ਨੇਤਨਯਾਹੂ ਨੇ ਕਤਰ ਦੇ ਮੀਡੀਆ ਹਾਊਸ ’ਤੇ ਬੈਨ ਲਗਾਇਆ
ਤੇਲ ਅਵੀਵ, 6 ਮਈ,ਨਿਰਮਲ : ਇਜ਼ਰਾਈਲ ਵਿਚ ਪਾਬੰਦੀ ਲਗਾਉਣ ਤੋਂ ਬਾਅਦ ਐਤਵਾਰ ਦੇਰ ਸ਼ਾਮ ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਦੇ ਦਫ਼ਤਰ ’ਤੇ ਪੁਲਿਸ ਨੇ ਛਾਪਾਮਾਰੀ ਕੀਤੀ। ਬੀਬੀਸੀ ਨੇ ਇਜ਼ਰਾਈਲ ਦੇ ਕਮਿਊਨਿਕੇਸ਼ਨ ਮਨਿਸਟਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਰੇਡ ਵਿਚ ਅਲਜਜ਼ੀਰਾ ਦੇ ਕੈਮਰਾ ਸਮੇਤ ਕਾਫੀ ਸਮਾਨ ਜ਼ਬਤ ਕੀਤਾ ਗਿਆ। ਇਜ਼ਰਾਈਲ ਵਿਚ ਅਲਜਜ਼ੀਰਾ ਦਾ ਦਫ਼ਤਰ ਯਰੂਸ਼ੇਲਮ […]
By : Editor Editor
ਤੇਲ ਅਵੀਵ, 6 ਮਈ,ਨਿਰਮਲ : ਇਜ਼ਰਾਈਲ ਵਿਚ ਪਾਬੰਦੀ ਲਗਾਉਣ ਤੋਂ ਬਾਅਦ ਐਤਵਾਰ ਦੇਰ ਸ਼ਾਮ ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਦੇ ਦਫ਼ਤਰ ’ਤੇ ਪੁਲਿਸ ਨੇ ਛਾਪਾਮਾਰੀ ਕੀਤੀ। ਬੀਬੀਸੀ ਨੇ ਇਜ਼ਰਾਈਲ ਦੇ ਕਮਿਊਨਿਕੇਸ਼ਨ ਮਨਿਸਟਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਰੇਡ ਵਿਚ ਅਲਜਜ਼ੀਰਾ ਦੇ ਕੈਮਰਾ ਸਮੇਤ ਕਾਫੀ ਸਮਾਨ ਜ਼ਬਤ ਕੀਤਾ ਗਿਆ।
ਇਜ਼ਰਾਈਲ ਵਿਚ ਅਲਜਜ਼ੀਰਾ ਦਾ ਦਫ਼ਤਰ ਯਰੂਸ਼ੇਲਮ ਦੇ ਅੰਬੈਸਡਰ ਹੋਟਲ ਵਿਚ ਹੇ। ਕਮਿਊਨਿਕੇਸ਼ਨ ਮੰਤਰੀ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵਿਚ ਪੁਲਿਸ ਹੋਟਲ ਦੇ ਕਮਰੇ ਵਿਚ ਵੜਦੀ ਹੋਈ ਦਿਖਾਈ ਦੇ ਰਹੀ ਹੈ। ਇਜ਼ਰਾਈਲ ਦੀ ਕੈਬਨਿਟ ਨੇ ਐਤਵਾਰ ਨੂੰ ਕਤਰ ਦੇ ਨਿਊਜ਼ ਚੈਨਲ ਅਲਜ਼ਜੀਰਾ ’ਤੇ ਬੈਨ ਲਗਾ ਦਿੱਤਾ।
ਇਜ਼ਰਾਈਲ ਦੇ ਬਰਾਡ ਕਾਸਟ ਮੰਤਰੀ ਨੇ ਇਸ ਆਦੇਸ਼ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ। ਕੈਬਨਿਟ ਮੁਤਾਬਕ ਹਮਾਸ ਜੰਗ ਵਿਚ ਚੈਨਲ ਦੀ ਰਿਪੋਰਟਿੰਗ ਤੋਂ ਨਰਾਜ਼ਗੀ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ। ਇਜ਼ਰਾਈਲ ਨੇ ਅਲਜਜ਼ੀਰਾ ’ਤੇ ਕਤਰ ਦਾ ਮਾਊਥਪੀਸ ਹੋਣ ਦਾ ਦੋਸ਼ ਲਗਾਇਆ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸਾਡੀ ਸਰਕਾਰ ਨੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ। ਨੇਤਨਯਾਹੂ ਨੇ ਅਲ ਜਜ਼ੀਰਾ ਨੂੰ ਉਕਸਾਉਣ ਵਾਲਾ ਚੈਨਲ ਦੱਸਿਆ ਹੈ। ਇਜ਼ਰਾਇਲੀ ਮੀਡੀਆ ਹਾਊਸ ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਅਲ ਜਜ਼ੀਰਾ ’ਤੇ ਜੰਗ ਨੂੰ ਭੜਕਾਉਣ ਅਤੇ ਦੁਨੀਆ ਭਰ ’ਚ ਇਜ਼ਰਾਈਲ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਹੈ।
