Begin typing your search above and press return to search.

175 ਲੋਕਾਂ ਨੂੰ ਖਾ ਗਈ ਮਨੀਪੁਰ ਹਿੰਸਾ, 1100 ਲੋਕ ਜ਼ਖ਼ਮੀ

ਇੰਫ਼ਾਲ, 15 ਸਤੰਬਰ (ਸ਼ਾਹ) : ਮਈ ਤੋਂ ਮਨੀਪੁਰ ’ਚ ਸ਼ੁਰੂ ਹੋਈ ਜਾਤੀ ਅਧਾਰਿਤ ਹਿੰਸਾ ਵਿਚ ਹੁਣ ਤਕ ਘੱਟ ਤੋਂ ਘੱਟ 175 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ 23 ਲੋਕ ਅਜਿਹੇ ਵੀ ਨੇ, ਜਿਨ੍ਹਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਕਿ ਉਹ ਕਿੱਥੇ ਗਏ। […]

manipur-violence
X

manipur-violence

Hamdard Tv AdminBy : Hamdard Tv Admin

  |  15 Sept 2023 1:53 PM IST

  • whatsapp
  • Telegram

ਇੰਫ਼ਾਲ, 15 ਸਤੰਬਰ (ਸ਼ਾਹ) : ਮਈ ਤੋਂ ਮਨੀਪੁਰ ’ਚ ਸ਼ੁਰੂ ਹੋਈ ਜਾਤੀ ਅਧਾਰਿਤ ਹਿੰਸਾ ਵਿਚ ਹੁਣ ਤਕ ਘੱਟ ਤੋਂ ਘੱਟ 175 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ 23 ਲੋਕ ਅਜਿਹੇ ਵੀ ਨੇ, ਜਿਨ੍ਹਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਕਿ ਉਹ ਕਿੱਥੇ ਗਏ। ਇਹ ਜਾਣਕਾਰੀ ਸਥਾਨਕ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।

ਪੁਲਿਸ ਨੇ ਆਪਣੀ ਜਾਣਕਾਰੀ ਵਿਚ ਆਖਿਆ ਕਿ ਇਸ ਹਿੰਸਾ ਵਿਚ ਕੱੁਲ 4786 ਮਕਾਨਾਂ ਨੂੰ ਅੱਗ ਵਿਚ ਸਾੜ ਕੇ ਸੁਆਹ ਕਰ ਦਿੱਤਾ ਗਿਆ ਅਤੇ 386 ਧਾਰਮਿਕ ਅਸਥਾਨਾਂ ਵਿਚ ਤੋੜ ਫੋੜ ਕੀਤੀ ਗਈ।
ਪੁਲਿਸ ਸੂਪਰਡੈਂਟ ਆਈਕੇ ਮੁਈਆ ਦੇ ਮੁਤਾਬਕ ਮਨੀਪੁਰ ਇਸ ਸਮੇਂ ਜਿਸ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਰ ਪੁਲਿਸ, ਕੇਂਦਰੀ ਬਲ, ਅਤੇ ਪ੍ਰਸ਼ਾਸਨ ਪਹਿਲਾਂ ਵਰਗੀ ਸਥਿਤੀ ਬਣਾਉਣ ਲਈ ਦਿਨ ਰਾਤ ਕੰਮ ਕਰਨ ਵਿਚ ਲੱਗੇ ਹੋਏ ਹਨ।

ਪੁਲਿਸ ਸੁਪਰਡੈਂਟ ਮੁਤਾਬਕ ਇਸ ਦੌਰਾਨ ਪੁਲਿਸ ਵੱਲੋਂ ਅਗਜ਼ਨੀ ਦੇ ਘੱਟੋ ਘੱਟ 5172 ਮਾਮਲੇ ਦਰਜ ਕੀਤੇ ਗਏ ਅਤੇ 254 ਗਿਰਜ਼ਾ ਘਰਾਂ ਅਤੇ 132 ਮੰਦਰਾਂ ਸਮੇਤ 386 ਧਾਰਮਿਕ ਅਸਥਾਨਾਂ ’ਚ ਤੋੜ-ਭੰਨ ਕੀਤੀ ਗਈ। ਪੁਲਿਸ ਇੰਸਪੈਕਟਰ ਜਨਰਲ ਜੈਯੰਤ ਨੇ ਆਖਿਆ ਕਿ ਮਾਰੇ ਗਏ 175 ਲੋਕਾਂ ’ਚੋਂ 9 ਦੀ ਅਜੇ ਤਕ ਵੀ ਪਛਾਣ ਨਹੀਂ ਹੋ ਸਕੀ ਹੈ।

ਮੁਈਆ ਨੇ ਆਖਿਆ ਕਿ ਇਸ ਹਿੰਸਾ ਦੌਰਾਨ ਜੋ ਹਥਿਆਰ ਗੁਆਚ ਗਏ ਸਨ, ਉਨ੍ਹਾਂ ਵਿਚੋਂ 1359 ਫ਼ਾਇਰ ਆਰਮ ਅਤੇ 15,050 ਗੋਲਾ-ਬਾਰੂਦ ਬਰਾਮਦ ਕਰ ਲਏ ਗਏ ਹਨ। ਹਿੰਸਾ ਦੌਰਾਨ ਕਥਿਤ ਤੌਰ ’ਤੇ ਦੰਗਾਈਆਂ ਨੇ ਵੱਡੀ ਗਿਣਤੀ ’ਚ ਪੁਲਿਸ ਦੇ ਹਥਿਆਰ ਅਤੇ ਗੋਲਾ-ਬਾਰੂਦ ਲੁੱਟ ਲਏ ਸਨ।

ਦੱਸ ਦਈਏ ਕਿ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੈਤੇਈ ਲੋਕਾਂ ਦੀ ਮੰਗ ਵਿਰੱੁਧ ਪਹਾੜੀ ਜ਼ਿਲਿ੍ਹਆਂ ’ਚ ਜਨਜਾਤੀ ਇਕਜੁੱਟਤਾ ਮਾਰਚ ਕਰਵਾਉਣ ਮਗਰੋਂ ਤਿੰਨ ਮਈ ਨੂੰ ਸੂਬੇ ਅੰਦਰ ਜਾਤੀ ਅਧਾਰਿਤ ਹਿੰਸਾ ਭੜਕ ਗਈ ਸੀ, ਜਿਸ ਵਿਚ ਇਹ ਸਾਰਾ ਨੁਕਸਾਨ ਹੋਇਆ।

Next Story
ਤਾਜ਼ਾ ਖਬਰਾਂ
Share it