ਗੈਂਗਸਟਰਾਂ ਦੇ ਐਨਕਾਊਂਟਰ ’ਤੇ ਕਾਰੋਬਾਰੀਆਂ ਨੇ ਲੱਡੂ ਵੰਡੇ
ਲੁਧਿਆਣਾ, 1 ਦਸੰਬਰ, ਨਿਰਮਲ : ਲੁਧਿਆਣਾ ’ਚ ਬੁੱਧਵਾਰ ਰਾਤ ਨੂੰ ਦੋਰਾਹਾ ਦੇ ਪਿੰਡ ਟਿੱਬਾ ਪੁਲ ’ਚ ਪੁਲਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ। ਦੋਵੇਂ ਅਪਰਾਧੀ ਸੰਜੂ ਬਾਮਨ ਅਤੇ ਸ਼ੁਭਮ ਗੋਪੀ ਦੀ ਮੌਤ ਤੋਂ ਬਾਅਦ ਘੰਟਾ ਘਰ ਨੇੜੇ ਮਹਾਂਨਗਰ ਦੇ ਕਾਰੋਬਾਰੀਆਂ ਨੇ ਲੱਡੂ ਵੰਡੇ। ਉਨ੍ਹਾਂ ਕਿਹਾ ਕਿ ਉਹ ਪੁਲਸ ਦੀ ਮੌਕੇ ’ਤੇ ਕਾਰਵਾਈ ਤੋਂ ਖੁਸ਼ ਹਨ। […]
By : Editor Editor
ਲੁਧਿਆਣਾ, 1 ਦਸੰਬਰ, ਨਿਰਮਲ : ਲੁਧਿਆਣਾ ’ਚ ਬੁੱਧਵਾਰ ਰਾਤ ਨੂੰ ਦੋਰਾਹਾ ਦੇ ਪਿੰਡ ਟਿੱਬਾ ਪੁਲ ’ਚ ਪੁਲਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ। ਦੋਵੇਂ ਅਪਰਾਧੀ ਸੰਜੂ ਬਾਮਨ ਅਤੇ ਸ਼ੁਭਮ ਗੋਪੀ ਦੀ ਮੌਤ ਤੋਂ ਬਾਅਦ ਘੰਟਾ ਘਰ ਨੇੜੇ ਮਹਾਂਨਗਰ ਦੇ ਕਾਰੋਬਾਰੀਆਂ ਨੇ ਲੱਡੂ ਵੰਡੇ। ਉਨ੍ਹਾਂ ਕਿਹਾ ਕਿ ਉਹ ਪੁਲਸ ਦੀ ਮੌਕੇ ’ਤੇ ਕਾਰਵਾਈ ਤੋਂ ਖੁਸ਼ ਹਨ। ਕਾਰੋਬਾਰੀ ਸੁਨੀਲ ਮਹਿਰਾ ਨੇ ਦੱਸਿਆ ਕਿ ਸੰਭਵ ਜੈਨ ਦੇ ਅਗਵਾ ਹੋਣ ਤੋਂ ਬਾਅਦ ਕਾਰੋਬਾਰੀਆਂ ਵਿਚ ਇਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਹੈ।
ਮਹਿਰਾ ਨੇ ਕਿਹਾ ਕਿ ਕਰੋੜਾਂ ਰੁਪਏ ਲਗਾ ਕੇ ਫੈਕਟਰੀਆਂ ਚਲਾਉਣ ਵਾਲੇ ਕਾਰੋਬਾਰੀ ਡਰੇ ਹੋਏ ਹਨ। ਹਰ ਰੋਜ਼ ਬਦਮਾਸ਼ਾਂ ਤੋਂ ਫਿਰੌਤੀ ਮੰਗਣ ਲਈ ਫੋਨ ਆਉਂਦੇ ਸਨ। ਪਰ ਹੁਣ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਤੋਂ ਬਾਅਦ ਸਾਰੇ ਕਾਰੋਬਾਰੀਆਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਪੰਜਾਬ ਪੁਲਿਸ ਨੇ ਐਨਕਾਊਂਟਰ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਕਾਰੋਬਾਰੀਆਂ ਨੂੰ ਹੁਣ ਡਰਨ ਦੀ ਲੋੜ ਨਹੀਂ ਹੈ।
ਮਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਆਮ ਆਦਮੀ ਦੀ ਜਾਨ ਦੀ ਕੀਮਤ ਨੂੰ ਸਮਝ ਰਹੀ ਹੈ। ਬਹਾਦੁਰਕੇ ਰੋਡ ’ਤੇ ਕਾਰੋਬਾਰੀ ਦੇ ਅਗਵਾ ਹੋਣ ਤੋਂ ਬਾਅਦ ਬਾਹਰਲੇ ਸੂਬਿਆਂ ਤੋਂ ਕਾਰੋਬਾਰੀਆਂ ਦਾ ਆਉਣਾ ਬੰਦ ਹੋ ਗਿਆ ਸੀ। ਲੁਧਿਆਣਾ ਵਿੱਚ ਇੱਕ ਨਵਾਂ ਰਿਵਾਜ਼ ਸ਼ੁਰੂ ਹੋ ਗਿਆ ਸੀ ਕਿ ਸਵੇਰੇ ਉਠਦੇ ਹੀ ਗੈਂਗਸਟਰਾਂ ਵੱਲੋਂ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਸਨ ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਮਹਾਨਗਰ ਵਿੱਚ ਗੈਂਗਸਟਰਵਾਦ ਕਾਫੀ ਹੱਦ ਤੱਕ ਖਤਮ ਹੋ ਜਾਵੇਗਾ।