Begin typing your search above and press return to search.

ਨਵਵਿਆਹੁਤਾ ਨੂੰ ਕੈਨੇਡਾ ਲਿਜਾ ਕੇ ਦਾਜ ਲਈ ਕੀਤਾ ਤੰਗ, ਦੋ ’ਤੇ ਪਰਚਾ

ਲੁਧਿਆਣਾ, 3 ਅਕਤੂਬਰ , ਹ.ਬ. : ਐਨਆਰਆਈ ਨੌਜਵਾਨ ਆਪਣੀ ਪਤਨੀ ਨੂੰ ਕੈਨੇਡਾ ਲੈ ਗਿਆ ਅਤੇ ਉਥੇ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਰਿਹਾ। ਦੋਸ਼ੀ ਰਿਸ਼ਬ ਜੈਨ ਨੂੰ ਉਸਦੇ ਪਿਤਾ ਸਵਤੰਤਰ ਵਿਜੇ ਜੈਨ ਨੇ ਵੀ ਉਸ ਦਾ ਸਾਥ ਦਿੱਤਾ, ਜੋ ਵਿਆਹੁਤਾ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦਾ ਰਿਹਾ। ਭਾਰਤ ਆਉਣ ਤੋਂ ਬਾਅਦ ਵਿਆਹੁਤਾ ਨੇ ਥਾਣਾ […]

ਨਵਵਿਆਹੁਤਾ ਨੂੰ ਕੈਨੇਡਾ ਲਿਜਾ ਕੇ ਦਾਜ ਲਈ ਕੀਤਾ ਤੰਗ, ਦੋ ’ਤੇ ਪਰਚਾ
X

Hamdard Tv AdminBy : Hamdard Tv Admin

  |  2 Oct 2023 10:58 PM GMT

  • whatsapp
  • Telegram


ਲੁਧਿਆਣਾ, 3 ਅਕਤੂਬਰ , ਹ.ਬ. : ਐਨਆਰਆਈ ਨੌਜਵਾਨ ਆਪਣੀ ਪਤਨੀ ਨੂੰ ਕੈਨੇਡਾ ਲੈ ਗਿਆ ਅਤੇ ਉਥੇ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਰਿਹਾ। ਦੋਸ਼ੀ ਰਿਸ਼ਬ ਜੈਨ ਨੂੰ ਉਸਦੇ ਪਿਤਾ ਸਵਤੰਤਰ ਵਿਜੇ ਜੈਨ ਨੇ ਵੀ ਉਸ ਦਾ ਸਾਥ ਦਿੱਤਾ, ਜੋ ਵਿਆਹੁਤਾ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦਾ ਰਿਹਾ। ਭਾਰਤ ਆਉਣ ਤੋਂ ਬਾਅਦ ਵਿਆਹੁਤਾ ਨੇ ਥਾਣਾ ਮਹਿਲਾ ਸੈੱਲ ’ਚ ਸ਼ਿਕਾਇਤ ਦਰਜ ਕਰਵਾਈ।

ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਵਿਆਹੁਤਾ ਛਵੀ ਜੈਨ ਦੇ ਪਤੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਛਵੀ ਜੈਨ ਦੇ ਪਿਤਾ ਰਾਕੇਸ਼ ਜੈਨ ਨੇ ਦੱਸਿਆ ਕਿ ਬੇਟੀ ਦਾ ਵਿਆਹ ਨਵੰਬਰ 2020 ’ਚ ਦੋਸ਼ੀ ਰਿਸ਼ਬ ਜੈਨ ਨਾਲ ਹੋਇਆ ਸੀ। ਵਿਆਹ ਤੋਂ ਇਕ ਸਾਲ ਬਾਅਦ ਜਵਾਈ ਛਵੀ ਨਾਲ ਕੈਨੇਡਾ ਚਲਾ ਗਿਆ।

ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਦੋਵਾਂ ਧਿਰਾਂ ਦੇ ਲੋਕਾਂ ਦੀ ਗੱਲ ਸੁਣਨ ਤੋਂ ਬਾਅਦ ਹੁਣ ਪੁਲਸ ਨੇ ਦੋਸ਼ੀ ਰਿਸ਼ਬ ਜੈਨ ਅਤੇ ਉਸ ਦੇ ਪਿਤਾ ਸੁਤੰਤਰ ਵਿਜੇ ਜੈਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਰਾਕੇਸ਼ ਨੇ ਦੱਸਿਆ ਕਿ ਫਿਲਹਾਲ ਬੇਟੀ ਕੈਨੇਡਾ ’ਚ ਰਹਿ ਰਹੀ ਹੈ।

Next Story
ਤਾਜ਼ਾ ਖਬਰਾਂ
Share it