ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋਈ ਨੀਰੂ ਬਾਜਵਾ
ਅੰਮ੍ਰਿਤਸਰ, 18 ਮਾਰਚ, ਨਿਰਮਲ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋਈ।ਉਨ੍ਹਾਂ ’ਤੇ ਵਾਲਮੀਕਿ ਭਾਈਚਾਰੇ ਵਲੋਂ ਫਿਲਮ ਬੂਹੇ ਬਾਰੀਆਂ ਦੇ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਕੇਸ ਕੀਤਾ ਗਿਆ ਸੀ। ਫਿਲਹਾਲ ਨੀਰੂ ਬਾਜਵਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸਵੇਰੇ ਗੋਲਡਨ ਟੈਂਪਲ ਵਿਚ ਮੱਥਾ ਟੇਕਿਆ। ਪੰਜਾਬੀ ਫਿਲਮ ਬੂਹਾ ਬਾਰੀਆਂ ਦੇ ਡਾਇਰੈਕਟਰ […]
By : Editor Editor
ਅੰਮ੍ਰਿਤਸਰ, 18 ਮਾਰਚ, ਨਿਰਮਲ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋਈ।
ਉਨ੍ਹਾਂ ’ਤੇ ਵਾਲਮੀਕਿ ਭਾਈਚਾਰੇ ਵਲੋਂ ਫਿਲਮ ਬੂਹੇ ਬਾਰੀਆਂ ਦੇ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਕੇਸ ਕੀਤਾ ਗਿਆ ਸੀ। ਫਿਲਹਾਲ ਨੀਰੂ ਬਾਜਵਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸਵੇਰੇ ਗੋਲਡਨ ਟੈਂਪਲ ਵਿਚ ਮੱਥਾ ਟੇਕਿਆ। ਪੰਜਾਬੀ ਫਿਲਮ ਬੂਹਾ ਬਾਰੀਆਂ ਦੇ ਡਾਇਰੈਕਟਰ ਉਦੇ ਪ੍ਰਤਾਪ ਸਿੰਘ, ਰਾਈਟਰ ਜਗਦੀਪ ਅਤੇ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਖ਼ਿਲਾਫ਼ 20 ਸਤੰਬਰ 2023 ਨੂੰ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਵਾਲਮੀਕਿ ਸਮਾਜ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਫਿਲਮ ਰਾਹੀਂ ਵਾਲਮੀਕਿ ਸਮਾਜ ਦੇ ਖ਼ਿਲਾਫ਼ ਦਿਖਾਏ ਗਏ ਦ੍ਰਿਸ਼ਾਂ ਨੂੰ ਹਟਾਉਣ ਦੀ ਮੰਗ ਅਤੇ ਮੁਆਫ਼ੀ ਦੀ ਮੰਗ ਕੀਤੀ ਗਈ ਸੀ। ਉਸ ਦੇ ਬਾਰੇ ਵਿਚ ਨੀਰੂ ਬਾਜਵਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਵਾਲਮੀਕਿ ਸਮਾਜ ਤੋਂ ਮੁਆਫ਼ੀ ਮੰਗੀ ਸੀ।
ਅੱਜ ਉਸੇ ਮਾਮਲੇ ਵਿਚ ਨੀਰੂ ਬਾਜਵਾ ਅੰਮ੍ਰਿਤਸਰ ਵਿਚ ਡਾਕਟਰ ਪ੍ਰਭਜੋਤ ਕੌਰ ਦੀ ਕੋਰਟ ਵਿਚ ਪੇਸ਼ ਹੋਣ ਲਈ ਆਈ ਸੀ। ਜਿੱਥੇ ਵਾਲਮੀਕਿ ਸਮਾਜ ਵਲੋਂ ਉਨ੍ਹਾਂ ਰਾਮ ਤੀਰਥ ਜਾ ਕੇ ਮੱਥਾ ਟੇਕਣ ਅਤੇ ਮੁਆਫ਼ੀ ਮੰਗਣ ਦੀ ਮੰਗ ਰੱਖੀ ਗਈ। ਕੋਰਟ ਵਲੋਂ ਵੀ ਇਹੀ ਆਦੇਸ਼ ਦਿੱਤੇ ਗਏ ਕਿ ਨੀਰੂ ਬਾਜਵਾ ਰਾਮ ਤੀਰਥ ਜਾ ਕੇ ਨਤਮਸਤਕ ਹੋਵੇ ਅਤੇ ਮੁਆਫ਼ੀ ਮੰਗੇ।
ਮੁਕਤੀ ਮੋਰਚਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਸਿਮਰਜੀਤ ਕੌਰ ਨੇ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਅਤੇ ਰਾਈਟਰ ਪਹਿਲਾਂ ਹੀ ਰਾਮ ਤੀਰਥ ਜਾ ਕੇ ਮੁਆਫ਼ੀ ਮੰਗ ਚੁੱਕੇ ਹਨ ਲੇਕਿਨ ਉਨ੍ਹਾਂ ਦੀ ਮੰਗ ਸੀ ਕਿ ਨੀਰੂ ਬਾਜਵਾ ਵੀ ਉਥੇ ਜਾ ਕੇ ਮੁਆਫ਼ੀ ਮੰਗੇ। ਅੱਜ ਕੋਰਟ ਨੇ ਵੀ ਇਹੀ ਆਦੇਸ਼ ਦਿੱਤੇ ਜਿਸ ਤੋਂ ਬਾਅਦ ਹੁਣ ਨੀਰੂ ਬਾਜਵਾ ਮੁਆਫ਼ੀ ਮੰਗਣਗੇ ਅਤੇ ਇਹ ਮਸਲਾ ਹੱਲ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ
ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਹਫਤੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 22 ਮਾਰਚ ਨੂੰ ਦੁਪਹਿਰ ਢਾਈ ਵਜੇ ਚੰਡੀਗੜ੍ਹ ਸਥਿਤ ਪਾਰਟੀ ਦ1ੇ ਹੈਡਕੁਆਰਟਰ ਵਿਚ ਹੋਵੇਗੀ।
ਇਸ ਮੀਟਿੰਗ ਵਿਚ ਪਾਰਟੀ ਦੁਆਰਾ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਪਣੀ ਰਣਨੀਤੀ ਬਣਾਈ ਜਾਵੇਗੀ। ਮੰਨਿਆ ਜਾ ਰਿਹਾ ਕਿ ਬੀਜੇਪੀ ਨਾਲ ਗਠਜੋੜ ਨੁੂੰ ਲੈ ਕੇ ਵੀ ਇਸ ਮੀਟਿੰਗ ਵਿਚ ਫੈਸਲਾ ਲਿਆ ਜਾ ਸਕਦਾ ਹੈ। ਨਾਲ ਹੀ ਉਮੀਦਵਾਰਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਵੇਗਾ।
ਹਾਲਾਂਕਿ ਅਜੇ ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ’ਤੇ ਨਿਕਲੇ ਹੋਏ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਅਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਪਾ ਕੇ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਅਪਣੀ ਪੋਸਟ ਵਿਚ ਲਿਖਿਆ ਕਿ ਮੀਟਿੰਗ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਹੋਵੇਗੀ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਨੂੰ ਵਿਸਤਾਰ ਨਾਲ ਆਖਰੀ ਰੂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿਚ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਚਰਚਾ ਹੋਵੇਗੀ।