Begin typing your search above and press return to search.

ਮੇਰੇ ਦਾਦਾ ਨੇ ਕਾਂਗਰਸ ਲਈ ਨਹੀਂ ਪੰਜਾਬ ਲਈ ਕੁਰਬਾਨੀ ਦਿੱਤੀ : ਰਵਨੀਤ ਬਿੱਟੂ

ਰਵਨੀਤ ਬਿੱਟੂ ਵਲੋਂ ਕਾਂਗਰਸ ਨੂੰ ਦੋ ਟੁੱਕ ਜਵਾਬਹੋਰ ਰਾਜ ਅੱਗੇ ਵਧੇ, ਪੰਜਾਬ ਪੱਛੜ ਗਿਆ : ਬਿੱਟੂ ਲੁਧਿਆਣਾ, 28 ਮਾਰਚ, ਨਿਰਮਲ : ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਨੇ ਕਾਂਗਰਸ ਲਈ ਨਹੀਂ ਪੰਜਾਬ ਲਈ ਕੁਰਬਾਨੀ ਦਿੱਤੀ। ਰਵਨੀਤ ਬਿੱਟੂ ਨੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਨੂੰ ਦੋ ਟੁੱਕ ਜਵਾਬ ਦਿੱਤਾ ਹੈ। ਉਨ੍ਹਾਂ […]

ਮੇਰੇ ਦਾਦਾ ਨੇ ਕਾਂਗਰਸ ਲਈ ਨਹੀਂ ਪੰਜਾਬ ਲਈ ਕੁਰਬਾਨੀ ਦਿੱਤੀ : ਰਵਨੀਤ ਬਿੱਟੂ
X

Editor EditorBy : Editor Editor

  |  28 March 2024 8:26 AM IST

  • whatsapp
  • Telegram

ਰਵਨੀਤ ਬਿੱਟੂ ਵਲੋਂ ਕਾਂਗਰਸ ਨੂੰ ਦੋ ਟੁੱਕ ਜਵਾਬ
ਹੋਰ ਰਾਜ ਅੱਗੇ ਵਧੇ, ਪੰਜਾਬ ਪੱਛੜ ਗਿਆ : ਬਿੱਟੂ

ਲੁਧਿਆਣਾ, 28 ਮਾਰਚ, ਨਿਰਮਲ : ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਨੇ ਕਾਂਗਰਸ ਲਈ ਨਹੀਂ ਪੰਜਾਬ ਲਈ ਕੁਰਬਾਨੀ ਦਿੱਤੀ। ਰਵਨੀਤ ਬਿੱਟੂ ਨੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਨੂੰ ਦੋ ਟੁੱਕ ਜਵਾਬ ਦਿੱਤਾ ਹੈ। ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਦੀ ਕੁਰਬਾਨੀ ਅੱਜ ਉਨ੍ਹਾਂ ਦੇ ਲਈ ਸਰਬਉਚ ਹੈ।

ਅੱਤਵਾਦ ਖ਼ਿਲਾਫ਼ ਅਵਾਜ਼ ਚੁੱਕਣ ’ਤੇ ਉਨ੍ਹਾਂ ਦੀ ਹੱਤਿਆ ਕਰਵਾ ਦਿੱਤੀ ਗਈ। ਉਹ ਹਮੇਸ਼ਾ ਪੰਜਾਬ ਦੀ ਸ਼ਾਂਤੀ ਅਤੇ ਦੇਸ਼ ਦੀ ਏਕਤਾ ਲਈ ਖੜ੍ਹੇ ਹੋਏ ਲੇਕਿਨ ਯਾਦ ਰੱਖਣਾ ਚਾਹੀਦਾ ਕਿ ਸਰਕਾਰ ਬੇਅੰਤ ਸਿੰਘ ਦੀ ਕੁਰਬਾਨੀ ਪੰਜਾਬ ਦੇ ਲਈ ਸੀ। ਉਨ੍ਹਾਂ ਨੇ ਕਿਹਾ ਕਿ 10 ਸਾਲ ਵਿਚ ਦੋ ਵਾਰ ਵਿਰੋਧੀ ਧਿਰ ਵਿਚ ਬੈਠਣ ਤੋਂ ਬਾਅਦ ਉਹ ਪੰਜਾਬ ਦੇ ਲਈ ਕੁਝ ਨਹੀਂ ਕਰ ਸਕੇ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬੀਜੇਪੀ ਦਾ ਪੱਲਾ ਫੜਿਆ।

