ਮੋਦੀ-ਮਮਤਾ ਦਾ ਐਨੀਮੇਟਡ ਡਾਂਸ ਵੀਡੀਓ ਵਾਇਰਲ, ਜਾਣੋ PM ਮੋਦੀ ਕੀ ਬੋਲੇ
ਨਵੀਂ ਦਿੱਲੀ, 7 ਮਈ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਐਨੀਮੇਟਿਡ ਮੀਮ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ 'ਚ ਦੋਵੇਂ ਨੇਤਾ ਇਕ ਮੰਚ 'ਤੇ ਭੀੜ ਦੇ ਸਾਹਮਣੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇਤਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਬੰਗਾਲ ਪੁਲਿਸ […]

By : Editor Editor
ਨਵੀਂ ਦਿੱਲੀ, 7 ਮਈ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਐਨੀਮੇਟਿਡ ਮੀਮ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ 'ਚ ਦੋਵੇਂ ਨੇਤਾ ਇਕ ਮੰਚ 'ਤੇ ਭੀੜ ਦੇ ਸਾਹਮਣੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇਤਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
ਬੰਗਾਲ ਪੁਲਿਸ ਨੇ ਵੀਡੀਓ ਅਪਲੋਡ ਕਰਨ ਵਾਲੇ ਜਾਰੀ ਕੀਤਾ ਨੋਟਿਸ
ਹਾਲਾਂਕਿ, ਬੰਗਾਲ ਪੁਲਿਸ ਨੇ ਵੀਡੀਓ 'ਤੇ ਨਾਰਾਜ਼ਗੀ ਜਤਾਈ ਹੈ। ਕੋਲਕਾਤਾ ਪੁਲਿਸ ਦੇ ਕ੍ਰਾਈਮ ਸੈੱਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਨੋਟਿਸ ਭੇਜਿਆ ਹੈ। ਪੁਲਿਸ ਨੇ ਯੂਜ਼ਰ ਤੋਂ ਉਸਦਾ ਨਾਮ ਅਤੇ ਪਤਾ ਪੁੱਛਿਆ ਅਤੇ ਉਸਨੂੰ ਉਸਦੀ ਪੋਸਟ ਡਿਲੀਟ ਕਰਨ ਲਈ ਕਿਹਾ। ਦਰਅਸਲ ਇੱਕ ਯੂਜ਼ਰ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ ਇਹ ਸ਼ੁੱਧ ਸੋਨਾ ਹੈ। ਜਿਸਨੇ ਵੀ ਇਹ ਬਣਾਇਆ ਹੈ ਉਸਨੂੰ ਮਿਲਣਾ ਚਾਹੀਦਾ ਹੈ। ਕੋਲਕਾਤਾ ਪੁਲਿਸ ਨੇ ਇਸ ਪੋਸਟ 'ਤੇ ਲਿਖਿਆ- ਕਿਰਪਾ ਕਰਕੇ ਤੁਰੰਤ ਆਪਣਾ ਨਾਮ ਅਤੇ ਪਤਾ ਦੱਸੋ। ਜੇਕਰ ਤੁਸੀਂ ਜਾਣਕਾਰੀ ਨਹੀਂ ਦਿੰਦੇ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਹਾਲਾਂਕਿ, ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਮੀਮ 'ਤੇ ਪ੍ਰਤੀਕਿਰਿਆ ਲਈ ਬੰਗਾਲ ਪੁਲਿਸ ਦੀ ਆਲੋਚਨਾ ਕੀਤੀ। ਲੋਕਾਂ ਨੇ ਮਮਤਾ ਦਾ ਵੀਡੀਓ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ।
