Begin typing your search above and press return to search.

Lok Sabha Election 2024: ‘ਕਾਂਗਰਸੀ ਹੁੰਦੇ ਨੇ ਅਨਪੜ੍ਹ’, ਮਨੋਹਰ ਲਾਲ ਖੱਟਰ ਬਿਆਨ ਸੁਣ ਭੜਕੇ ਇਮਰਾਨ ਪ੍ਰਤਾਰਗੜ੍ਹੀ

ਹਰਿਆਣਾ (18 ਅਪ੍ਰੈਲ), ਰਜਨੀਸ਼ ਕੌਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਮਨੋਹਰ ਲਾਲ ਖੱਟਰ ਦੇ ਕਾਂਗਰਸ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਕਾਂਗਰਸੀ ਆਗੂ ਲਗਾਤਾਰ ਉਨ੍ਹਾਂ 'ਤੇ ਪਟਲਵਾਰ ਕਰ ਰਹੇ ਹਨ। ਇਸੇ ਲੜੀ 'ਚ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਖੱਟਰ ਦੇ ਬਿਆਨ 'ਤੇ ਪਲਟਵਾਰ ਕੀਤਾ […]

Lok Sabha Election 2024

Lok Sabha Election 2024

Editor EditorBy : Editor Editor

  |  18 April 2024 6:54 AM GMT

  • whatsapp
  • Telegram

ਹਰਿਆਣਾ (18 ਅਪ੍ਰੈਲ), ਰਜਨੀਸ਼ ਕੌਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਮਨੋਹਰ ਲਾਲ ਖੱਟਰ ਦੇ ਕਾਂਗਰਸ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਕਾਂਗਰਸੀ ਆਗੂ ਲਗਾਤਾਰ ਉਨ੍ਹਾਂ 'ਤੇ ਪਟਲਵਾਰ ਕਰ ਰਹੇ ਹਨ। ਇਸੇ ਲੜੀ 'ਚ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਖੱਟਰ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰ ਕੇ ਲਿਖਿਆ ਕਿ, ਪਿਆਰੇ ਮਨੋਹਰ ਲਾਲ ਖੱਟਰ, ਕਾਂਗਰਸ ਦੀ ਮੈਨੀਫੈਸਟੋ ਕਮੇਟੀ ਵਿੱਚ ਪੀ ਚਿਦੰਬਰਮ, ਸ਼ਸ਼ੀ ਥਰੂਰ, ਜੈਰਾਮ ਰਮੇਸ਼, ਅਮਿਤਾਭ ਦੂਬੇ, ਗੌਰਵ ਗੋਗੋਈ, ਜਿਗਨੇਸ਼ ਮੇਵਾਨੀ, ਇਮਰਾਨ ਪ੍ਰਤਾਪਗੜ੍ਹੀ, ਪ੍ਰਵੀਨ ਚੱਕਰਵਰਤੀ ਵਰਗੀਆਂ ਮਹਾਨ ਹਸਤੀਆਂ ਹਨ।

ਇਮਰਾਨ ਪ੍ਰਤਾਪਗੜ੍ਹੀ ਨੇ ਅੱਗੇ ਲਿਖਿਆ, "ਉਨ੍ਹਾਂ ਵਿੱਚੋਂ ਹਰੇਕ ਦੀ ਡਿਗਰੀ ਅਸਲੀ ਹੈ ਅਤੇ ਇਹ ਸਾਰੇ ਤੁਹਾਡੇ ਅਤੇ ਪੀਐਮ ਮੋਦੀ ਤੋਂ ਵੱਧ ਪੜ੍ਹੇ-ਲਿਖੇ ਹਨ।" ਦੱਸਣਯੋਗ ਹੈ ਕਿ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੀ ਵੱਲੋਂ ਆਪਣੇ ਬਿਆਨ ਵਿੱਚ ਕਿਹਾ ਗਿਆ ਸੀ ਕਿ, ਕਾਂਗਰਸੀ ਲੋਕ ਪੜ੍ਹੇ-ਲਿਖੇ ਨਹੀਂ ਹੁੰਦੇ, ਅਨਪੜ੍ਹ ਹੁੰਦੇ ਹਨ, ਜੋ ਮਨ ਵਿੱਚ ਆਉਂਦਾ ਹੈ, ਮੈਨੀਫੈਸਟੋ ਬਣਾ ਲੈਂਦੇ ਹਨ।

Next Story
ਤਾਜ਼ਾ ਖਬਰਾਂ
Share it