ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਨਵਜੰਮੇ ਬੱਚੇ ਨਾਲ ਜੁੜੇ ਦਸਤਾਵੇਜ਼ ਸੌਂਪੇ
ਮਾਨਸਾ, 23 ਮਾਰਚ, ਨਿਰਮਲ : ਕੇਂਦਰ ਅਤੇ ਰਾਜ ਸਰਕਾਰ ਵਲੋਂ ਨੋਟਿਸ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਨਵਜੰਮੇ ਬੱਚੇ ਨਾਲ ਜੁੜੇ ਸਾਰੇ ਦਸਤਾਵੇਜ਼ ਸੌਂਪ ਦਿੱਤੇ ਗਏ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਮਿਲੇ ਨੋਟਿਸ ਤੋਂ ਬਾਅਦ ਉਨ੍ਹਾਂ ਨੇ ਇਹ ਦਸਤਾਵੇਜ਼ ਸੌਂਪੇ ਹਨ। ਜੇਕਰ […]
By : Editor Editor
ਮਾਨਸਾ, 23 ਮਾਰਚ, ਨਿਰਮਲ : ਕੇਂਦਰ ਅਤੇ ਰਾਜ ਸਰਕਾਰ ਵਲੋਂ ਨੋਟਿਸ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਨਵਜੰਮੇ ਬੱਚੇ ਨਾਲ ਜੁੜੇ ਸਾਰੇ ਦਸਤਾਵੇਜ਼ ਸੌਂਪ ਦਿੱਤੇ ਗਏ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਮਿਲੇ ਨੋਟਿਸ ਤੋਂ ਬਾਅਦ ਉਨ੍ਹਾਂ ਨੇ ਇਹ ਦਸਤਾਵੇਜ਼ ਸੌਂਪੇ ਹਨ। ਜੇਕਰ ਸਰਕਾਰ ਹੋਰ ਜਾਣਕਾਰੀ ਮੰਗੇਗੀ ਤਾਂ ਉਹ ਵੀ ਦੇ ਦੇਵਾਂਗੇ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੰਨਿਆ ਕਿ ਆਈਵੀਐਫ ਟਰੀਟਮੈਂਟ ਨੂੰ ਵਿਦੇਸ਼ ਵਿਚ ਲਿਆ ਗਿਆ ਹੈ ਅਤੇ ਬੱਚੇ ਦਾ ਸਿਰਫ ਜਨਮ ਪੰਜਾਬ ਵਿਚ ਹੋਇਆ। ਇੰਨਾ ਹੀ ਨਹੀਂ ਆਈਵੀਐਫ ਨਾਲ ਪ੍ਰੈਗਨੈਂਟ ਹੋਣ ਤੋਂ ਬਾਅਦ ਜ਼ਰੂਰੀ ਟਰੀਟਮੈਂਟ ਵੀ ਹਸਪਤਾਲ ਤੋਂ ਲਏ ਗਏ।
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਰਿਪੋਰਟ ਮੰਗੀ ਹੈ। ਪੱਤਰ ਵਿਚ ਆਈਵੀਐਫ ਤਕਨੀਕ ਨਾਲ ਬੱਚਾ ਜੰਮਣ ਵਾਲੇ ਐਕਟ ਦਾ ਹਵਾਲਾ ਦਿੱਤਾ ਗਿਆ। ਇਸ ਵਿਚ ਦੱਸਿਆ ਗਿਆ ਕਿ ਆਈਵੀਐਫ ਤਕਨੀਕ ਨਾਲ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਦੇ ਵਿਚ ਹੋਣੀ ਚਾਹੀਦੀ, ਲੇਕਿਨ ਸਿੱਧੂ ਦੀ ਮਾਂ ਚਰਣ ਕੌਰ ਨੇ 58 ਸਾਲ ਦੀ ਉਮਰ ਵਿਚ ਇਸ ਤਕਨੀਕ ਨਾਲ ਪ੍ਰੈਗਨੈਂਟ ਹੋ ਕੇ ਬੱਚੇ ਨੂੰ ਜਨਮ ਦਿੱਤਾ।
ਭਾਰਤ ਵਿਚ ਅੰਡਰ ਸੈਕਸ਼ਨ 21 (ਜੀ) ਅਸਿਸਟੈਂਟ ਰਿਪ੍ਰੋਡਕਟਿਵ ਤਕਨਾਲੌਜੀ ਰੈਗੂਲੇਸ਼ਨ ਐਕਟ 2021 ਦੇ ਅਨੁਸਾਰ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚ ਹੋਣੀ ਚਾਹੀਦੀ। ਜਦ ਕਿ ਵਿਦੇਸ਼ ਵਿਚ 50 ਤੋਂ ਜ਼ਿਆਦਾ ਦੀ ਔਰਤਾਂ ਵੀ ਆਈਵੀਐਫ ਤਕਨੀਕ ਦਾ ਇਸਤੇਮਾਲ ਕਰ ਸਕਦੀਆਂ ਹਨ।