ਮੋਦੀ ਨੇ ਕਿਹਾ- ਮੈਨੂੰ ਖੁਦ ਨੂੰ ਡਾਂਸ ਕਰਦੇ ਦੇਖ ਕੇ ਵਧੀਆ ਲੱਗ ਰਿਹਾ
ਦੂਜੇ ਪਾਸੇ, ਮੋਦੀ ਨੇ ਬੰਗਾਲ ਪੁਲਿਸ ਦੀ ਕਾਰਵਾਈ ਅਤੇ ਮਮਤਾ ਬੈਨਰਜੀ 'ਤੇ ਚੁਟਕੀ ਲੈਂਦਿਆਂ ਐਨੀਮੇਟਡ ਵੀਡੀਓ ਦੀ ਤਾਰੀਫ਼ ਕੀਤੀ। 'ਤੇ ਉਨ੍ਹਾਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਪੀਐੱਮ ਨੇ ਜਵਾਬ 'ਚ ਲਿਖਿਆ-ਤੁਹਾਡੇ ਸਾਰਿਆਂ ਵਾਂਗ ਮੈਨੂੰ ਵੀ ਆਪਣੇ ਆਪ ਨੂੰ ਡਾਂਸ ਕਰਦੇ ਦੇਖ ਕੇ ਮਜ਼ਾ ਆਇਆ। ਚੋਣਾਂ ਵੇਲੇ ਅਜਿਹੀ ਰਚਨਾਤਮਕਤਾ ਸੱਚਮੁੱਚ ਹੀ ਆਨੰਦ ਦਿੰਦੀ ਹੈ। ਇਸ ਤੋਂ ਬਾਅਦ ਮੋਦੀ ਨੇ ਹੱਸਣ ਵਾਲੇ ਇਮੋਜੀ ਵੀ ਪੋਸਟ ਕੀਤੇ।
ਇਹ ਵੀ ਪੜ੍ਹੋ:
ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਤੋਂ ਪਰਤੇ ਦੋਸ਼ੀ ਅਤੇ ਭਗੌੜਾ ਅਪਰਾਧੀ (ਪੀ.ਓ.) ਸੁਖਵੰਤ ਸਿੰਘ ਬੈਂਕ ਮੈਨੇਜਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ੳਕਤ ਦੋਸ਼ੀ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਅਤੇ 13 (ਡੀ) ਤਹਿਤ ਵਿਜੀਲੈਂਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਦਰਜ ਇੱਕ ਕੇਸ ਨੰ. 32 ਮਿਤੀ 24.08.2006 ਵਿੱਚ ਲੋੜੀਂਦਾ ਸੀ।
ਉਕਤ ਦੋਸ਼ੀ ਨੂੰ ਅਦਾਲਤ ਨੇ 06-04-2011 ਨੂੰ ਕੇਂਦਰੀ ਸਹਿਕਾਰੀ ਬੈਂਕ, ਬ੍ਰਾਂਚ ਗੁਰੂ-ਕਾ-ਬਾਗ, ਅੰਮ੍ਰਿਤਸਰ ਵਿਖੇ ਮੈਨੇਜਰ ਵਜੋਂ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ 2.50 ਕਰੋੜ ਰੁਪਏ ਦੇ ਕਰਜ਼ੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਵਿੱਚ ਉਕਤ ਕੇਸ ਵਿੱਚ ਪੀ.ਓ.(ਭਗੌੜਾ) ਕਰਾਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਹ ਮੁਲਜ਼ਮ ਅਮਰੀਕਾ ਭੱਜ ਗਿਆ ਸੀ ਅਤੇ ਬਾਅਦ ਵਿੱਚ ਬਿਊਰੋ ਵੱਲੋਂ ਉਸ ਵਿਰੁੱਧ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮੁਲਜ਼ਮ ਦੇ ਭਾਰਤ ਪਰਤਣ ਸਬੰਧੀ ਸੁਚੇਤ ਕੀਤਾ ਗਿਆ ਸੀ। ਇਸ ’ਤੇ ਫੌਰੀ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੂੰ ਰਵਾਨਾ ਕੀਤਾ ਗਿਆ ਅਤੇ ਦੋਸ਼ੀ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


