Begin typing your search above and press return to search.

ਲਓ ਜੀ, ਪੰਜਾਬ ’ਚ ਆ ਗਈ ਇਕ ਹੋਰ ਨਵੀਂ ਸਿਆਸੀ ਪਾਰਟੀ

ਖਡੂਰ ਸਾਹਿਬ : ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਏ, ਜਿੱਥੇ ਕਈ ਪਾਰਟੀਆਂ ਸਿਆਸੀ ਮੈਦਾਨ ਵਿਚ ਉਤਰੀਆਂ ਹੋਈਆਂ ਨੇ, ਉਥੇ ਹੀ ਹੁਣ ਇਕ ਹੋਰ ਨਵੀਂ ਸਿਆਸੀ ਪਾਰਟੀ ਹੋਂਦ ਵਿਚ ਆ ਗਈ ਐ, ਜਿਸ ਵੱਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਗਿਆ ਏ। ਇਸ ਨਵੀਂ ਪਾਰਟੀ […]

new political party punjab
X

Makhan ShahBy : Makhan Shah

  |  18 March 2024 2:22 PM IST

  • whatsapp
  • Telegram

ਖਡੂਰ ਸਾਹਿਬ : ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਏ, ਜਿੱਥੇ ਕਈ ਪਾਰਟੀਆਂ ਸਿਆਸੀ ਮੈਦਾਨ ਵਿਚ ਉਤਰੀਆਂ ਹੋਈਆਂ ਨੇ, ਉਥੇ ਹੀ ਹੁਣ ਇਕ ਹੋਰ ਨਵੀਂ ਸਿਆਸੀ ਪਾਰਟੀ ਹੋਂਦ ਵਿਚ ਆ ਗਈ ਐ, ਜਿਸ ਵੱਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਗਿਆ ਏ। ਇਸ ਨਵੀਂ ਪਾਰਟੀ ਦਾ ਨਾਮ ‘ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਰੱਖਿਆ ਗਿਆ ਏ ਅਤੇ ਇਸ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਏ।

ਪੰਜਾਬ ਵਿਚ ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਨਾਂਅ ਦੀ ਇਕ ਹੋਰ ਨਵੀਂ ਸਿਆਸੀ ਪਾਰਟੀ ਹੋਂਦ ਵਿਚ ਆਈ ਐ, ਜਿਸ ਵੱਲੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਏ। ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਡਾ. ਦਿਲਬਾਗ ਸਿੰਘ ਦਾਰਾਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ, ਜਦਕਿ ਬਾਕੀ ਹਲਕਿਆਂ ਤੋਂ ਵੀ ਜਲਦ ਉਮੀਦਵਾਰ ਐਲਾਨੇ ਜਾਣਗੇ।

ਪਾਰਟੀ ਵੱਲੋਂ ਪਿੰਡ ਦਾਰਾਪੁਰ ਵਿਖੇ ਸਾਬਕਾ ਸਰਪੰਚ ਰਵੇਲ ਸਿੰਘ ਦਾਰਾਪੁਰ ਦੀ ਅਗਵਾਈ ਵਿਚ ਭਰਵਾਂ ਇਕੱਠ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਤੋਂ ਬਾਬਾ ਮੇਘਨਾਥ ਨੇ ਦੱਸਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਵੱਲੋਂ ਦਲਿਤਾਂ ਦੀ ਗੱਲ ਨਹੀਂ ਸੁਣੀ ਜਾਂਦੀ, ਜਿਸ ਕਰਕੇ ਵੱਖਰੀ ਪਾਰਟੀ ਬਣਾਉਣ ਦੀ ਲੋੜ ਮਹਿਸੂਸ ਹੋਈ ਜੋ ਭਾਈਚਾਰੇ ਦੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਉਠਾਏਗੀ।

ਇਸੇ ਤਰ੍ਹਾਂ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਡਾ. ਦਿਲਬਾਗ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਸਾਰੇ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਏ ਅਤੇ ਹੋਰ ਵੀ ਭਾਈਵਾਲ ਜਥੇਬੰਦੀਆਂ ਉਨ੍ਹਾਂ ਦਾ ਸਾਥ ਦੇ ਰਹੀਆਂ ਨੇ। ਦੱਸ ਦਈਏ ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਪਾਲ ਸਿੰਘ ਰੰਘਰੇਟਾ ਸਮੇਤ ਹੋਰ ਵੱਡੀ ਗਿਣਤੀ ਵਿਚ ਪਾਰਟੀ ਸਮਰਥਕ ਮੌਜੂਦ ਸਨ।

Next Story
ਤਾਜ਼ਾ ਖਬਰਾਂ
Share it