ਮਾਹਰਾਂ ਮੁਤਾਬਕ 2022 ਵਿਚ ਪਾਸ ਕੀਤੇ ਗਏ ਕਾਨੁੂੰਨ ਦੇ ਅਨੁਸਾਰ ਜੇਕਰ ਕੋਈ ਔਰਤ ਵਿਦੇਸ਼ ਵਿਚ ਪ੍ਰੈਗਨੈਂਟ ਹੋਈ ਹੋਵੇ ਤਾਂ ਉਸ ਦੀ ਭਾਰਤ ਵਿਚ ਡਿਲੀਵਰੀ ਸੰਭਵ ਹੈ। ਇਹੀ ਕਾਰਨ ਹੈ ਕਿ ਮੂਸਵੇਾਲਾ ਦੇ ਪਰਵਾਰ ਨੇ ਇਹ ਤਕਨੀਕ ਵਿਦੇਸ਼ ਵਿਚ ਅਪਣਾਈ। ਅਜਿਹੇ ਵਿਚ ਉਨ੍ਹਾਂ ’ਤੇ ਭਾਰਤੀ ਕਾਨੂੰਨ ਲਾਗੂ ਨਹੀਂ ਹੋਵੇਗਾ।
ਇਹ ਵੀ ਪੜ੍ਹੋ
ਲੋਕ ਸਭਾ ਚੋਣਾਂ-2024 ਦੌਰਾਨ ਪੰਜਾਬ ਦੇ ਵੋਟਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ 1 ਜੂਨ, 2024 ਨੂੰ ਵੋਟ ਪਾਉਣ ਲਈ ਫੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਨੂੰ ਪਹਿਚਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇਕ ਦਸਤਾਵੇਜ਼ ਵੋਟਰ ਆਪਣੀ ਪਹਿਚਾਣ ਵੱਜੋਂ ਪੋਲਿੰਗ ਸਟੇਸ਼ਨ ’ਤੇ ਨਾਲ ਲਿਜਾ ਸਕਦਾ ਹੈ।
ਭਾਰਤੀ ਚੋਣ ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਉਹ ਵੋਟਰ ਜੋ ਚੋਣ ਫੋਟੋ ਪਹਿਚਾਣ ਪੱਤਰ ਪੇਸ਼ ਕਰਨ ਦੇ ਯੋਗ ਨਹੀਂ ਹਨ, ਆਪਣੀ ਪਛਾਣ ਸਥਾਪਤ ਕਰਨ ਲਈ 12 ਹੋਰ ਦਸਤਾਵੇਜ਼ ਪੇਸ਼ ਕਰ ਸਕਦੇ ਹਨ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜਿੰਨਾਂ ਵੋਟਰਾਂ ਕੋਲ ਚੋਣ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ. ਪੀ. ਆਰ. ਅਧੀਨ ਆਰ. ਜੀ. ਆਈ. ਵਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਹਿਤ ਪੈਨਸ਼ਨ ਦਸਤਾਵੇਜ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਅਤੇ ਯੂਨੀਕ ਡਿਸਏਬਿਲਟੀ ਪਹਿਚਾਣ ਪੱਤਰ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਲੋਂ ਜਾਰੀ ਕੀਤਾ ਹੋਵੇ, ਨੂੰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।
ਉਨ੍ਹਾਂ ਸਾਰੇ ਵੋਟਰਾਂ ਨੂੰ ਪੂਰੇ ਉਤਸ਼ਾਹ ਨਾਲ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ”ਇਸ ਵਾਰ 70 ਪਾਰ” ਦਾ ਟੀਚਾ ਹੈ ਅਤੇ ਵੋਟਰਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਇਸ ਲਈ ਸਾਰੇ ਵੋਟਰ ਆਪਣੀ ਵੋਟ ਜ਼ਰੂਰ ਪਾਉਣ।