ਮਾਸਟਰ ਸਲੀਮ ਨੇ ਹਿੰਦੂ ਭਾਈਚਾਰੇ ਕੋਲੋਂ ਮੰਗੀ ਮਾਫ਼ੀ
ਹੁਸ਼ਿਆਰਪੁਰ (ਅਮਰੀਕ ਕੁਮਾਰ) : ਧਾਰਮਿਕ ਕਲਾਕਾਰ ਮਾਸਟਰ ਸਲੀਮ ਅੱਜ ਹੁਸ਼ਿਆਰਪੁਰ ਪੁੱਜੇ, ਜਿੱਥੇ ਉਨ੍ਹਾਂ ਨੇ ਮਾਤਾ ਵੈਸ਼ਨੋ ਦੇਵੀ ਮੰਦਿਰ ’ਚ ਨਤਮਸਤਕ ਹੋ ਕੇ ਹਿੰਦੂ ਭਾਈਚਾਰੇ ਕੋਲੋਂ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਲਫ਼ਜ਼ਾਂ ਦੇ ਹੇਰ-ਫੇਰ ’ਚ ਉਨ੍ਹਾਂ ਕੋਲੋਂ ਗ਼ਲਤੀ ਹੋਈ ਹੈ, ਜਿਸ ਦੇ ਲਈ ਉਹ ਖ਼ਿਮਾ ਦੇ ਯਾਚਕ ਨੇ। ਹਾਲਾਂਕਿ ਉਹ ਅੱਗੇ ਤੋਂ ਅਜਿਹੀ ਗ਼ਲਤੀ ਦੁਬਾਰਾ ਨਹੀਂ […]

By : Hamdard Tv Admin
ਹੁਸ਼ਿਆਰਪੁਰ (ਅਮਰੀਕ ਕੁਮਾਰ) : ਧਾਰਮਿਕ ਕਲਾਕਾਰ ਮਾਸਟਰ ਸਲੀਮ ਅੱਜ ਹੁਸ਼ਿਆਰਪੁਰ ਪੁੱਜੇ, ਜਿੱਥੇ ਉਨ੍ਹਾਂ ਨੇ ਮਾਤਾ ਵੈਸ਼ਨੋ ਦੇਵੀ ਮੰਦਿਰ ’ਚ ਨਤਮਸਤਕ ਹੋ ਕੇ ਹਿੰਦੂ ਭਾਈਚਾਰੇ ਕੋਲੋਂ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਲਫ਼ਜ਼ਾਂ ਦੇ ਹੇਰ-ਫੇਰ ’ਚ ਉਨ੍ਹਾਂ ਕੋਲੋਂ ਗ਼ਲਤੀ ਹੋਈ ਹੈ, ਜਿਸ ਦੇ ਲਈ ਉਹ ਖ਼ਿਮਾ ਦੇ ਯਾਚਕ ਨੇ। ਹਾਲਾਂਕਿ ਉਹ ਅੱਗੇ ਤੋਂ ਅਜਿਹੀ ਗ਼ਲਤੀ ਦੁਬਾਰਾ ਨਹੀਂ ਕਰਨਗੇ।
ਮਾਸਟਰ ਸਲੀਮ ਨੇ ਮੰਦਿਰ ’ਚ ਨਤਮਸਤਕ ਹੋਣ ਮਗਰੋਂ ਕਿਹਾ ਕਿ ਉਹ ਮਾਤਾ ਰਾਣੀ ਦਾ ਦਿੱਤਾ ਖਾਂਦੇ ਨੇ। ਲਫ਼ਜ਼ਾ ਦੀ ਹੇਰ-ਫੇਰ ’ਚ ਜੋ ਵੀ ਉਨ੍ਹਾਂ ਕੋਲੋਂ ਗ਼ਲਤੀ ਹੋਈ ਹੈ। ਉਹ ਉਸ ਦੇ ਲਈ ਮਾਫ਼ੀ ਮੰਗਦੇ ਨੇ।
ਵਿਰੋਧ ਕਰ ਰਹੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਵੀ ਉਸ ਦੇ ਆਪਣੇ ਨੇ, ਜੇ ਉਸ ਨੂੰ ਸੁਣਦੇ ਨੇ ਤਾਂ ਹੀ ਉਹ ਗ਼ਲਤ ਬੋਲੇ ਜਾਣ ’ਤੇ ਉਸ ਦਾ ਵਿਰੋਧ ਕਰ ਰਹੇ ਨੇ। ਇਸ ਲਈ ਉਸ ਵੱਲੋਂ ਉਨ੍ਹਾਂ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ।
ਜਦੋਂ ਉਨ੍ਹਾਂ ਕੋਲੋਂ ਇੱਕ ਕਲਾਕਾਰ ਵੱਲੋਂ ਮਾਤਾ ਦੇ ਜਗਰਾਤੇ ਵਿੱਚ ਗਾਏ ਵਿਵਾਦਤ ਗੀਤ ‘ਪਰਾਂ ਹੋਜੋ ਜੱਟ ਨੂੰ ਸ਼ਰਾਬ ਚੜ੍ਹ ਗਈ’ ਬਾਰੇ ਗੱਲ ਕੀਤੀ ਗਈ ਕਿ ਉਨ੍ਹਾਂ ਕਿਹਾ ਕਿ ਇਹ ਸਰਾਸਰ ਬੇਵਕੂਫ਼ੀ ਹੈ। ਲਫਜ਼ਾਂ ਦੀ ਹੇਰ-ਫੇਰ ਕਰਨ ਵਾਲੇ ਨੂੰ ਮਾਫ਼ ਕੀਤਾ ਜਾ ਸਕਦਾ ਹੈ, ਪਰ ਅਜਿਹੀ ਗ਼ਲਤੀ ਕਦੇ ਮਾਫ਼ ਨਹੀਂ ਕੀਤੀ ਜਾ ਸਕਦੀ।


