ਆਦਮਪੁਰ ਏਅਰਪੋਰਟ ਦਾ ਮੋਦੀ ਨੇ ਵਰਚੁਅਲ ਉਦਘਾਟਨ ਕੀਤਾ
ਜਲੰਧਰ, 11 ਮਾਰਚ, ਨਿਰਮਲ : ਆਦਮਪੁਰ ਏਅਰਪੋਰਟ ਦਾ ਮੋਦੀ ਨੇ ਵਰਚੁਅਲ ਉਦਘਾਟਨ ਕੀਤਾ। ਇਸ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਪੂਰੇ ਦੋਆਬਾ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਦੌਰਾਨ ਏਅਰਪੋਰਟ ’ਤੇ ਕਈ ਮੰਤਰੀ ਅਤੇ ਨੇਤਾ ਪੁੱਜੇ। ਇਸ ਲਈ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸੀ। ਫਿਲਹਾਲ ਉਡਾਣਾਂ ਬਾਰੇ ਅਥਾਰਿਟੀ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ […]
By : Editor Editor
ਜਲੰਧਰ, 11 ਮਾਰਚ, ਨਿਰਮਲ : ਆਦਮਪੁਰ ਏਅਰਪੋਰਟ ਦਾ ਮੋਦੀ ਨੇ ਵਰਚੁਅਲ ਉਦਘਾਟਨ ਕੀਤਾ। ਇਸ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਪੂਰੇ ਦੋਆਬਾ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਦੌਰਾਨ ਏਅਰਪੋਰਟ ’ਤੇ ਕਈ ਮੰਤਰੀ ਅਤੇ ਨੇਤਾ ਪੁੱਜੇ। ਇਸ ਲਈ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸੀ। ਫਿਲਹਾਲ ਉਡਾਣਾਂ ਬਾਰੇ ਅਥਾਰਿਟੀ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਪ੍ਰੋਗਰਾਮ ਦੌਰਾਨ ਕੇਂਦਰੀ ਹਵਾਬਾਜ਼ੀ ਮੰਤਰੀ ਸਿੰਧੀਆ, ਕੇਂਦਰੀ ਮੰਤਰੀ ਵਿਜੇ ਸਿੰਘ, ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼, ਪੰਜਾਬ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਰਾਜ ਸਭਾ ਸਾਂਸਦ ਅਸ਼ੋਕ ਮਿੱਤਲ, ਰਾਜ ਸਭਾ ਸਾਂਸਦ ਹਰਭਜਨ ਸਿੰਘ, ਰਾਜ ਸਭਾ ਸਾਂਸਦ ਬਲਬੀਰ ਸਿੰਘ ਸੀਚੇਵਾਲ, ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਸਣੇ ਹੋਰ ਨੇਤਾ ਮੌਜੂਦ ਰਹੇ।
ਗੌਰਤਲਬ ਹੈ ਕਿ ਆਦਮਪੁਰ ਸਿਵਲ ਏਅਰਪੋਰਟ ਕਰੀਬ 40 ਏਕੜ ਵਿਚ ਫੈਲਿਆ ਹੋਇਆ। ਨਵਾਂ ਟਰਮੀਨਲ 6 ਹਜ਼ਾਰ ਵਰਗ ਫੁੱਟ ਵਿਚ ਬਣਿਆ ਹੈ। ਨਵੇਂ ਟਰਮੀਨਲ ਤੋਂ ਇਕੱਲੇ ਦੋ ਏ-320 ਏਅਰਬਸ ਜਾਂ ਬੋਇੰਗ 737 ਤਰ੍ਹਾਂ ਦੇ ਜਹਾਜ਼ਾਂ ਦਾ ਸੰਚਾਲਨ ਸੰਭਵ ਹੋਵੇਗਾ। ਜੇਕਰ ਪੁਸ਼ਬੈਕ ਤਕਨੀਕ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇੱਕੋ ਹੀ ਸਮੇਂ ਵਿਚ ਤਿੰਨ ਜਹਾਜ਼ਾਂ ਨੂੰ ਸੰਚਾਲਿਤ ਕੀਤਾ ਜਾ ਸਕਦਾ ਹੈ।
ਟਰਮੀਨਲ ’ਤੇ ਇਕੱਠੇ 300 ਯਾਤਰੀਆਂ ਦੇ ਆਉਣ ਜਾਣ ਦੀ ਸਹੂਲਤ ਹੈ ਅਤੇ ਕਰੀਬ 150 ਵੱਡੀ ਗੱਡੀਆਂ ਲਈ ਪਾਰਕਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਯਾਤਰੀਆਂ ਦੇ ਸਮਾਨ ਲਈ ਕਨਵੇਅਰ ਬੈਲਟ ਦੀ ਵਿਵਸਥਾ ਕੀਤੀ ਗਈ ਹੈ। ਟਰਮੀਨਲ ਦੇ ਅੰਦਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਵਾਲੀ ਪੇਂਟਿੰਗ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਪੂਰੇ ਦੇਸ਼ ਵਿਚ ਕਰੀਬ 14 ਵੱਡੇ ਏਅਰਪੋਰਟ ਪ੍ਰੋਜੈਕਟਸ ਦਾ ਉਦਘਾਟਨ ਕੀਤਾ। ਇਨ੍ਹਾਂ ਵਿਚ ਕੁੱਝ ਪ੍ਰੋਜੈਕਟ ਅਜਿਹੇ ਸੀ ਜਿੱਥੇ ਪੀਐਮ ਮੋਦੀ ਨੇ ਵਰਚੁਅਲ ਤਰੀਕੇ ਨਾਲ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ 14 ਪ੍ਰੋਜੈਕਟਾਂ ਵਿਚ ਆਦਮਪੁਰ ਏਅਰਪੋਰਟ ਵੀ ਸ਼ਾਮਲ ਹਨ। ਦੱਸ ਦੇਈਏ ਕਿ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਸਿੰਧੀਆ ਨਾਲ ਇਸ ਨੂੰ ਲੈ ਕੇ ਮੁਲਾਕਾਤ ਕੀਤੀ। ਜਿਸ ਵਿਚ ਉਨ੍ਹਾਂ ਨੇ ਜਲਦ ਏਅਰਪੋਰਟ ਸ਼ੁਰੂ ਕਰਾਉਣ ਦੀ ਮੰਗ ਰੱਖੀ ਸੀ। ਸਾਂਸਦ ਰਿੰਕੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਕਤ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਰੱਖਿਆ ਜਾਵੇ।