ਮਨੋਹਰ ਲਾਲ ਖੱਟਰ ਬਣ ਸਕਦੇ ਪੰਜਾਬ ਦੇ ਰਾਜਪਾਲ
ਨਵੀਂ ਦਿੱਲੀ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਭਾਜਪਾ ਹਾਈਕਮਾਂਡ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਰਾਜਪਾਲ ਬਣਾ ਸਕਦੀ ਹੈ। ਮਨੋਹਰ ਲਾਲ ਵਿਧਾਇਕ ਹੁੰਦਿਆਂ ਰਾਜਪਾਲ ਨਹੀਂ ਬਣ ਸਕੇ, ਇਸ […]
By : Editor (BS)
ਨਵੀਂ ਦਿੱਲੀ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਭਾਜਪਾ ਹਾਈਕਮਾਂਡ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਰਾਜਪਾਲ ਬਣਾ ਸਕਦੀ ਹੈ। ਮਨੋਹਰ ਲਾਲ ਵਿਧਾਇਕ ਹੁੰਦਿਆਂ ਰਾਜਪਾਲ ਨਹੀਂ ਬਣ ਸਕੇ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।
ਜੇਕਰ ਭਾਜਪਾ ਇਹ ਜੂਆ ਖੇਡਦੀ ਹੈ ਤਾਂ ਇਸ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖਿੱਚੋਤਾਣ ਵਧੇਗੀ। ਇਸ ਸਮੇਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹਨ। ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ।
ਹੁਣ ਜੇਕਰ ਮਨੋਹਰ ਲਾਲ ਨੂੰ ਇਹ ਜ਼ਿੰਮੇਵਾਰੀ ਮਿਲਦੀ ਹੈ ਤਾਂ ਪੰਜਾਬ ਦੇ ਰਾਜਪਾਲ ਵਜੋਂ ਉਹ ਚੰਡੀਗੜ੍ਹ ਦੇ ਨਾਲ-ਨਾਲ ਹਰਿਆਣਾ 'ਤੇ ਵੀ ਨਜ਼ਰ ਰੱਖਣਗੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ 2 ਫਰਵਰੀ ਨੂੰ ਅਸਤੀਫਾ ਦੇ ਦਿੱਤਾ ਸੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜੇ ਗਏ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਨੇ ਅਹੁਦਾ ਛੱਡਣ ਦਾ ਕਾਰਨ ਨਿੱਜੀ ਦੱਸਿਆ ਸੀ। ਪਰ ਰਾਜਪਾਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ :
ਨਵੀਂ ਦਿੱਲੀ : ਕਾਂਗਰਸ ਨੇ ਅਪਣੀ ਵੋਟਾਂ ਪੱਕੀ ਕਰਨ ਲਈ ਔਰਤਾਂ ਨੂੰ ਲੱਖ-ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।ਲੋਕ ਸਭਾ ਚੋਣਾਂ ਤੋਂ ਪਹਿਲਾਂ ਬੁਧਵਾਰ ਨੂੰ ਕਾਂਗਰਸ ਨੇ ਨਾਰੀ ਨਿਆ ਗਾਰੰਟੀ ਯੋਜਨਾ ਦਾ ਵਾਅਦਾ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ’ਤੇ ਇਸ ਦਾ ਐਲਾਨ ਕੀਤਾ।
