ਲੁਧਿਆਣਾ ਪੁਲਿਸ ਨੇ ਗੋਲਡ ਤਸਕਰ ਗੈਂਗ ਨੂੰ ਫੜਿਆ
ਲੁਧਿਆਣਾ, 11 ਸਤੰਬਰ, ਹ.ਬ. : ਲੁਧਿਆਣਾ ਪੁਲਿਸ ਨੇ ਅੰਤਰਰਾਸ਼ਟਰੀ ਸੋਨਾ ਤਸਕਰੀ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਗਰੋਹ ਦਾ ਮਾਸਟਰ ਮਾਈਂਡ ਦੁਬਈ ਵਿੱਚ ਬੈਠਾ ਹੈ। ਉਹ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਨੇ ਦੀ ਪੇਸਟ ਫੜਾਉਂਦਾ ਸੀ। ਭਾਰਤ ’ਚ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਖੇਪ ਲੈ ਕੇ ਉਨ੍ਹਾਂ ਨੂੰ 20,000 ਰੁਪਏ ਦੇ […]
By : Editor (BS)
ਲੁਧਿਆਣਾ, 11 ਸਤੰਬਰ, ਹ.ਬ. : ਲੁਧਿਆਣਾ ਪੁਲਿਸ ਨੇ ਅੰਤਰਰਾਸ਼ਟਰੀ ਸੋਨਾ ਤਸਕਰੀ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਗਰੋਹ ਦਾ ਮਾਸਟਰ ਮਾਈਂਡ ਦੁਬਈ ਵਿੱਚ ਬੈਠਾ ਹੈ। ਉਹ ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸੋਨੇ ਦੀ ਪੇਸਟ ਫੜਾਉਂਦਾ ਸੀ। ਭਾਰਤ ’ਚ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਖੇਪ ਲੈ ਕੇ ਉਨ੍ਹਾਂ ਨੂੰ 20,000 ਰੁਪਏ ਦੇ ਦਿੰਦੇ ਸਨ।
ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਇਸ ਗਰੋਹ ਵਿੱਚ ਸ਼ਾਮਲ ਆਜ਼ਾਦ ਸਿੰਘ ਅਤੇ ਆਸ਼ੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਦੋ ਵਿਅਕਤੀ ਅੰਮ੍ਰਿਤਸਰ ਤੋਂ ਸੋਨੇ ਦੀ ਖੇਪ ਲੈ ਕੇ ਮਹਾਨਗਰ ’ਚ ਆਏ ਹਨ ।
ਉਹ ਗ੍ਰੀਨ ਲੈਂਡ ਸਕੂਲ ਨੇੜੇ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ। ਮੁਲਜ਼ਮਾਂ ਕੋਲ ਨਾਜਾਇਜ਼ ਹਥਿਆਰ ਵੀ ਹਨ। ਸੂਚਨਾ ’ਤੇ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਕਮਰੇ ਵਿੱਚ ਰੱਖੀ 230 ਗ੍ਰਾਮ ਸੋਨੇ ਦੀ ਪੇਸਟ ਵੀ ਬਰਾਮਦ ਕੀਤੀ ਹੈ।