ਬਿੱਟੂ ਨੇ ਕਿਹਾ ਕਿ ਬੇਅੰਤ ਸਿੰਘ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਪਾਰਟੀ (ਕਾਂਗਰਸ) ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਾਂਗਰਸ ਵਿਰੁੱਧ ਇਕ ਵੀ ਸ਼ਬਦ ਨਹੀਂ ਬੋਲਿਆ ਅਤੇ ਸਪੱਸ਼ਟ ਕੀਤਾ ਕਿ ਅੱਜ ਦੇ ਸਮੇਂ ਵਿਚ ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ। ਕੋਈ ਵੀ ਪਾਰਟੀ ਸੁਭਾਵਕ ਤੌਰ ’ਤੇ ਚੰਗੀ ਜਾਂ ਮਾੜੀ ਨਹੀਂ ਹੁੰਦੀ। ਇਹ ਨੇਤਾਵਾਂ ਦੇ ਬਾਰੇ ਵਿਚ ਹੈ। ਬਿੱਟੂ ਨੇ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਵਿੱਚੋਂ ਹਨ ਜੋ ਰਵਾਇਤੀ ਕਾਂਗਰਸੀ ਰਹੇ ਹਨ। ਹੁਣ ਸਾਨੂੰ ਇਹ ਸਵੀਕਾਰ ਕਰਨਾ ਪਏਗਾ ਕਿ ਅਸੀਂ ਸਾਰੇ ਪੁਰਾਣੇ ਸਮਿਆਂ ਵਿੱਚ ਨਹੀਂ ਰਹਿ ਰਹੇ ਹਾਂ। ਉਹ 2014 ਤੋਂ 2019 ਤੱਕ 10 ਸਾਲ ਵਿਰੋਧੀ ਧਿਰ ਵਿੱਚ ਬੈਠੇ। ਸੰਸਦ ਮੈਂਬਰ ਹੋਣ ਦੇ ਬਾਵਜੂਦ ਉਹ ਲੁਧਿਆਣਾ ਜਾਂ ਪੰਜਾਬ ਲਈ ਬਹੁਤਾ ਕੁਝ ਨਹੀਂ ਕਰ ਸਕੇ।

ਬਿੱਟੂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਸੱਤਾ ’ਚ ਵਾਪਸ ਆ ਰਹੇ ਹਨ ਤਾਂ ਉਨ੍ਹਾਂ ਨੂੰ ਮੁੜ ਵਿਰੋਧੀ ਧਿਰ ’ਚ ਬੈਠ ਕੇ ਸੰਸਦ ਮੈਂਬਰ ਬਣਨ ਨਾਲ ਕੀ ਫਾਇਦਾ ਹੋਵੇਗਾ। ਦੂਜੇ ਸੂਬਿਆਂ ਵਿੱਚ ਡਬਲ ਇੰਜਣ ਵਾਲੀਆਂ ਸਰਕਾਰਾਂ ਹਨ, ਪਰ ਪੰਜਾਬ ਕੋਲ ਇੱਕ ਵੀ ਇੰਜਣ ਨਹੀਂ ਹੈ। ਪੰਜਾਬ ਦੇ ਕਿਸਾਨ ਲਾਠੀਚਾਰਜ ਅਤੇ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ, ਕੀ ਦਿੱਲੀ ਵਿੱਚ ਪੰਜਾਬ ਅਤੇ ਇਸ ਦੇ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ? ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ। ‘ਆਪ’, ਕਾਂਗਰਸ ਅਤੇ ਅਕਾਲੀ ਦਲ ਨੂੰ ਅਜ਼ਮਾਇਆ ਹੈ। ਨਸ਼ਿਆਂ ਤੋਂ ਲੈ ਕੇ ਗੈਂਗਸਟਰਾਂ, ਨਜਾਇਜ਼ ਸ਼ਰਾਬ ਤੋਂ ਲੈ ਕੇ ਕਿਸਾਨੀ ਮਸਲਿਆਂ ਤੱਕ ਪੰਜਾਬ ਪਛੜ ਗਿਆ ਹੈ। ਹੋਰ ਰਾਜ ਅੱਗੇ ਵਧ ਰਹੇ ਹਨ। ਕਿਸਾਨਾਂ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਲਾਠੀਆਂ ਵੀ ਚਲਾਈਆਂ ਜਾ ਰਹੀਆਂ ਹਨ ਕਿਉਂਕਿ ਕੋਈ ਗੱਲ ਕਰਨ ਵਾਲਾ ਨਹੀਂ ਹੈ। ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਉਦਯੋਗਪਤੀਆਂ, ਦਰਮਿਆਨੇ ਅਤੇ ਛੋਟੇ ਉਦਯੋਗ ਮਾਲਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਕੰਮ ਦਿੱਲੀ ਰਾਹੀਂ ਹੀ ਹੋ ਸਕਦੇ ਹਨ।

Next Story
ਤਾਜ਼ਾ ਖਬਰਾਂ
Share it