ਇਸ ਦੇ ਤਹਿਤ ਕਾਂਗਰਸ ਨੇ ਗਰੀਬ ਔਰਤਾਂ ਨੂੰ ਹਰ ਸਾਲ ਲੱਖ ਰੁਪਏ ਦੀ ਮਦਦ ਦਾ ਵਾਅਦਾ ਕੀਤਾ ਹੈ। ਨਾਲ ਹੀ ਕਿਹਾ ਕਿ ਸਰਕਾਰੀ ਨਿਯੁਕਤੀਆਂ ਵਿਚ ਔਰਤਾਂ ਨੂੰ ਅੱਧਾ ਹੱਕ ਦਿੱਤਾ ਜਾਵੇਗਾ। ਮਹਾਲਕਸ਼ਮੀ ਗਾਰੰਟੀ : ਇਸ ਦੇ ਤਹਿਤ ਸਾਰੇ ਗਰੀਬ ਪਰਵਾਰ ਦੀ ਇੱਕ ਔਰਤ ਨੂੰ ਸਲਾਨਾ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਅੱਧੀ ਆਬਾਦੀ-ਪੂਰਾ ਹੱਕ : ਇਸ ਦੇ ਤਹਿਤ ਕੇਂਦਰ ਸਰਕਾਰ ਦੀ ਨਵੀਂ ਨਿਯੁਕਤੀਆਂ ਵਿਚ ਅੱਧਾ ਹੱਕ ਔਰਤਾਂ ਨੂੰ ਮਿਲੇਗਾ।
ਸ਼ਕਤੀ ਦਾ ਸਨਮਾਨ : ਇਸ ਯੋਜਨਾ ਤਹਿਤ ਆਂਗਨਵਾੜੀ, ਆਸ਼ਾ ਅਤੇ ਮਿਡ ਡੇ ਮੀਲ ਵਰਕਰਸ ਦੀ ਮਹੀਨਾਵਾਰ ਤਨਖਾਹ ਵਿਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਹੋਵੇਗਾ।
ਅਧਿਕਾਰ ਮੈਤਰੀ : ਇਸ ਦੇ ਤਹਿਤ ਹਰ ਪੰਚਾਇਤ ਵਿਚ ਔਰਤਾਂ ਨੂੰ ਉਨ੍ਹਾਂ ਦੇ ਹੱਕ ਲਈ ਜਾਗਰੂਕ ਕਰਨ ਅਤੇ ਜ਼ਰੂਰੀ ਮਦਦ ਲਈ ਅਧਿਕਾਰ ਮੈਤਰੀ ਦੇ ਰੂਪ ਵਿਚ ਇੱਕ ਪੈਰਾ ਲੀਗਲ ਯਾਨੀ ਕਾਨੂੰਨੀ ਸਹਾਇਕ ਦੀ ਨਿਯੁਕਤੀ ਕੀਤੀ ਜਾਵੇਗੀ।
ਸਾਵਿਤਰੀ ਬਾਈ ਫੁਲੇ ਹੌਸਟਲ : ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ ਵਿਚ ਕੰਮਕਾਜੀ ਔਰਤਾਂ ਲਈ ਘੱਟ ਤੋਂ ਘੱਟ ਇੱਕ ਹੋਸਟਲ ਬਣਾਉਣਗੇ ਅਤੇ ਪੂਰੇ ਦੇਸ਼ ਵਿਚ ਇਨ੍ਹਾਂ ਹੋਸਟਲ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ।
ਖੜਗੇ ਨੇ ਕਿਹਾ ਕਿ ਕਹਿਣ ਦੀ ਜ਼ਰੂਰਤ ਨਹੀਂ ਕਿ ਸਾਡੀ ਗਾਰੰਟੀ ਖੋਖਲੇ ਵਾਅਦੇ ਅਤੇ ਜੁਮਲੇ ਨਹੀਂ ਹੁੰਦੇ। ਸਾਡਾ ਕਿਹਾ ਪੱਥਰ ਦੀ ਲਕੀਰ ਹੁੰਦੀ ਹੈ। ਇਹੀ ਸਾਡਾ 1926 ਤੋਂ ਹੁਣ ਤੱਕ ਦਾ ਰਿਕਾਰਡ ਹੈ, ਜਦ ਸਾਡੇ ਵਿਰੋਧੀਆਂ ਦਾ ਜਨਮ ਹੋ ਰਿਹਾ ਸੀ ਤਦ ਤੋਂ ਅਸੀਂ ਮੈਨੀਫੈਸਟੋ ਬਣਾ ਰਹੇ ਹਨ ਅਤੇ ਉਨ੍ਹਾਂ ਐਲਾਨਾਂ ਨੂੰ ਪੂਰਾ ਕਰ ਰਹੇ ਹਨ।