Begin typing your search above and press return to search.

ਪੰਜਾਬ ਵਿਚ ਲੋਕ ਸਭਾ ਚੋਣਾਂ ’ਚ 2 ਕਰੋੜ ਤੋਂ ਜ਼ਿਆਦਾ ਵੋਟਰ

ਚੰਡੀਗੜ੍ਹ, 15 ਮਾਰਚ, ਨਿਰਮਲ : ਲੋਕ ਸਭਾ ਚੋਣਾਂ 2024 ਦੇ ਲਈ ਪੰਜਾਬ ਵਿਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਵੋਟ ਪਾ ਸਕਣਗੇ। ਸੂਬੇ ਦੇ 13 ਸੰਸਦੀ ਖੇਤਰਾਂ ਵਿਚ ਇਨ੍ਹਾਂ ਦੇ ਲਈ 24 ਹਜਾਰ 433 ਪੋÇਲੰਗ ਬੂਥ ਬਣਾਏ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀ 13 ਲੋਕ ਸਭਾ ਸੀਟਾਂ […]

ਪੰਜਾਬ ਵਿਚ ਲੋਕ ਸਭਾ ਚੋਣਾਂ ’ਚ 2 ਕਰੋੜ ਤੋਂ ਜ਼ਿਆਦਾ ਵੋਟਰ
X

Editor EditorBy : Editor Editor

  |  15 March 2024 10:31 AM IST

  • whatsapp
  • Telegram


ਚੰਡੀਗੜ੍ਹ, 15 ਮਾਰਚ, ਨਿਰਮਲ : ਲੋਕ ਸਭਾ ਚੋਣਾਂ 2024 ਦੇ ਲਈ ਪੰਜਾਬ ਵਿਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਵੋਟ ਪਾ ਸਕਣਗੇ। ਸੂਬੇ ਦੇ 13 ਸੰਸਦੀ ਖੇਤਰਾਂ ਵਿਚ ਇਨ੍ਹਾਂ ਦੇ ਲਈ 24 ਹਜਾਰ 433 ਪੋÇਲੰਗ ਬੂਥ ਬਣਾਏ ਜਾਣਗੇ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀ 13 ਲੋਕ ਸਭਾ ਸੀਟਾਂ ਦੇ ਕੁੱਲ ਪੋÇਲੰਗ ਬੂਥਾਂ ਅਤੇ ਕੁੱਲ ਵੋਟਰਾਂ ਦੀ ਜਾਣਕਾਰੀ ਮੰਗੀ। ਇਸ ਸਾਲ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਅਤੇ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 744 ਟਰਾਂਸਜੈਂਡਰ ਵੀ ਵੋਟਰ ਸੂਚੀ ਵਿਚ ਹਨ।
ਪੰਜਾਬ ਵਿਚ ਸਭ ਤੋਂ ਜ਼ਿਆਦਾ ਵੋਟਰਾਂ ਦੀ ਗਿਣਤੀ ਪਟਿਆਲਾ ਵਿਚ ਹੈ। ਇੱਥੇ 17 ਲੱਖ 87 ਹਜ਼ਾਰ 747 ਵੋਟਰ ਹਨ ਜੋ ਅਪਣੀ ਵੋਟ ਦੀ ਵਰਤੋਂ ਕਰਨਗੇ। ਜਦ ਕਿ ਸਭ ਤੋਂ ਘੱਟ ਵੋਟਰਾਂ ਦੀ ਗਿਣਤੀ ਫਤਿਹਗੜ੍ਹ ਸਾਹਿਬ ਵਿਚ ਹਨ। ਇੱਥੇ 15 ਲੱਖ 39 ਹਜ਼ਾਰ 155 ਵੋਟਰ ਹਨ। ਪੰਜਾਬ ਵਿਚ ਸਭ ਤੋਂ ਘੱਟ ਪੋÇਲੰਗ ਬੂਥ ਅੰਮ੍ਰਿਤਸਰ ਵਿਚ ਬਣਾਏ ਜਾ ਰਹੇ ਹਨ। ਇੱਥੇ 1676 ਪੋÇਲੰਗ ਬੂਥਾਂ ਤੇ ਅਪਣੀ ਵੋਟ ਦੀ ਵਰਤੋਂ ਕਰਨਗੇ।
ਦੱਸਦੇ ਚਲੀਏ ਕਿ ਗੁਰਦਾਸਪੁਰ ਵਿਚ 15 ਲੱਖ 95 ਹਜ਼ਾਰ 200 ਵੋਟਰ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 15 ਲੱਖ 93 ਹਜ਼ਾਰ 846 ਵੋਟਰ ਹਨ। ਖਡੂਰ ਸਾਹਿਬ ਵਿਚ 16 ਲੱਖ 55 ਹਜ਼ਾਰ 468 ਵੋਟਰ ਹਨ। ਜਲੰਧਰ ਰਾਖਵਾਂ ਵਿਚ 16 ਲੱਖ 41 ਹਜ਼ਾਰ 872 ਵੋਟਰ ਹਨ। ਹੁਸ਼ਿਆਰਪੁਰ ਵਿਚ ਕੁੱਲ ਵੋਟਰਾਂ ਦੀ ਗਿਣਤੀ 15 ਲੱਖ 93 ਹਜ਼ਾਰ 18 ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਵਿਚ 17 ਲੱਖ 11 ਹਜ਼ਾਰ 255 ਵੋਟਰ ਹਨ।
ਲੁਧਿਆਣਾ ਵਿਚ 17 ਲੱਖ 28 ਹਜ਼ਾਰ 619 ਵੋਟਰ ਹਨ। ਫਰੀਦਕੋਟ ਵਿਚ 15 ਲੱਖ 78 ਹਜ਼ਾਰ 937 ਵੋਟਰ ਹਨ। ਫਿਰੋਜ਼ਪੁਰ ਵਿਚ 16 ਲੱਖ 57 ਹਜ਼ਾਰ 131 ਵੋਟਰ ਹਨ।
ਇਸੇ ਤਰ੍ਹਾਂ ਬਠਿੰਡਾ ਵਿਚ 16 ਲੱਖ 38 ਹਜ਼ਾਰ 881 ਵੋਟਰ ਹਨ। ਸੰਗਰੂਰ ਵਿਚ 15 ਲੱਖ 50 ਹਜ਼ਾਰ 17 ਵੋਟਰ ਹਨ।

