ਇਲੈਕਟੋਰਲ ਬਾਂਡ ਨਾਲ ਸਬੰਧਤ ਨਵੇਂ ਅੰਕੜੇ ਜਾਰੀ ਕੀਤੇ, ਪੜ੍ਹੋ ਪੂਰੀ ਜਾਣਕਾਰੀ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਐਤਵਾਰ ਨੂੰ ਇਲੈਕਟੋਰਲ ਬਾਂਡਸ ਨੂੰ ਲੈ ਕੇ ਕੁਝ ਨਵੀਂ ਜਾਣਕਾਰੀ ਸਾਂਝੀ ਕੀਤੀ। ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ 'ਤੇ ਵਿਅਕਤੀਆਂ ਦੁਆਰਾ ਖਰੀਦੇ ਅਤੇ ਸਿਆਸੀ ਪਾਰਟੀਆਂ ਦੁਆਰਾ ਕੈਸ਼ ਕੀਤੇ ਗਏ ਚੋਣ ਬਾਂਡ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਇਹ ਖ਼ਬਰ ਵੀ ਪੜ੍ਹੋ : ਹੁਣ ED ਨੇ ਕੇਜਰੀਵਾਲ ਨੂੰ ਭੇਜਿਆ ਨਵਾਂ ਸੰਮਨ […]

By : Editor (BS)
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਐਤਵਾਰ ਨੂੰ ਇਲੈਕਟੋਰਲ ਬਾਂਡਸ ਨੂੰ ਲੈ ਕੇ ਕੁਝ ਨਵੀਂ ਜਾਣਕਾਰੀ ਸਾਂਝੀ ਕੀਤੀ। ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ 'ਤੇ ਵਿਅਕਤੀਆਂ ਦੁਆਰਾ ਖਰੀਦੇ ਅਤੇ ਸਿਆਸੀ ਪਾਰਟੀਆਂ ਦੁਆਰਾ ਕੈਸ਼ ਕੀਤੇ ਗਏ ਚੋਣ ਬਾਂਡ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ : ਹੁਣ ED ਨੇ ਕੇਜਰੀਵਾਲ ਨੂੰ ਭੇਜਿਆ ਨਵਾਂ ਸੰਮਨ
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਪੁੱਤਰ ਨੂੰ ਜਨਮ
ਇਸ ਤੋਂ ਪਹਿਲਾਂ ਵੀਰਵਾਰ ਨੂੰ ਚੋਣ ਕਮਿਸ਼ਨ ਨੇ ਇਲੈਕਟੋਰਲ ਬਾਂਡ ਨਾਲ ਸਬੰਧਤ ਵੇਰਵਿਆਂ ਨੂੰ ਆਪਣੀ ਵੈੱਬਸਾਈਟ 'ਤੇ ਪੋਸਟ ਕੀਤਾ ਸੀ। 15 ਫਰਵਰੀ ਨੂੰ ਆਪਣੇ ਇਤਿਹਾਸਕ ਫੈਸਲੇ ਵਿੱਚ, SC ਨੇ ਇਲੈਕਟੋਰਲ ਬਾਂਡ ਸਕੀਮ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਸੀ। ਇਲੈਕਟੋਰਲ ਬਾਂਡ ਸਕੀਮ 2 ਜਨਵਰੀ, 2018 ਨੂੰ ਸ਼ੁਰੂ ਕੀਤੀ ਗਈ ਸੀ। ਇਸ ਬਾਂਡ ਦੀ ਪਹਿਲੀ ਵਿਕਰੀ ਮਾਰਚ 2018 ਵਿੱਚ ਹੋਈ ਸੀ।
ਪਿਛਲੇ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਚੋਣ ਬਾਂਡ ਖਰੀਦਣ ਵਾਲੀਆਂ ਪ੍ਰਮੁੱਖ ਕੰਪਨੀਆਂ ਦੇ ਵੇਰਵੇ ਇਸ ਪ੍ਰਕਾਰ ਹਨ…
- ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ - 1,368 ਕਰੋੜ ਰੁਪਏ
- ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟ੍ਰਕਚਰ ਲਿਮਿਟੇਡ - 966 ਕਰੋੜ ਰੁਪਏ
- ਕਵਿੱਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ - 410 ਕਰੋੜ ਰੁਪਏ
- ਵੇਦਾਂਤਾ ਲਿਮਿਟੇਡ - 400 ਕਰੋੜ ਰੁਪਏ
- ਹਲਦੀਆ ਐਨਰਜੀ ਲਿਮਿਟੇਡ - 377 ਕਰੋੜ ਰੁਪਏ
- ਭਾਰਤੀ ਗਰੁੱਪ - 247 ਕਰੋੜ ਰੁਪਏ
- ਐਸੇਲ ਮਾਈਨਿੰਗ ਐਂਡ ਇੰਡਸਟਰੀਜ਼ ਲਿਮਿਟੇਡ - 224 ਕਰੋੜ ਰੁਪਏ
- ਪੱਛਮੀ ਯੂਪੀ ਪਾਵਰ ਟ੍ਰਾਂਸਮਿਸ਼ਨ - 220 ਕਰੋੜ ਰੁਪਏ
- ਕਵੇਂਟਰ ਫੂਡਪਾਰਕ ਇਨਫਰਾ ਲਿਮਿਟੇਡ - 194 ਕਰੋੜ ਰੁਪਏ
- ਮਦਨਲਾਲ ਲਿਮਿਟੇਡ - 185 ਕਰੋੜ ਰੁਪਏ
- ਡੀਐਲਐਫ ਗਰੁੱਪ - 170 ਕਰੋੜ
ਰੁਪਏ - ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ - 162 ਕਰੋੜ ਰੁਪਏ - ਉਤਕਲ ਐਲੂਮਿਨਾ ਇੰਟਰਨੈਸ਼ਨਲ - 145.3 ਕਰੋੜ ਰੁਪਏ
- ਜਿੰਦਲ ਸਟੀਲ ਐਂਡ ਪਾਵਰ ਲਿਮਿਟੇਡ - 123 ਕਰੋੜ ਰੁਪਏ
- ਬਿਰਲਾ ਕਾਰਬਨ ਇੰਡੀਆ - 105 ਕਰੋੜ ਕਰੋੜ ਰੁਪਏ
- ਰੁੰਗਟਾ ਸੰਨਜ਼ - 100 ਕਰੋੜ ਰੁਪਏ
- ਡਾਕਟਰ ਰੈੱਡੀਜ਼ - 80 ਕਰੋੜ ਰੁਪਏ
- ਪਿਰਾਮਲ ਇੰਟਰਪ੍ਰਾਈਜਿਜ਼ ਗਰੁੱਪ - 60 ਕਰੋੜ ਰੁਪਏ
- ਨਵਯੁਗ ਇੰਜੀਨੀਅਰਿੰਗ - 55 ਕਰੋੜ ਰੁਪਏ


