ਸਾਂਸਦ ਰਵਨੀਤ ਬਿੱਟੂ ਨੂੰ ਹਿਰਾਸਤ ਵਿਚ ਲਿਆ
ਕਾਂਗਰਸੀ ਸਮਰਥਕਾਂ ਤੇ ਪੁਲਿਸ ਵਿਚ ਝੜਪ, ਪੱਗਾਂ ਲੱਥੀਆਂਲੁਧਿਆਣਾ, 5 ਮਾਰਚ, ਨਿਰਮਲ : ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਦਫਤਰ ਨੂੰ ਜਿੰਦਰਾ ਲਗਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ।ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ ਇਸ […]
By : Editor Editor
ਕਾਂਗਰਸੀ ਸਮਰਥਕਾਂ ਤੇ ਪੁਲਿਸ ਵਿਚ ਝੜਪ, ਪੱਗਾਂ ਲੱਥੀਆਂ
ਲੁਧਿਆਣਾ, 5 ਮਾਰਚ, ਨਿਰਮਲ : ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਦਫਤਰ ਨੂੰ ਜਿੰਦਰਾ ਲਗਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ।ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ਵਿੱਚ ਅਪਣੀ ਗ੍ਰਿਫਤਾਰੀ ਦੇਣਗੇ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਮਰਥਕ ਡੀਸੀ ਦਫ਼ਤਰ ਦੇ ਬਾਹਰ ਆ ਗਏ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਭਾਰੀ ਹੰਗਾਮਾ ਹੋਇਆ। ਪੁਲਿਸ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕਰਨ ’ਤੇ ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ। ਜਿਸ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਵੀ ਲੱਥ ਗਈਆਂ।
ਇਸ ਦੌਰਾਨ ਪੁਲਸ ਨੇ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।ਸਾਂਸਦ ਬਿੱਟੂ ਨੇ ਕਿਹਾ ਕਿ ‘ਆਪ’ ਸਰਕਾਰ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ, ਪਰ ਕਾਂਗਰਸ ਜ਼ਾਲਮ ਸਰਕਾਰ ਦੇ ਅੱਤਿਆਚਾਰ ਤੋਂ ਡਰਨ ਵਾਲੀ ਨਹੀਂ ਹੈ। ਜੇਕਰ ਸਰਕਾਰ ਝੂਠੇ ਪਰਚੇ ਦੇ ਕੇ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਹ ਡਰਨ ਵਾਲੀ ਨਹੀਂ। ਬਿੱਟੂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ।
ਸਾਂਸਦ ਬਿੱਟੂ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਦੇ ਨਾਂ ਮਾਲ ਦਫ਼ਤਰ ਨੂੰ ਤਾਲਾ ਲਾਉਣ ਸਬੰਧੀ ਪੁਲਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਸ਼ਾਮਲ ਹਨ। 4 ਦਿਨ ਪਹਿਲਾਂ ਬਿੱਟੂ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਾਰੇ ਸੀਨੀਅਰ ਆਗੂਆਂ ਸਮੇਤ ਕਾਂਗਰਸੀ ਵਰਕਰਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਲੋਂ ਗੈਂਗਸਟਰ ਭੁੱਪੀ ਰਾਣਾ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਹੱਤਿਆ ਕਰਾਉਣ ਦੇ ਮਾਮਲੇ ਵਿਚ ਚੰਡੀਗੜ੍ਹ ਕਰਾਈਮ ਬਰਾਂਚ ਵਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਸਾਥੀਆਂ ਤੋਂ ਪੁਛਗਿੱਛ ਕਰਨ ਲਈ ਐਨਆਈਏ ਅਤੇ ਆਈਬੀ ਚੰਡੀਗੜ੍ਹ ਕਰਾਈਮ ਬਰਾਂਚ ਪਹੁੰਚੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਅਫ਼ਸਰ ਵੀ ਮੌਜੂਦ ਰਹੇ।