ਅਲ ਜਜ਼ੀਰਾ ਨੇ ਖੁਦ ਇਜ਼ਰਾਈਲ ਵਿੱਚ ਆਪਣੇ ਪ੍ਰਸਾਰਣ ’ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਚੈਨਲ ਨੇ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲ ਦੇ ਦੂਰਸੰਚਾਰ ਮੰਤਰੀ ਨੇ ਕੈਮਰੇ, ਮਾਈਕ੍ਰੋਫੋਨ, ਸਰਵਰ ਅਤੇ ਲੈਪਟਾਪ ਦੇ ਨਾਲ-ਨਾਲ ਵਾਇਰਲੈਸ ਟ੍ਰਾਂਸਮਿਸ਼ਨ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੇ ਪੱਤਰਕਾਰਾਂ ਦੇ ਫੋਨ ਵੀ ਜ਼ਬਤ ਕਰਨ ਦੇ ਹੁਕਮ ਹਨ।
ਕੈਬਨਿਟ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਅਲ ਜਜ਼ੀਰਾ ਨੇ ਲਿਖਿਆ ਕਿ ਇਸ ਦਾ ਹਮਾਸ ਨਾਲ ਕੋਈ ਸਬੰਧ ਨਹੀਂ ਹੈ। ਚੈਨਲ ਪਹਿਲਾਂ ਵੀ ਇਨ੍ਹਾਂ ਦੋਸ਼ਾਂ ਦਾ ਜਵਾਬ ਦੇ ਚੁੱਕਾ ਹੈ। ਚੈਨਲ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਇਸ ਫੈਸਲੇ ਨਾਲ ਜੰਗ ਨੂੰ ਰੋਕਣ ਦੀਆਂ ਕਤਰ ਦੀਆਂ ਕੋਸ਼ਿਸ਼ਾਂ ’ਤੇ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਕਤਰ ਦੇ ਨਾਲ ਇਜ਼ਰਾਈਲ ਦੇ ਸਬੰਧ ਵਿਗੜਨ ਦਾ ਖਤਰਾ ਹੋ ਸਕਦਾ ਹੈ, ਨੇਤਨਯਾਹੂ ਪਿਛਲੇ ਇਕ ਮਹੀਨੇ ਤੋਂ ਅਲ ਜਜ਼ੀਰਾ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੇ ਸਨ ਪਰ ਇਸ ਦੇ ਲਈ ਇਜ਼ਰਾਈਲ ਦੀ ਸੰਸਦ ਦੀ ਮਨਜ਼ੂਰੀ ਜ਼ਰੂਰੀ ਸੀ। ਨੇਤਨਯਾਹੂ ਨੇ ਸਭ ਤੋਂ ਪਹਿਲਾਂ ਸੰਸਦ ਵਿੱਚ ਸੀਨੀਅਰ ਮੰਤਰੀਆਂ ਦੀ ਮਦਦ ਨਾਲ ਇੱਕ ਬਿੱਲ ਪਾਸ ਕਰਵਾਇਆ ਤਾਂ ਜੋ ਅਲ ਜਜ਼ੀਰਾ ਨੈਟਵਰਕ ਨੂੰ ਬੰਦ ਕੀਤਾ ਜਾ ਸਕੇ। ਇਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਬੁਲਾਈ ਗਈ।
ਹਾਲਾਂਕਿ, ਨੇਤਨਯਾਹੂ 31 ਜੁਲਾਈ ਤੱਕ ਹੀ ਚੈਨਲ ’ਤੇ ਪਾਬੰਦੀ ਲਗਾ ਸਕਦੇ ਹਨ। ਪਾਬੰਦੀ ਨੂੰ ਹੋਰ ਵਧਾਉਣ ਲਈ ਉਨ੍ਹਾਂ ਨੂੰ ਫਿਰ ਤੋਂ ਸੰਸਦ ਦੀ ਮਨਜ਼ੂਰੀ ਦੀ ਲੋੜ ਪਵੇਗੀ।
ਇਜ਼ਰਾਈਲ ਨੇ ਅਜਿਹੇ ਸਮੇਂ ’ਚ ਅਲਜਜ਼ੀਰਾ ’ਤੇ ਪਾਬੰਦੀ ਲਗਾਈ ਹੈ ਜਦੋਂ ਕਤਰ ਹਮਾਸ ਅਤੇ ਇਜ਼ਰਾਇਲੀ ਸਰਕਾਰ ਵਿਚਾਲੇ ਜੰਗ ਨੂੰ ਰੋਕਣ ਲਈ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਹਾਲ ਹੀ ’ਚ ਨੇਤਨਯਾਹੂ ਨੇ ਕਤਰ ’ਤੇ ਜੰਗਬੰਦੀ ਲਈ ਹਮਾਸ ’ਤੇ ਉਚਿਤ ਦਬਾਅ ਨਾ ਪਾਉਣ ਦਾ ਦੋਸ਼ ਲਗਾਇਆ ਸੀ।
ਜੰਗ ਨੂੰ 7 ਮਹੀਨੇ ਬੀਤ ਚੁੱਕੇ ਹਨ। ਇਸ ਦੌਰਾਨ 6 ਦਿਨਾਂ ਤੋਂ ਸਿਰਫ਼ ਇੱਕ ਵਾਰ ਜੰਗ ਰੁਕੀ ਹੈ। ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਦੋਵਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕਤਰ ਵਿਚੋਲੇ ਦੀ ਭੂਮਿਕਾ ਛੱਡ ਸਕਦਾ ਹੈ।