ਵਿਧਾਇਕ ਪਰਗਟ ਸਿੰਘ ਦਾ ਚੌਧਰੀ ਪਰਿਵਾਰ ’ਤੇ ਤੰਜ, ਬੋਲੇ - ‘ਕਾਂਗਰਸ ਤੋਂ ਨਾਰਾਜ਼ਗੀ ਹੈ ਤਾਂ ਵਿਧਾਇਕੀ ਛੱਡੇ ਬਿਕਰਮ ਚੌਧਰੀ’
ਜਲੰਧਰ (21 ਅਪ੍ਰੈਲ) : ਜਲੰਧਰ ਤੋਂ ਸਾਂਸਦ ਰਹੇ ਸਵ: ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਵੱਲੋਂ ਭਾਜਪਾ ਜੁਆਇਨ ਕੀਤੇ ਜਾਣ ਤੋਂ ਬਾਅਦ ਜਲੰਧਰ ਵਿਚ ਸਿਆਸਤ ਹੋਰ ਗਰਮਾ ਗਈ ਐ। ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਇਸ ਮਾਮਲੇ ਨੂੰ ਲੈ ਕੇ ਚੌਧਰੀ ਪਰਿਵਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਏ। ਚੌਧਰੀ ਪਰਿਵਾਰ […]
By : Editor Editor
ਜਲੰਧਰ (21 ਅਪ੍ਰੈਲ) : ਜਲੰਧਰ ਤੋਂ ਸਾਂਸਦ ਰਹੇ ਸਵ: ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਵੱਲੋਂ ਭਾਜਪਾ ਜੁਆਇਨ ਕੀਤੇ ਜਾਣ ਤੋਂ ਬਾਅਦ ਜਲੰਧਰ ਵਿਚ ਸਿਆਸਤ ਹੋਰ ਗਰਮਾ ਗਈ ਐ। ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਇਸ ਮਾਮਲੇ ਨੂੰ ਲੈ ਕੇ ਚੌਧਰੀ ਪਰਿਵਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਏ।
ਚੌਧਰੀ ਪਰਿਵਾਰ ’ਤੇ ਨਿਸ਼ਾਨਾ ਸਾਧਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਵਿਧਾਇਕ ਬਿਕਰਮ ਚੌਧਰੀ ਵਿਚ ਇੰਨੀ ਹੀ ਆਕੜ ਸੀ ਤਾਂ ਉਹ ਆਪਣੀ ਵਿਧਾਇਕੀ ਛੱਡ ਕੇ ਦੁਬਾਰਾ ਭਾਜਪਾ ਤੋਂ ਚੋਣ ਲੜ ਲਵੇ, ਤਾਂ ਅਸੀਂ ਮੰਨ ਲੈਂਦੇ ਕਿ ਵਾਕਈ ਇਹ ਪਰਿਵਾਰ ਕਾਂਗਰ ਤੋਂ ਨਾਰਾਜ਼ ਐ, ਪਰ ਇਹ ਲੋਕ ਜਨਤਾ ਨਾਲੋਂ ਜਿਆਦਾ ਆਪਣੀ ਪੋਸਟ ਨੂੰ ਪਿਆਰ ਕਰਦੇ ਨੇ।
ਦੱਸ ਦਈਏ ਕਿ ਕਾਂਗਰਸ ਵੱਲੋਂ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ, ਜਦਕਿ ਇਹ ਟਿਕਟ ਚੌਧਰੀ ਪਰਿਵਾਰ ਵੱਲੋਂ ਮੰਗੀ ਜਾ ਰਹੀ ਸੀ। ਇਸੇ ਤੋਂ ਨਾਰਾਜ਼ ਹੋ ਕੇ ਕਰਮਜੀਤ ਚੌਧਰੀ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਏ।
ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ, ਹਮਦਰਦ ਟੀਵੀ
ਇਹ ਵੀ ਪੜ੍ਹੋ
ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਚੀਨ ਇਕ ਵਾਰ ਫਿਰ ਤੋਂ ਦੁਨੀਆ ਨੂੰ ਪ੍ਰੇਸ਼ਾਨ ਕਰਨ ਦੀ ਰਾਹ ’ਤੇ ਨਿਕਲ ਪਿਆ ਹੈ ਪਰ ਇਸ ਵਾਰ ਕੁੱਝ ਐਨਾ ਵੱਡਾ ਕਰਨ ਦੀ ਪਲਾਨਿੰਗ ਚੱਲ ਰਹੀ ਹੈ ਜੋ ਤੁਸੀਂ ਸੋਚ ਵੀ ਨਹੀਂ ਸਕਦੇ। ਜੀ ਹਾਂ ਚੀਨ ਚੰਨ ’ਤੇ ਕਬਜ਼ਾ ਕਰ ਸਕਦਾ ਹੈ। ਇਸਦੀ ਵਾਰਨਿੰਗ ਵੀ ਜਾਰੀ ਹੋ ਗਿਆ ਹੈ ਤੇ ਇਹ ਦੁਨੀਆ ਲਈ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ। ਕੀ ਹੈ ਗੁਆਂਢੀ ਮੁਲਕ ਦੀ ਪਲਾਨਿੰਗ ਤੇ ਕਿਸਨੇ ਦਿੱਤੀ ਹੈ ਵਾਰਨਿੰਗ ਦੱਸਦੇ ਹਾਂ ਤੁਹਾਨੂੰ ਇਸ ਖਾਸ ਰਿਪੋਰਟ ’ਚ।
ਨਾਸਾ ਨੇ ਚੀਨ ਨੂੰ ਲੈ ਕੇ ਅਜਿਹਾ ਕੀਤਾ ਦਾਅਵਾ
ਜਦੋਂ ਵੀ ਚੀਨ ਦਾ ਜ਼ਿਕਰ ਆਉਂਦਾ ਹੈ ਤਾਂ ਪੂਰੀ ਦੁਨੀਆ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗਦੀ ਹੈ। ਪਰ ਇਸ ਵਾਰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੀਨ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ ਕਿ ਉਸ ਨੇ ਪੂਰੀ ਦੁਨੀਆ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਨਾਸਾ ਦੇ ਚੀਫ ਬਿਲ ਨੈਲਸਨ ਨੇ ਚੀਨ ਨੂੰ ਲੈ ਕੇ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਚੀਨ ਪੁਲਾੜ ਵਿੱਚ ਗੁਪਤ ਫੌਜੀ ਪ੍ਰੋਜੈਕਟਾਂ ਨੂੰ ਲੁਕਾ ਰਿਹਾ ਹੈ, ਤਾਂ ਜੋ ਉਹ ਚੰਦਰਮਾ ’ਤੇ ਦਾਅਵਾ ਕਰ ਸਕੇ। ਬਿਲ ਨੈਲਸਨ ਦੇ ਇਸ ਦਾਅਵੇ ਨੇ ਪੂਰੀ ਦੁਨੀਆ ’ਚ ਸਨਸਨੀ ਮਚਾ ਦਿੱਤੀ ਹੈ।ਨੈਲਸਨ ਨੇ ਕਿਹਾ ਕਿ ’ਸਾਡਾ ਮੰਨਣਾ ਹੈ ਕਿ ਉਨ੍ਹਾਂ ਦਾ ਅਖੌਤੀ ਨਾਗਰਿਕ ਪੁਲਾੜ ਪ੍ਰੋਗਰਾਮ ਇੱਕ ਫੌਜੀ ਪ੍ਰੋਗਰਾਮ ਹੈ। ਨੈਲਸਨ ਨੇ ਇਕ ਵਾਰ ਫਿਰ ਚਿੰਤਾ ਜ਼ਾਹਰ ਕੀਤੀ ਕਿ ਚੀਨ ਚੰਦਰਮਾ ਦਾ ਏਕਾਧਿਕਾਰ ਕਰ ਸਕਦਾ ਹੈ।
ਚੰਦ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ ਅਮਰੀਕਾ
ਅਮਰੀਕਾ ਚੰਦ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ। ਉਹ ਚੀਨ ਨੂੰ ਆਪਣਾ ਸਭ ਤੋਂ ਮਹੱਤਵਪੂਰਨ ਵਿਰੋਧੀ ਮੰਨਦਾ ਹੈ। ਪਰ ਨੈਲਸਨ ਦਾ ਦਾਅਵਾ ਹੈ ਕਿ ਅਮਰੀਕਾ ਚੀਨ ਤੋਂ ਬਹੁਤ ਅੱਗੇ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਪਹਿਲਾਂ ਉੱਥੇ ਆਪਣਾ ਬੇਸ ਬਣਾਉਣਾ ਸ਼ੁਰੂ ਕਰਦਾ ਹੈ ਤਾਂ ਉਹ ਚੰਦਰਮਾ ਦੇ ਕੁਝ ਹਿੱਸਿਆਂ ’ਤੇ ਦਾਅਵਾ ਕਰ ਸਕਦਾ ਹੈ। ਨਾਸਾ ਇਸ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਚੀਨ ਪਹਿਲਾਂ ਹੀ 2022 ਵਿੱਚ ਆਪਣਾ ਸਪੇਸ ਸਟੇਸ਼ਨ ਬਣਾ ਚੁੱਕਾ ਹੈ।
ਚੀਨ ਦਾ ਮਾਡਿਊਲਰ ਸਪੇਸ ਸਟੇਸ਼ਨ
ਚੀਨ ਦੇ ਤਿਆਨਗੋਂਗ ਸਪੇਸ ਸਟੇਸ਼ਨ ਨੂੰ ‘ਸਵਰਗੀ ਪੈਲੇਸ’ ਵੀ ਕਿਹਾ ਜਾਂਦਾ ਹੈ। ਇਹ ਚੀਨ ਦਾ ਮਾਡਿਊਲਰ ਸਪੇਸ ਸਟੇਸ਼ਨ ਹੈ ਜੋ ਧਰਤੀ ਦੇ ਚੱਕਰ ਕੱਟਦਾ ਹੈ। ਇਹ ਪੁਲਾੜ ਸਟੇਸ਼ਨ ਚੀਨ ਦੀ ਵੱਡੀ ਪੁਲਾੜ ਸ਼ਕਤੀ ਬਣਨ ਦੀ ਇੱਛਾ ਨੂੰ ਦਰਸਾਉਂਦਾ ਹੈ। ਆਈਏਸਏਸ ਦੀ ਤਰ੍ਹਾਂ, ਤਿਆਨਗੋਂਗ ਮਾਡਿਊਲਰ ਹੈ, ਭਾਵ ਇਹ ਭਾਗਾਂ ਜਾਂ ਮਾਡਿਊਲਾਂ ਵਿੱਚ ਬਣਾਇਆ ਗਿਆ ਹੈ, ਜੋ ਕਿ ਔਰਬਿਟ ਵਿੱਚ ਇਕੱਠੇ ਹੁੰਦੇ ਹਨ। ਇਸ ਦੇ ਕੋਰ ਮੋਡੀਊਲ ਨੂੰ ’ਤਿਆਨਹੇ’ ਕਿਹਾ ਜਾਂਦਾ ਹੈ, ਇਸਦੀ ਸ਼ੁਰੂਆਤ 2021 ਵਿੱਚ ਤਿਆਨੇ ਮੋਡੀਊਲ ਦੇ ਲਾਂਚ ਨਾਲ ਹੋਈ ਸੀ। ਚੀਨ ਅਗਲੇ ਕੁਝ ਸਾਲਾਂ ’ਚ ਇਸ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ।