ਨਿਰਮਲ : ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੀ ਨਿੱਕੀ ਹੈਲੀ ਨੇ ਇਸਲਾਮਿਕ ਦੇਸ਼ਾਂ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ’ਤੇ ਗਾਜ਼ਾ ਤੋਂ ਭੱਜਣ ਵਾਲੇ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਨਾ ਖੋਲ੍ਹਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ, ਹੇਲੀ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਕਰਨ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ’ਤੇ ਵੀ ਤੰਜ ਕੱਸਿਆ। ਉਨ੍ਹਾਂ ਨੇ ਈਰਾਨ ’ਤੇ ਹਮਾਸ ਨੂੰ ਮਜ਼ਬੂਤ ਕਰਨ ਦਾ ਦੋਸ਼ ਵੀ ਲਗਾਇਆ ਹੈ।
ਨਿੱਕੀ ਹੇਲੀ ਨੇ ਫਲਸਤੀਨੀ ਨਾਗਰਿਕਾਂ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਬੇਕਸੂਰ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਜੋ ਵੀ ਹੋ ਰਿਹਾ ਹੈ, ਉਸ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਪਰ ਹੁਣ ਅਰਬ ਦੇਸ਼ ਕਿੱਥੇ ਹਨ? ਕਤਰ ਕਿੱਥੇ ਹੈ? ਲੇਬਨਾਨ ਕਿੱਥੇ ਹੈ? ਜਾਰਡਨ ਕਿੱਥੇ ਹੈ? ਮਿਸਰ ਕਿੱਥੇ ਹੈ? ਕੀ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਸਾਲ ਮਿਸਰ ਨੂੰ ਅਰਬਾਂ ਡਾਲਰ ਦਿੰਦੇ ਹਾਂ? ਉਹ ਆਪਣੇ ਦਰਵਾਜ਼ੇ ਕਿਉਂ ਨਹੀਂ ਖੋਲ੍ਹ ਰਹੇ ਹਨ? ਆਖਿਰ ਉਹ ਫਲਸਤੀਨੀਆਂ ਦੀ ਮਦਦ ਕਿਉਂ ਨਹੀਂ ਕਰ ਰਹੇ?
ਨਿੱਕੀ ਹੇਲੀ ਨੇ ਜਵਾਬ ਦਿੱਤਾ, ‘ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਰੱਖ ਸਕਦੇ। ਨਾ ਹੀ ਉਹ ਹਮਾਸ ਨੂੰ ਆਪਣੇ ਆਲੇ-ਦੁਆਲੇ ਚਾਹੁੰਦੇ ਹਨ। ਅਰਬ ਦੇਸ਼, ਫਲਸਤੀਨ ਦੀ ਮਦਦ ਲਈ ਕੁਝ ਨਹੀਂ ਕਰ ਰਹੇ ਹਨ, ਕਿਉਂਕਿ ਉਹ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ ਕਿ ਕੀ ਸਹੀ ਹੈ ਜਾਂ ਕੀ ਚੰਗਾ ਹੈ। ਉਹ ਉਨ੍ਹਾਂ ਲੋਕਾਂ (ਗਾਜ਼ਾ) ਦੇ ਆਲੇ-ਦੁਆਲੇ ਵੀ ਨਹੀਂ ਚਾਹੁੰਦੇ ਹਨ। ਹੇਲੀ ਨੇ ਅੰਦਾਜ਼ਾ ਲਗਾਇਆ ਕਿ ਆਉਣ ਵਾਲੇ ਦਿਨਾਂ ਵਿਚ ਇਸਲਾਮਿਕ ਦੇਸ਼ ਵੀ ਇਸ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਉਣਗੇ।