ਅਮਰੀਕਾ ’ਚ ਬਜ਼ੁਰਗ ਸਿੱਖ ਦੇ ਕਾਤਲ ’ਤੇ ਲੱਗੇ ਹੇਟ ਕਰਾਈਮ ਦੇ ਦੋਸ਼
ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਦਾ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਵਿਅਕਤੀ ’ਤੇ ਹੁਣ ਹੇਟ ਕਰਾਈਮ ਯਾਨੀ ਨਸਲੀ ਅਪਰਾਧ ਦੇ ਦੋਸ਼ ਆਇਦ ਕਰ ਦਿੱਤੇ ਗਏ। ਮੁਲਜ਼ਮ ’ਤੇ ਪਹਿਲਾਂ ਕਤਲ, ਹਮਲਾ ਕਰਨ ਅਤੇ ਬਿਨਾ ਲਾਇਸੰਸ ਦੇ ਗੱਡੀ ਚਲਾਉਣ ਦਾ ਦੋਸ਼ ਲੱਗਾ ਸੀ, ਪਰ ਹੁਣ ਉਸ ’ਤੇ ਹੇਟ ਕਰਾਈਮ ਦਾ ਦੋਸ਼ ਵੀ […]
By : Editor Editor
ਨਿਊਯਾਰਕ, (ਹਮਦਰਦ ਨਿਊਜ਼ ਸਰਵਿਸ) : ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਦਾ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਵਿਅਕਤੀ ’ਤੇ ਹੁਣ ਹੇਟ ਕਰਾਈਮ ਯਾਨੀ ਨਸਲੀ ਅਪਰਾਧ ਦੇ ਦੋਸ਼ ਆਇਦ ਕਰ ਦਿੱਤੇ ਗਏ। ਮੁਲਜ਼ਮ ’ਤੇ ਪਹਿਲਾਂ ਕਤਲ, ਹਮਲਾ ਕਰਨ ਅਤੇ ਬਿਨਾ ਲਾਇਸੰਸ ਦੇ ਗੱਡੀ ਚਲਾਉਣ ਦਾ ਦੋਸ਼ ਲੱਗਾ ਸੀ, ਪਰ ਹੁਣ ਉਸ ’ਤੇ ਹੇਟ ਕਰਾਈਮ ਦਾ ਦੋਸ਼ ਵੀ ਲਾ ਦਿੱਤਾ ਗਿਆ।
ਬਜ਼ੁਰਗ ਸਿੱਖ ਜਸਮੇਰ ਸਿੰਘ ’ਤੇ ਨਿਊਯਾਰਕ ਵਿੱਚ ਬੀਤੇ ਦਿਨੀਂ ਗਿਲਬਰਟ ਔਗਸਟਿਨ ਨਾਂ ਦੇ ਵਿਅਕਤੀ ਨੇ ਹਮਲਾ ਕੀਤਾ ਸੀ।
ਬੁਰੀ ਤਰ੍ਹਾਂ ਕੁੱਟਮਾਰ ਕਾਰਨ ਗੰਭੀਰ ਜ਼ਖਮੀ ਹੋਏ ਜਸਮੇਰ ਸਿੰਘ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ। ਗਿਲਬਰਟ ’ਤੇ ਹੁਣ ਹੇਟ ਕਰਾਈਮ ਦੇ ਦੋਸ਼ ਵੀ ਆਇਦ ਕਰ ਦਿੱਤੇ ਗਏ।
ਮੁਲਜ਼ਮ ਹਾਲ ਹੀ ਵਿੱਚ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸ ’ਤੇ 20 ਮਾਮਲਿਆਂ ਵਿੱਚ ਦੋਸ਼ ਤੈਅ ਕੀਤਾ ਗਿਆ। ਕਵੀਨਸ ਡਿਸਟ੍ਰਿਕਟ ਅਟਾਰਨੀ ਮੇÇਲੰਦਾ ਕਾਰਟਜ ਨੇ ਕਿਹਾ ਕਿ ਇਹ ਦੋ ਗੱਡੀਆਂ ਦਰਮਿਆਨ ਟੱਕਰ ਦਾ ਮਾਮਲਾ ਹੈ, ਜੋ ਨਫ਼ਤਰੀ ਭਾਸ਼ਾ ਅਤੇ ਹਿੰਸਾ ਤੱਕ ਪਹੁੰਚ ਗਿਆ। ਇਹ ਨਫ਼ਰਤ ਹੀ ਇਸ ਘਟਨਾ ਦਾ ਕਾਰਨ ਬਣੀ।
ਦੱਸ ਦੇਈਏ ਕਿ ਭਾਰਤੀ ਮੂਲ ਦੇ 66 ਸਾਲਾ ਸਿੱਖ ਜਸਮੇਰ ਸਿੰਘ ਅਤੇ ਔਗਸਟਿਨ ਦੀ ਕਾਰ ਆਪਸ ਵਿੱਚ ਟਕਰਾਅ ਗਈ ਸੀ। ਹਾਦਸੇ ਕਾਰਨ ਦੋਵੇਂ ਕਾਰਾਂ ਰਗੜੀਆਂ ਗਈਆਂ। ਇਸ ’ਤੇ ਔਗਸਟਿਨ ਅੱਗ ਬਬੂਲਾ ਹੋ ਗਿਆ। ਜਸਮੇਰ ਸਿੰਘ ਨੇ ਜਦੋਂ 911 ’ਤੇ ਕਾਲ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਉਸ ਦਾ ਫੋਨ ਵੀ ਖੋਹ ਲਿਆ। ਔਗਸਟਿਨ ਕੋਲੋਂ ਆਪਣਾ ਫੋਨ ਲੈਣ ਲਈ ਜਦੋਂ ਜਸਮੇਰ ਸਿੰਘ ਉਸ ਦੇ ਪਿੱਛਾ ਜਾਣ ਲੱਗਾ ਤਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਹਾਲਾਂਕਿ ਬਜ਼ੁਰਗ ਸਿੱਖ ਨੇ ਔਗਸਟਿਨ ਕੋਲੋਂ ਕਿਸੇ ਤਰ੍ਹਾਂ ਆਪਣਾ ਫੋਨ ਵਾਪਸ ਲੈ ਲਿਆ ਤੇ ਉਹ ਵਾਪਸ ਆਪਣੀ ਕਾਰ ਨੇੜੇ ਚਲਾ ਗਿਆ।
ਇਸ ਮਗਰੋਂ ਗੁੱਸੇ ਵਿੱਚ ਆਏ ਔਗਸਟਿਨ ਨੇ ਉਸ ਦੇ ਚੇਹਰੇ ’ਤੇ ਬੇਰਹਿਮੀ ਨਾਲ ਤਿੰਨ ਘਸੁੰਨ ਮਾਰੇ। ਇਸ ਕਾਰਨ ਜਸਮੇਰ ਸਿੰਘ ਜ਼ਮੀਨ ’ਤੇ ਡਿੱਗ ਗਏ ਤੇ ਉਨ੍ਹਾਂ ਦੇ ਸਿਰ ’ਚ ਵੀ ਗੁੱਝੀ ਸੱਟ ਲੱਗੀ।