ਇਹ ਖ਼ਬਰ ਵੀ ਪੜ੍ਹੋ

ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਨੇ ਆਈ 20 ਕਾਰ ਖੋਹ ਲਈ ਹੈ।
ਦੱਸਦੇ ਚਲੀਏ ਕਿ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਬਦਮਾਸ਼ਾਂ ਨੇ ਇੱਕ ਪਰਵਾਰ ਤੋਂ ਕਾਰ ਖੋਹ ਲਈ। ਕਾਰ ਮਾਲਕ ਦੀ ਪਤਨੀ ਕਾਰ ਵਿਚ ਬੈਠੀ ਸੀ ਅਤੇ ਕੁੱਝ ਲੋਕ ਉਸ ਨੂੰ ਅਗਵਾ ਕਰਕੇ ਗੱਡੀ ਲੈ ਕੇ ਭੱਜਣ ਦੀ ਕੋਸਿਸ਼ ਕਰ ਰਹੇ ਸੀ। ਕਾਰ ਮਾਲਕ ਨੇ ਕਾਰ ਤੋਂ ਪਤਨੀ ਨੂੰ ਬਾਹਰ ਖਿੱਚ ਕੇ ਬਚਾ ਲਿਆ। ਲੇਕਿਨ ਬਦਮਾਸ਼ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।

ਕਾਰ ਲੁੱਟਣ ਦੀ ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਏਸੀਬੀ ਜਤਿਨ ਬਾਂਸਲ ਨੇ ਵੀ ਮੌਕੇ ’ਤੇ ਪਹੁੰਚ ਕੇ ਕਾਰ ਮਾਲਕ ਅਤੇ ਉਸ ਦੇ ਪਰਵਾਰ ਕੋਲੋਂ ਵਾਰਦਾਤ ਨੂੰ ਲੈ ਕੇ ਜਾਣਕਾਰੀ ਲਈ।

ਪੁਲਿਸ ਹੁਣ ਆਸ ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਲੁਧਿਆਣਾ ਦੇ ਗਰੀਨ ਫੀਲਡ ਖੇਤਰ ਵਿਚ ਰਹਿਣ ਵਾਲੇ ਗਿੰਨੀ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਘਰ ਪਰਤ ਰਹੇ ਸੀ। ਉਹ ਕਾਰ ਰੋਕ ਕੇ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਕੋਲ ਮੋਦੀ ਕੰਪਲੈਕਸ ਵਿਚ ਦਵਾਈ ਖਰੀਦਣ ਗਿਆ। ਕਾਰ ਵਿਚ ਉਸ ਦੀ ਪਤਨੀ ਸਿੰਮੀ ਬੈਠੀ ਸੀ। ਉਹ ਕਾਰ ਵੱਲ ਘੁੰਮਿਆ ਤਾਂ ਹੈਰਾਨ ਰਹਿ ਗਿਆ। ਉਸ ਦੀ ਪਤਨੀ ਦਾ ਮੁੂੰਹ ਬਦਮਾਸ਼ਾਂ ਨੇ ਦਬਾਇਆ ਹੋਇਆ ਸੀ। ਲੁਟੇਰੇ ਕਾਰ ਲੈ ਕੇ ਭੱਜ ਰਹੇ ਸੀ। ਉਸ ਨੇ ਭੱਜ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ। ਪਤਨੀ ਸਿੰਮੀ ਨੂੰ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਖਿੱਚਿਆ, ਲੇਕਿਨ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਨੂੰ ਦੇਖਣ ਏਸੀਪੀ ਬਾਂਸਲ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it