Begin typing your search above and press return to search.

ਮੈਕਸੀਕੋ ਪੁਲਿਸ ਨੇ ‘ਸ਼ੈਤਾਨੀ ਗੁੱਡੇ’ ਨੂੰ ਕੀਤਾ ਗ੍ਰਿਫਤਾਰ!

ਮੈਕਸੀਕੋ ਸਿਟੀ, 25 ਸਤੰਬਰ, ਹ.ਬ. : ਅਮਰੀਕੀ ਮੀਡੀਆ ਮੁਤਾਬਕ ਪੁਲਸ ਨੇ ‘ਸ਼ੈਤਾਨੀ ਗੁੱਡੇ’ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਸ ਦੇ ਮਾਲਕ ਨੂੰ ਵੀ ਫੜ ਲਿਆ ਹੈ। ਇਸ ਗੁੱਡੇ ਨੂੰ ਸ਼ੈਤਾਨੀ ਗੁੱਡੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੋਕਾਂ ਨੂੰ ਡਰਾਉਣ ਲਈ ਉਸ ਦੇ ਹੱਥ ਵਿੱਚ ਅਸਲੀ ਚਾਕੂ ਦਿੱਤਾ ਜਾਂਦਾ ਹੈ। ਮੈਕਸੀਕੋ ਵਿੱਚ ਇੱਕ ਹੈਰਾਨੀਜਨਕ ਮਾਮਲਾ […]

ਮੈਕਸੀਕੋ ਪੁਲਿਸ ਨੇ ‘ਸ਼ੈਤਾਨੀ ਗੁੱਡੇ’ ਨੂੰ ਕੀਤਾ ਗ੍ਰਿਫਤਾਰ!
X

Hamdard Tv AdminBy : Hamdard Tv Admin

  |  25 Sept 2023 7:03 AM IST

  • whatsapp
  • Telegram


ਮੈਕਸੀਕੋ ਸਿਟੀ, 25 ਸਤੰਬਰ, ਹ.ਬ. : ਅਮਰੀਕੀ ਮੀਡੀਆ ਮੁਤਾਬਕ ਪੁਲਸ ਨੇ ‘ਸ਼ੈਤਾਨੀ ਗੁੱਡੇ’ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਸ ਦੇ ਮਾਲਕ ਨੂੰ ਵੀ ਫੜ ਲਿਆ ਹੈ। ਇਸ ਗੁੱਡੇ ਨੂੰ ਸ਼ੈਤਾਨੀ ਗੁੱਡੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੋਕਾਂ ਨੂੰ ਡਰਾਉਣ ਲਈ ਉਸ ਦੇ ਹੱਥ ਵਿੱਚ ਅਸਲੀ ਚਾਕੂ ਦਿੱਤਾ ਜਾਂਦਾ ਹੈ।

ਮੈਕਸੀਕੋ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ ਗੁੱਡੇ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਹ ਕੋਈ ਅਜਿਹਾ ਗੁੱਡਾ ਨਹੀਂ ਹੈ, ਸਗੋਂ ਇਹ ਇਕ ਡਰਾਉਣਾ ਗੁੱਡਾ ਹੈ, ਜਿਸ ਦਾ ਨਾਂ ਚਕੀ ਹੈ। ਦਰਅਸਲ, ਗੁੱਡੇ ਦੇ ਮਾਲਕ ਨੇ ਲੋਕਾਂ ਨੂੰ ਡਰਾਉਣ ਲਈ ਚਕੀ ਦੀ ਵਰਤੋਂ ਕੀਤੀ ਸੀ। ਅਮਰੀਕੀ ਮੀਡੀਆ ਮੁਤਾਬਕ ਪੁਲਸ ਨੇ ਗੁੱਡੇ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਸ ਦੇ ਮਾਲਕ ਨੂੰ ਵੀ ਫੜ ਲਿਆ ਹੈ।

ਇਸ ਗੁੱਡੇ ਨੂੰ ਸ਼ੈਤਾਨ ਦਾ ਗੁੱਡਾ ਕਿਹਾ ਜਾਂਦਾ ਹੈ। ਲੋਕਾਂ ਨੂੰ ਡਰਾਉਣ ਲਈ ਉਸਦੇ ਹੱਥ ਵਿੱਚ ਇੱਕ ਅਸਲੀ ਚਾਕੂ ਦਿੱਤਾ ਜਾਂਦਾ ਹੈ। ਚਕੀ ਅਤੇ ਉਸ ਦੇ ਮਾਲਕ ’ਤੇ 11 ਸਤੰਬਰ ਨੂੰ ਉਤਰੀ ਮੈਕਸੀਕੋ ਦੇ ਕੋਹੁਇਲਾ ਸੂਬੇ ਦੇ ਸ਼ਹਿਰ ਮੋਨਕਲੋਵਾ ’ਚ ਲੋਕਾਂ ਨੂੰ ਡਰਾਉਣ ਦਾ ਦੋਸ਼ ਹੈ। ਗੁੱਡੇ ਦਾ ਮਾਲਕ ਪਹਿਲਾਂ ਵੀ ਲੋਕਾਂ ਨੂੰ ਡਰਾਉਣ ਅਤੇ ਉਨ੍ਹਾਂ ਤੋਂ ਪੈਸੇ ਲੈਣ ਲਈ ਗੁੱਡੇ ਦੀ ਵਰਤੋਂ ਕਰਦਾ ਰਿਹਾ ਹੈ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ, ਜਿਸ ਦੀ ਪਛਾਣ ਕਾਰਲੋਸ ਵਜੋਂ ਹੋਈ ਹੈ, ਸ਼ਹਿਰ ਦੇ ਮੁੱਖ ਚੌਕ ’ਚ ਨਸ਼ੇ ਦੀ ਹਾਲਤ ’ਚ ਸੀ ਅਤੇ ਲੋਕਾਂ ਨੂੰ ਡਰਾਉਣ ਲਈ ਉਸ ਨੇ ਆਪਣੇ ਮੂੰਹ ’ਤੇ ਗੁੱਡਾ ਰੱਖਿਆ ਹੋਇਆ ਸੀ। ਉਸਨੇ ਅੱਗੇ ਦੱਸਿਆ ਕਿ ਇਹ ਇੱਕ ਜੁਰਮ ਹੈ, ਅਤੇ ਇਸੇ ਕਰਕੇ ਦੋਸ਼ੀ ਅਤੇ ਉਸ ਦੇ ‘ਗੁੱਡੇ’ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it