Begin typing your search above and press return to search.

ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਦੀ ਰੇਡ

ਮੋਗਾ ਵਿਚ ਕਈ ਥਾਵਾਂ ’ਤੇ ਵੀ ਛਾਪੇਮਾਰੀਕੋਟਕਪੂਰਾ, 12 ਮਾਰਚ, ਨਿਰਮਲ : ਕੋਟਕਪੂਰਾ ਵਿਚ ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਨੇ ਮੋਗਾ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।ਫਰੀਦਕੋਟ ਦੇ ਕੋਟਕਪੂਰਾ ਵਿਚ ਮੰਗਲਵਾਰ ਸਵੇਰੇ ਐਨਆਈਏ ਦੀ ਟੀਮ ਨੇ ਕਾਰੋਬਾਰੀ ਦੇ ਘਰ ’ਤੇ ਛਾਪਾਮਾਰੀ ਕੀਤੀ। ਇਹ ਜਾਂਚ ਪਿਛਲੇ ਕਈ ਘੰਟੇ ਤੋਂ […]

NIA raid at the house of a businessman who runs a mill
X

Editor EditorBy : Editor Editor

  |  12 March 2024 4:20 AM IST

  • whatsapp
  • Telegram

ਮੋਗਾ ਵਿਚ ਕਈ ਥਾਵਾਂ ’ਤੇ ਵੀ ਛਾਪੇਮਾਰੀ
ਕੋਟਕਪੂਰਾ, 12 ਮਾਰਚ, ਨਿਰਮਲ : ਕੋਟਕਪੂਰਾ ਵਿਚ ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਨੇ ਮੋਗਾ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।ਫਰੀਦਕੋਟ ਦੇ ਕੋਟਕਪੂਰਾ ਵਿਚ ਮੰਗਲਵਾਰ ਸਵੇਰੇ ਐਨਆਈਏ ਦੀ ਟੀਮ ਨੇ ਕਾਰੋਬਾਰੀ ਦੇ ਘਰ ’ਤੇ ਛਾਪਾਮਾਰੀ ਕੀਤੀ। ਇਹ ਜਾਂਚ ਪਿਛਲੇ ਕਈ ਘੰਟੇ ਤੋਂ ਜਾਰੀ ਹੈ ਅਤੇ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਦੱਸਦੇ ਚਲੀਏ ਕਿ ਮੰਗਲਵਾਰ ਸਵੇਰੇ ਲਗਭਗ ਛੇ ਵਜੇ ਐਨਆਈਏ ਦੀ ਟੀਮ ਵਲੋਂ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਅਧਿਕਾਰੀਆਂ ਦੁਆਰਾ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲੇਕਿਨ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਦੇ ਨਾਲ Çਲੰਕ ਨਿਕਲਣ ਦੇ ਚਲਦਿਆਂ ਐਨਆਈਏ ਨੇ ਉਸ ਦੇ ਘਰ ਰੇਡ ਮਾਰੀ

ਫਿਲਹਾਲ ਐਨਆਈਏ ਟੀਮ ਜਾਂਚ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿਚ ਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ ਐਨਆਈਏ ਨੇ ਰੇਡ ਮਾਰੀ। ਟੀਮ ਰਵਿੰਦਰ ਦੇ ਨਾਂ ’ਤੇ ਚਲ ਰਹੇ ਮੋਬਾਈਲ ਨੰਬਰ ਦੇ ਬਾਰੇ ਵਿਚ ਜਾਣਕਾਰੀ ਲੈਣ ਪਹੁੰਚੀ ਸੀ। ਮੋਗਾ ਦੇ ਚੌਗਾਵਾਂ ਵਿਚ ਵੀ ਟੀਮ ਨੇ ਇੱਕ ਘਰ ਵਿਚ ਰੇਡ ਮਾਰੀ।

ਇਹ ਖ਼ਬਰ ਵੀ ਪੜ੍ਹੋ

ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੀ ਬਿਸ਼ਣੂਪਰ ਲੋਕ ਸਭਾ ਸੀਟ ਤੋਂ ਸਾਬਕਾ-ਪਤਨੀ ਇੱਕ ਦੂਜੇ ਖ਼ਿਲਾਫ ਚੋਣ ਲੜਨਗੇ।
ਲੋਕ ਸਭਾ ਚੋਣ 2024 ਲਈ ਐਤਵਾਰ ਨੂੰ ਮਮਤਾ ਬੈਨਰਜੀ ਦੀ ਟੀਐਮਸੀ ਨੇ ਸਾਰੀ 42 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਵਿਚ ਬਿਸ਼ਣੂਪੁਰ ਤੋਂ ਸੁਜਾਤਾ ਮੋਡਲ ਨੂੰ ਉਤਾਰਿਆ ਗਿਆ। 2 ਮਾਰਚ ਨੂੰ ਆਈ ਭਾਜਪਾ ਦੀ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਵਿਚ ਇਸੇ ਸੀਟ ਤੋਂ ਉਨ੍ਹਾਂ ਦੇ ਸਾਬਕਾ ਪਤੀ ਸੌਮਿੱਤਰ ਖਾਨ ਨੂੰ ਉਤਾਰਿਆ ਗਿਆ।
ਟੀਐਮਸੀ ਨੇਤਾ ਸੁਜਾਤਾ ਤਲਾਕ ਤੋਂ ਪਹਿਲਾਂ ਅਪਣੇ ਪਤੀ ਸੌਮਿੱਤਰ ਦੇ ਨਾਲ ਬੀਜੇਪੀ ਵਿਚ ਸੀ। 2021 ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਨੇ ਟੀਐਮਸੀ ਜਵਾਇਨ ਕੀਤੀ ਸੀ। ਇਸ ਤੋਂ ਨਰਾਜ਼ ਹੋ ਕੇ ਸੌਮਿੱਤਰ ਨੇ ਕੈਮਰੇ ’ਤੇ ਐਲਾਨ ਕੀਤਾ ਸੀ ਕਿ ਹੁਣ ਉਹ ਲੋਕ ਅਲੱਗ ਹੋ ਰਹੇ ਹਨ।
2019 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੌਮਿੱਤਰ ਖਾਨ ਵੀ ਟੀਐਮਸੀ ਵਿਚ ਹੀ ਸੀ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਬਿਸ਼ਣੂਪੁਰ ਲੋਕ ਸਭਾ ਸੀਟ ਤੋਂ ਟਿਕਟ ਮਿਲਿਆ ਸੀ। ਉਹ ਚੋਣ ਵੀ ਜਿੱਤੇ ਸੀ। ਇਸ ਵਿਚ ਸੁਜਾਤਾ ਨੇ ਉਨ੍ਹਾਂ ਲਈ ਪ੍ਰਚਾਰ ਵੀ ਕੀਤਾ ਸੀ। ਵਿਧਾਨ ਸਭਾ ਚੋਣ 2021 ਵਿਚ ਟੀਐਮਸੀ ਨੇ ਸੁਜਾਤਾ ਨੂੰ ਅਰਾਮਬਾਗ ਤੋਂ ਉਮੀਦਵਾਰ ਬਣਾਇਆ ਗਿਆ ਸੀ। ਲੇਕਿਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸੁਜਾਤਾ ਨੇ 21 ਦਸੰਬਰ 2020 ਨੂੰ ਟੀਐਮਸੀ ਦੇ ਸੀਨੀਅਰ ਨੇਤਾ ਅਤੇ ਐਮਪੀ ਸੌਗਤ ਰਾਏ ਦੀ ਮੌਜੂਦਗੀ ਵਿਚ ਪਾਰਟੀ ਜਵਾਇਨ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ਦੀ ਡਰਟੀ ਪੌਲੀਟਿਕਸ ਕਾਰਨ ਤ੍ਰਿਣੂਮਨ ਨਾਲ ਜੁੜਨ ਦਾ ਫੈਸਲਾ ਕੀਤਾ। ਬੀਜੇਪੀ ਲੁਭਾਵਣੇ ਸੁਪਨੇ ਦਿਖਾ ਕੇ ਦੂਜੀ ਪਾਰਟੀਆਂ ਦੇ ਨੇਤਾਵਾਂ ਨੂੰ ਅਪਣੀ ਵੱਲ ਖਿੱਚ ਰਹੀ ਹੈ। ਬੀਜੇਪੀ ਵਲੋਂ ਨੇਤਾਵਾਂ ਨੂੰ ਚੰਗੀ ਪੋਸਟ ਦੇਣ ਅਤੇ ਕੁਝ ਨੇਤਾਵਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it