ਚੰਡੀਗੜ੍ਹ ਕਰਾਈਮ ਬਰਾਂਚ ਦੇ ਨਾਲ ਨਾਲ ਇਸ ਮਾਮਲੇ ਦੀ ਜਾਂਚ ਐਨਆਈਏ ਅਤੇ ਆਈਬੀ ਕਰੇਗੀ, ਕਿਉਂਕਿ ਮਾਮਲੇ ਦੇ ਤਾਰ ਲੰਡਨ ਵਿਚ ਬੈਠੇ ਗੈਂਗਸਟਰ ਲਾਰੈਂਸ ਦੇ ਕਰੀਬੀ ਰੋਹਿਤ ਨਾਲ ਜੁੜ ਰਹੇ ਹਨ। ਦੱਸ ਦੇਈਏ ਕਿ ਰੋਹਿਤ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ, ਸੁਖਦੇਵ ਗੋਗਾਮੇੜੀ ਕਤਲ, ਰਾਜੂ ਠੇਹਟ ਅਤੇ ਕੁਝ ਦਿਨ ਪਹਿਲਾਂ ਹਰਿਆਣਾ ਦੇ ਪਿੰਡ ਰੋਹਤਕ ਵਿਚ ਸਕਰੈਪ ਡੀਲਰ ਸਚਿਨ ਦੀ ਗੋਲੀਆਂ ਮਾਰ ਕੇ ਹੱਤਿਆ ਮਾਮਲੇ ਵਿਚ ਵੀ ਸ਼ਾਮਲ ਸੀ।
ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਸੰਨੀ ਉਰਫ਼ ਸਚਿਨ ਉਰਫ਼ ਮਨਚੰਦਾ, ਉਮੰਗ ਵਾਸੀ ਕਿਲਾ ਮੁਹੱਲਾ, ਰੋਹਤਕ, ਕੈਲਾਸ਼ ਚੌਹਾਨ ਉਰਫ਼ ਟਾਈਗਰ, ਮਾਇਆ ਉਰਫ਼ ਪੂਜਾ ਸ਼ਰਮਾ ਵਾਸੀ ਝੁੰਝੁਨੂ, ਅਮਨਦੀਪ ਸਿੰਘ ਵਾਸੀ ਫ਼ਾਜ਼ਿਲਕਾ ਅਤੇ ਪਰਮਿੰਦਰ ਵਾਸੀ ਮੁਕਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਗੈਂਗਸਟਰ ਲਾਰੈਂਸ ਬਰਾੜ ਅਤੇ ਗੋਲਡੀ ਬਰਾੜ ਵੱਲੋਂ ਹੁਕਮ ਦਿੱਤੇ ਜਾ ਰਹੇ ਸਨ।
ਹੁਣ ਚੰਡੀਗੜ੍ਹ ’ਚ ਗੈਂਗਵਾਰ ਸ਼ੁਰੂ ਹੋਣ ’ਤੇ ਰਾਸ਼ਟਰੀ ਏਜੰਸੀ ਐਨਆਈਏ ਅਤੇ ਆਈਬੀ ਪੁੱਛਗਿੱਛ ਲਈ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਪਹੁੰਚ ਗਏ ਹਨ। ਜਿੱਥੇ ਉਸ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਤੋਂ ਕਾਫੀ ਦੇਰ ਤੱਕ ਪੁੱਛ-ਗਿੱਛ ਕੀਤੀ ਅਤੇ ਮਾਮਲੇ ਸਬੰਧੀ ਪੁਲਸ ਨਾਲ ਗੱਲਬਾਤ ਵੀ ਕੀਤੀ। ਹੁਣ ਐਨਆਈਏ ਅਤੇ ਆਈਬੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰ ਗੈਂਗਸਟਰ ਲਾਰੈਂਸ ਦੇ ਨਿਸ਼ਾਨੇ ’ਤੇ ਕੇਵਲ ਭੂਪੀ ਰਾਣਾ ਹੀ ਨਹੀਂ ਸੀ, ਕਿਉਂਕਿ ਉਹ ਚੰਡੀਗੜ੍ਹ ਹੀ ਨਹੀਂ, ਟ੍ਰਾਈਸਿਟੀ ਦੀਆਂ ਅਦਾਲਤਾਂ ’ਚ ਵੀ ਰੇਕੀ ਕਰਵਾ ਰਿਹਾ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਭੁੱਪੀ ਰਾਣਾ ਤੋਂ ਇਲਾਵਾ ਕਈ ਹੋਰ ਗੈਂਗਸਟਰ ਵੀ ਲਾਰੈਂਸ ਦੇ ਨਿਸ਼ਾਨੇ ’ਤੇ ਸਨ। ਐਨਆਈਏ ਅਤੇ ਆਈਬੀ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਗੈਂਗਸਟਰ ਕੌਣ ਹਨ। ਇਸ ਦੀ ਸੂਚਨਾ ਪੰਚਕੂਲਾ ਪੁਲਸ ਅਤੇ ਮੁਹਾਲੀ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ।